Breaking NewsD5 specialInternationalNewsTop News

ਅਮਰੀਕਾ ਦੇ ਕਈ ਹਿੱਸਿਆਂ ‘ਚ ਪੈ ਰਹੀ ਭਿਆਨਕ ਗਰਮੀ ਕਾਰਨ 2000 ਪਸ਼ੂਆਂ ਦੀ ਮੌਤ

ਸੈਕਰਾਮੈਂਟੋ : ਅਮਰੀਕਾ ਦੇ ਕਈ ਹਿੱਸਿਆਂ ‘ਚ ਲੋਕਾਂ ਨੂੰ ਭਿਆਨਕ ਗਰਮੀ ਤੇ ਹੁਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਨਸਾਸ ਡਿਪਾਰਟਮੈਂਟ ਆਫ ਹੈਲਥ ਐਂਡ ਇਨਵਾਇਰਮੈਂਟ ਕਮਿਊਨੀਕੇਸ਼ਨਜ ਦੇ ਡਾਇਰੈਕਟਰ ਮੱਟ ਲਾਰਾ ਨੇ ਕਿਹਾ ਹੈ ਕਿ ਵਧੇ ਤਾਪਮਾਨ ਤੇ ਹੁਮਸ ਕਾਰਨ ਘੱਟੋ-ਘੱਟ 2000 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਖ਼ਾਸ ਕਰਕੇ ਗਾਵਾਂ ਆਪਣੇ ਆਪ ਨੂੰ ਠੰਡਾ ਰੱਖਣ ਵਿਚ ਮੁਸ਼ਕਿਲ ਮਹਿਸੂਸ ਕਰ ਰਹੀਆਂ ਹਨ।

ਕੇਂਦਰ ਨੇ ਲਿਆ ਅਜਿਹਾ ਫੈਸਲਾ, ਪੂਰੇ ਦੇਸ਼ ’ਹੀ ਹੋ ਗਿਆ ਅੰਦੋਲਨ, ਆਹ ਫੈਸਲਾ ਵੀ ਹੋਊ ਵਾਪਸ! D5 Channel Punjabi

ਲਾਰਾ ਨੇ ਕਿਹਾ ਕਿ ਪਸ਼ੂਆਂ ਦੀ ਦੇਖ-ਭਾਲ ਕਰਨ ਵਾਲੇ ਕਈ ਲੋਕਾਂ ਨੇ ਵਿਭਾਗ ਨਾਲ ਸੰਪਰਕ ਕਰਕੇ ਪਸ਼ੂਆਂ ਦੇ ਮ੍ਰਿਤਕ ਸਰੀਰਾਂ ਨੂੰ ਦਫ਼ਨਾਉਣ ਵਿਚ ਮਦਦ ਦੀ ਮੰਗ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਤਾਪਮਾਨ ਵਿਚ ਅਚਾਨਕ ਵਾਧਾ ਹੋਇਆ ਹੈ ਤੇ ਦੱਖਣ- ਪੱਛਮੀ ਕਨਸਾਸ ਦੇ ਤਾਪਮਾਨ ਵਿਚ 10 ਤੋਂ 14 ਡਿਗਰੀ ਤਕ ਵਾਧਾ ਹੋਇਆ ਹੈ। ਲਾਰਾ ਅਨੁਸਾਰ ਇਕਦਮ ਤਾਪਮਾਨ ਵਧਣ ਕਾਰਨ ਪਸ਼ੂ ਇਸ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਹੁੰਦੇ ਤੇ ਅਚਾਨਕ ਉਨ੍ਹਾਂ ਦੀ ਸਿਹਤ ਨਿੱਘਰ ਜਾਂਦੀ ਹੈ। ਉਨ੍ਹਾਂ ਕਿਹਾ ਹਾਲਾਤ ਨਾਲ ਨਜਿੱਠਣ ਲਈ ਵਾਧੂ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button