PunjabTop News

ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਸ਼ਾਮਲਾਟ ਜ਼ਮੀਨਾਂ ‘ਤੇ ਨਜ਼ਾਇਜ਼ ਕਬਜਿਆਂ ਸਬੰਧੀ ਜਾਣਕਾਰੀ ਦੇਣ ਲਈ ਜਾਰੀ ਕੀਤਾ Whatsapp Number 9115116262

ਪੰਜਾਬ ਸਰਕਾਰ ਦੇ ਸ਼ਾਮ ਲਾਟ ਮਹਿਕਮਾ ਨੇ 26300 ਏਕੜ ਵਾਹੁਣ ਯੋਗ ਜ਼ਮੀਨ ਲੱਭੀ, ਜਿਸਦੀ ਬਜ਼ਾਰੀ ਕੀਮਤ ਹੈ 9200 ਕਰੋੜ ਰੁਪਏ

ਚੰਡੀਗੜ੍ਹ : ਅੱਜ ਪੰਜਾਬ ਦੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪ੍ਰੈਸ ਕਾਨਫ਼੍ਰੈਸ ਕਰਦੇ ਹੋਏ ਦੱਸਿਆ ਕਿ ਸ਼ਾਮ ਲਾਟ ਮਹਿਕਮੇ ਨੇ ਇਕ ਮੁਹਿਮ ਦੇ ਤਹਿਤ 26300 ਏਕੜ ਵਾਹੁਣ ਯੋਗ ਜ਼ਮੀਨ ਲੱਭੀ ਹੈ। ਇਸ ਜ਼ਮੀਨ ਦਾ ਵੇਰਵਾ ਕਾਗਜਾਂ ‘ਚ ਦਰਜ ਨਹੀਂ ਹੈ।ਇਸ ਜ਼ਮੀਨ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ। ਇਸ ਜ਼ਮੀਨ ਦੀ ਬਜ਼ਾਰੀ ਕਿਮਤ 9200 ਕਰੋੜ ਰੁਪਏ ਬਣਦੀ ਹੈ। ਕੁਲਦੀਪ ਧਾਲੀਵਾਲ ਨੇ ਅੱਗੇ ਕਿਹਾ ਕਿ ਇਹ ਜ਼ਮੀਨ ਸਿਆਸੀ ਬਲਾਕਾ ਵਿਚੋ ਵੀ ਲੱਭੀ ਹੈ, ਬਾਕੀ ਦੀ ਰਹਿੰਦੀ ਜ਼ਮੀਨ ਅਸੀਂ 31 ਦਸੰਬਰ ਤੱਕ ਲੱਭ ਲਵਾਂਗੇ।

SIT ਅੱਗੇ Sukhbir Badal ਦੀ ਪੇਸ਼ੀ, ਬਾਹਰ ਆਉਂਦੇ ਹੀ ਕੀਤਾ ਕੁੱਝ ਐਸਾ, ਪੱਤਰਕਾਰ ਕਰਤੇ ਹੈਰਾਨ | D5 Channel Punjabi

ਇਹ ਜ਼ਮੀਨ ਜੇਕਰ ਅਸੀਂ ਠੇਕੇ ‘ਤੇ ਦਿੰਦੇ ਹਾਂ ਤਾਂ ਸਰਕਾਰ ਨੂੰ ਸਲਾਨਾ 71 ਕਰੋੜ ਰੁਪਏ ਆਮਦਨ ਹੋਣੀ ਸੀ। ਇਹ ਜ਼ਮੀਨ 2000 ਪਿੰਡਾ ‘ਚ ਮੌਜੂਦ ਹੈ। ਕੁਝ ਜ਼ਮੀਨ ਤਾਂ ਮਹਿੰਗੀ ਥਾਵਾਂ ‘ਤੇ ਵੀ ਹੈ। ਧਾਲੀਵਾਲ ਨੇ ਕਿਹਾ ਕਿ 31 ਦਸੰਬਰ ਤੱਕ ਅਸੀਂ ਸਾਰੀ ਜ਼ਮੀਨ ਛੁਡਵਾ ਕੇ ਸਰਕਾਰ ਨੂੰ ਵਾਪਸ ਕਰਾਂਗੇ। ਕਈ ਜ਼ਮੀਨਾਂ ‘ਚ ਪਹਾੜ ਹਨ , ਉਹਨਾਂ ਵਿਚ ਅਸੀ ਹੋਰ ਰੁੱਖ ਲਗਾਵਾਂਗੇ। ਕੁਲਦੀਪ ਸਿੰਘ ਧਾਲੀਵਾਲ ਨੇ ਸ਼ਾਮਲਾਟ ਜ਼ਮੀਨਾਂ ‘ਤੇ ਨਜ਼ਾਇਜ਼ ਕਬਜਿਆਂ ਸਬੰਧੀ ਜਾਣਕਾਰੀ ਲਈ Whatsapp Number 9115116262 ਜਾਰੀ ਕੀਤਾ ਹੈ। ਜਿਸ ਕਿਸੀ ਕੋਲ ਪੰਚਾਇਤੀ ਗ੍ਰਾਂਮ ਜ਼ਮੀਨ ਦੀ ਜਾਣਕਾਰੀ ਹੈ ਉਹ ਇਸ ਨੰਬਰ ‘ਤੇ ਜਾਣਕਾਰੀ ਦੇ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button