Breaking NewsD5 specialIndiaNewsPoliticsPunjab

ਵੱਡੇ ਬਾਦਲ ਨੇ ਕੈਪਟਨ ਅਤੇ ਆਪਣੇ ਭਤੀਜੇ ਮਨਪ੍ਰੀਤ ਖਿਲਾਫ਼ ਜੰਮ ਕੇ ਕੱਢੀ ਭੜਾਸ

ਚੰਡੀਗੜ੍ਹ : ਕਰਜ਼ਈ ਕਿਸਾਨਾਂ ਬਹਾਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਅਤੇ ਹੋਰ ਅਕਾਲੀ ਆਗੂਆਂ ਖਿਲਾਫ ਚੰਡੀਗੜ੍ਹ ਪੁਲਿਸ ਦੀ ਕਾਰਵਾਈ ਦਾ ਵੱਡੇ ਬਾਦਲ ਸਾਹਿਬ ਨੇ ਗੁੱਸਾ ਮਨਾਇਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਮਜੀਠੀਆ ਅਤੇ ਉਹਨਾਂ ਨਾਲ ਗਏ ਕਿਸਾਨ ਪਰਿਵਾਰਾਂ ਦੀ ਗੱਲ ਸੁਣਨ ਲਈ ਮਿਲ ਲੈਣਾ ਚਾਹੀਦਾ ਸੀ। ਸਾਬਕਾ ਮੁੱਖ ਮੰਤਰੀ ਨੇ ਮਜੀਠੀਏ ਦਾ ਪੱਖ ਲੈਂਦਿਆ ਆਪਣੇ ਭਤੀਜੇ ਮਨਪ੍ਰੀਤ ਬਾਦਲ ਅਤੇ ਕਾਂਗਰਸ ਖਿਲਾਫ਼ ਜੰਮ ਕੇ ਭੜਾਸ ਕੱਢੀ ਹੈ।

ਪ੍ਰਦਰਸ਼ਨ ਕਰਦਾ-ਕਰਦਾ ਮਜੀਠੀਆ ਹੋਇਆ ਬੇਹੋਸ਼, ਫੇਰ ਪੁਲਿਸ ਨੇ ਚੱਕ ਕੇ ਸੁੱਟਿਆ ਗੱਡੀ ‘ਚ

ਸਾਬਕਾ ਮੁੱਖ ਮੰਤਰੀ ਨੇ ਮਜੀਠੀਆ ਵਲੋਂ ਬਜਟ ਵਾਲੇ ਦਿਨ ਵਿੱਤ ਮੰਤਰੀ ਦਾ ਘਿਰਾਓ ਕਰਨ ਦੇ ਐਕਸ਼ਨ ਨੂੰ ਜਾਇਜ਼ ਦੱਸਿਆ। ਨਾਲ ਹੀ ਉਹਨਾਂ ਕੈਪਟਨ ਸਰਕਾਰ ਦੇ ਬਜਟ ਨੂੰ ਕਾਗਜ਼ੀ ਬਜਟ ਕਰਾਰ ਦਿੱਤਾ। ਵਿਧਾਨ ਸਭਾ ‘ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਸੂਬੇ ਦੀ ਮਾੜੀ ਅਰਥ ਵਿਵਸਥਾ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸਣ ਵਾਲੇ ਬਿਆਨ ਦੀ ਸਾਬਕਾ ਮੁੱਖ ਮੰਤਰੀ ਨੇ ਨਿਖੇਧੀ ਕੀਤੀ ਅਤੇ ਕਿਹਾ ਕਿ ਕੈਪਟਨ ਸਰਕਾਰ ਲਾਰਿਆਂ ਦੀ ਪੰਡ ਹੇਠ ਦਬ ਚੁੱਕੀ ਹੈ।

ਆਹ ਪੰਜਾਬੀ ਬੰਦੇ ਦੇ ਮੁਰੀਦ ਹੋਏ ਗੋਰੇ ਬੰਦੇ ਨੇ ਹੁਨਰ ਨਾਲ ਗੋਰਿਆਂ ਦੀਆਂ ਜੇਬਾਂ ਚੋਂ ਕਢਾਲੇ ਡਾਲਰ

ਬਿਕਰਮ ਮਜੀਠੀਆ ਦੀ ਅਗਵਾਈ ‘ਚ ਅਕਾਲੀ ਦਲ ਦਾ ਸਰਕਾਰ ਖਿਲਾਫ ਲਗਾਤਾਰ ਹੱਲਾ ਬੋਲਣਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਉਹਨਾਂ ਦੀ ਕਾਰਵਾਈ ਨੂੰ ਜਾਇਜ਼ ਦੱਸਣਾ ਅਤੇ ਚੰਡੀਗੜ ਪਹੁੰਚ ਕੇ ਕੈਪਟਨ ਸਰਕਾਰ ਨੂੰ ਭੰਡਣਾ ਸਾਫ ਸੰਕੇਤ ਹੈ ਕਿ ਆਉਂਦੇ ਦਿਨਾਂ ‘ਚ ਅਕਾਲੀ ਦਲ ਕੈਪਟਨ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਕਰੀ ਬੈਠਾ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਬਜਟ ਵਾਲੇ ਦਿਨ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਚੰਡੀਗੜ੍ਹ ‘ਚ ਮੌਜੂਦ ਨਹੀਂ ਸਨ। ਕਿਤੇ ਨਾ ਕਿਤੇ ਇਹ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button