Breaking NewsD5 specialInternationalNews

ਵੱਡੇ – ਵੱਡੇ ਦੇਸ਼ਾਂ ਨੇ ਕੋਰੋਨਾ ਦੇ ਅੱਗੇ ਟੇਕੇ ਗੋਡੇ, ਨਿਊਜ਼ੀਲੈਂਡ ‘ਚ 100 ਦਿਨਾਂ ਤੋਂ ਨਹੀਂ ਮਿਲਿਆ ਇੱਕ ਵੀ ਮਾਮਲਾ

ਨਿਊਜੀਲੈਂਡ : ਕੋਰੋਨਾ ਵਾਇਰਸ ਨੂੰ ਹਰਾਉਣ ‘ਚ ਨਿਊਜੀਲੈਂਡ ਨੇ ਚੰਗਾ ਕੰਮ ਕੀਤਾ ਹੈ। ਨਿਊਜੀਲੈਂਡ ‘ਚ 100 ਦਿਨ ਤੋਂ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਨਿਊਜ਼ੀਲੈਂਡ ‘ਚ ਮਾਰਚ ਦੇ ਅੰਤ ‘ਚ ਸਖਤੀ ਨਾਲ ਲਾਕਡਾਊਨ ਲਾਗੂ ਕਰ ਸੰਕਰਮਣ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ ਗਿਆ ਸੀ। ਉਸ ਸਮੇਂ ਇੱਥੇ ਸਿਰਫ 100 ਲੋਕ ਹੀ ਵਾਇਰਸ ਨਾਲ ਪ੍ਰਭਾਵਿਤ ਸਨ।
ਐਤਵਾਰ ਨੂੰ ਇੱਥੇ ਘਰੇਲੂ ਪੱਧਰ ‘ਤੇ ਸੰਕਰਮਣ ਦਾ ਇੱਕ ਵੀ ਮਾਮਲਾ ਸਾਹਮਣੇ ਨਾ ਆਉਣ ਦੇ 100 ਦਿਨ ਪੂਰੇ ਹੋ ਗਏ ਹਨ।

ਕੈਪਟਨ ਤੇ ਬਾਜਵਾ ਦੀ ਇਕੱਠਿਆਂ ਦੀ ਪਹਿਲੀ ਧਮਾਕੇਦਾਰ Interview,ਸਟੂਡੀਓ ‘ਚ ਮਾਹੌਲ ਹੋ ਗਿਆ ਗ਼ਰਮ,ਟੁੱਟ-ਟੁੱਟ ਪਏ ਬਾਜਵਾ!

ਨਿਊਜ਼ੀਲੈਂਡ ‘ਚ ਪਿਛਲੇ ਤਿੰਨ ਮਹੀਨੇ ਤੋਂ ਕੇਵਲ ਕੁਝ ਲੋਕ ਹੀ ਸਥਾਪਤ ਪਾਏ ਗਏ ਹਨ। ਇਨ੍ਹਾਂ ‘ਚ ਵੀ ਅਜਿਹੇ ਲੋਕ ਹਨ, ਜੋ ਵਿਦੇਸ਼ਾਂ ਤੋਂ ਪਰਤ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਮੈਡੀਕਲ ਸਹੂਲਤਾਂ ਵਾਲੇ ਏਕਾਂਤਵਾਸ ਪ੍ਰਬੰਧ (ਹੋਟਲਾਂ) ਹੇਠ ਰੱਖਿਆ ਜਾ ਰਿਹਾ ਹੈ। ‘ਯੂਨੀਵਰਸਿਟੀ ਆਫ ਓਟਾਗੋ’ ‘ਚ ਮਹਾਮਾਰੀ ਮਾਹਿਰ ਪ੍ਰੋਫੈਸਰ ਮਾਇਕਲ ਬੇਕਰ ਨੇ ਕਿਹਾ, ਇਹ ਚੰਗੇ ਵਿਗਿਆਨ ਅਤੇ ਚੰਗੀ ਰਾਜਨੀਤਿਕ ਅਗਵਾਈ ਦਾ ਕਮਾਲ ਹੈ। ਜੇਕਰ ਤੁਸੀ ਦੁਨੀਆਭਰ ‘ਚ ਦੇਖੋ ਤਾਂ ਜਿਨ੍ਹਾਂ ਦੇਸ਼ਾਂ ਨੇ ਸੰਕਰਮਣ ਨੂੰ ਕਾਬੂ ਪਾਉਣ ‘ਚ ਸਫਲਤਾ ਹਾਸਲ ਕੀਤੀ ਹੈ, ਉੱਥੇ ਆਮਤੌਰ ‘ਤੇ ਇਨ੍ਹਾਂ ਦੋਵਾਂ ਚੀਜਾਂ ਦਾ ਸੰਗਮ ਹੈ।

🔴 LIVE 🔴 ਨਵਜੋਤ ਸਿੱਧੂ ਦੀ ਸਰਕਾਰ ਬਣਨ ਦੇ ਚਰਚੇ | ਪੰਜਾਬ ਦਾ ਮਾਹੌਲ ਵਿਗੜਿਆ!

ਕੋਰੋਨਾ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਨਿਊਜ਼ੀਲੈਂਡ ਦੀ ਪ੍ਰਧਾਨਮੰਤਰੀ ਜੈਸਿੰਡਾ ਆਰਡਨ ਦੀ ਅਗਵਾਈ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਉਨ੍ਹਾਂ ਨੇ ਲੌਕਡਾਊਨ ‘ਚ ਲੋਕਾਂ ਨੂੰ ਰੋਜ ਹਾਲਤ ਦੀ ਜਾਣਕਾਰੀ ਦਿੱਤੀ ਅਤੇ ਸਖਤੀ ਨਾਲ ਲੌਕਡਾਊਨ ਦਾ ਪਾਲਣ ਕਰ ਸੰਕਰਮਣ ਨਾਲ ਨਿੱਬੜਨ ਦਾ ਭਰੋਸਾ ਦਵਾਇਆ। ਨਿਊਜ਼ੀਲੈਂਡ ‘ਚ ਹੁਣ ਤੱਕ ਸੰਕਰਮਣ ਦੇ ਕਰੀਬ 1,500 ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 22 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ‘ਤੇ ਕਾਬੂ ਪਾਉਣ ਤੋਂ ਬਾਅਦ ਇੱਥੇ ਜ਼ਿੰਦਗੀ ਪੱਟੜੀ ‘ਤੇ ਪਰਤ ਰਹੀ ਹੈ। 50 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ‘ਚ ਖੇਡਾਂ ਦਾ ਪ੍ਰਬੰਧ ਸ਼ੁਰੂ ਹੋ ਚੁੱਕਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button