Breaking NewsD5 specialNewsPoliticsPunjabUncategorized

ਵੱਡੇ ਕਾਂਗਰਸੀ MLA ਦਾ ਕਰੀਬੀ ਹਜਾਰਾਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ!, ਤਸਵੀਰਾਂ ਵੀ ਆਈਆਂ ਸਾਹਮਣੇ

ਫਰੀਦਕੋਟ : ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਨਸ਼ਿਆਂ ਦੇ ਮਾਮਲੇ ਤੇ ਸਰਕਾਰ ਨੂੰ ਘੇਰਿਆ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਇਕ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਕਰ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਫਿਰ ਤੋਂ ਨਸ਼ਿਆਂ ਦੇ ਮੁੱਦੇ ਤੇ ਘੇਰਿਆ ਹੈ। ਉਹਨਾਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਦਕੋਟ ਪੁਲਿਸ ਨੇ ਕੁਝ ਦਿਨ ਪਹਿਲਾਂ ਇਕ ਵਿਅਕਤੀ ਨੂੰ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਸੀ।

ਪੱਤਰਕਾਰ ਦੇ ਕਤਲ ਮਾਮਲੇ ‘ਚ ਚੰਦੂਮਾਜਰਾ ਦਾ ਵੱਡਾ ਖੁਲਾਸਾ, ਖੋਲ੍ਹਤੇ ਪੁਲਿਸ ਦੇ ਗੁੱਝੇ ਭੇਦ! D5 channel Punjabi

ਜਿਸ ਖਿਲਾਫ ਪੁਲਿਸ ਨੇ NDPS ਤਹਿਤ ਮਾਮਲਾ ਦਰਜ ਕੀਤਾ ਸੀ। ਉਹਨਾਂ ਦੱਸਿਆ ਕਿ 21 ਮਈ ਨੂੰ ਫਰੀਦਕੋਟ ਪੁਲਿਸ ਨੇ ਰੋਜ ਨਾਮਚੇ ਵਿਚ ਰਿਪੋਰਟ ਦਰਜ ਕਰ ਇਸ ਕੇਸ ਵਿਚ ਫਰੀਦਕੋਟ ਦੇ ਇਕ ਮੈਡੀਕਲ ਸਟੋਰ ਮਾਲਕ ਨੂੰ ਨਾਮਜਦ ਕੀਤਾ ਸੀ ਜਿਸ ਨੂੰ ਪੁਲਿਸ ਨੇ ਹਾਲੇ ਤੱਕ ਗਿਰਫ਼ਤਾਰ ਨਹੀਂ ਕੀਤਾ। ਉਹਨਾਂ ਕੁਝ ਫੋਟੋਆਂ ਦਿਖਾਉਂਦਿਆ ਦਾਅਵਾ ਕੀਤਾ ਕਿ ਇਸ ਮੈਡੀਕਲ ਸਟੋਰ ਮਾਲਕ ਦੀ ਨੇੜਤਾ ਫਰੀਦਕੋਟ ਤੋਂ ਅਕਾਲੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨਾਲ ਹੈ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button