Breaking NewsD5 specialNewsPoliticsPunjab

ਵੱਡੀ ਖ਼ਬਰ-ਕਾਂਗਰਸੀ ਮੰਤਰੀ ਦੇ ਕਾਰਨ ਕੈਪਟਨ ਦਾ MLA ਮੁਸੀਬਤ ‘ਚ!

ਮਾਨਸਾ : ਅੱਜ ਪ੍ਰਾਪਤ ਹੋਈਆਂ ਕੋਰੋਨਾ ਜਾਂਚ ਰਿਪੋਰਟਾਂ ‘ਚ ਮਾਨਸਾ ਹਲਕੇ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਤੇ ਜ਼ਿਲ੍ਹੇ ਦੇ ਇੱਕ ਉਚ ਪੁਲਿਸ ਅਧਿਕਾਰੀ ਸਮੇਤ 10 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਸਮੇਤ 13 ਜਣਿਆਂ ਦੀ ਰਿਪੋਰਟ ਨੈਗੇਟਿਵ ਵੀ ਆਈ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵੀ.ਆਈ.ਪੀ ਤੋਂ ਇਲਾਵਾ 6 ਮਾਨਸਾ, ਇਕ-ਇੱਕ ਵਿਅਕਤੀ ਜੋਗਾ ਅਤੇ ਬਰੇਟਾ ਸ਼ਹਿਰ ਨਾਲ ਸਬੰਧਿਤ ਹੈ।

🔴 LIVE 🔴ਬੁਰੀ ਤਰਾਂ ਫਸ ਗਏ ਕੈਪਟਨ! ਹੁਣ ਕਿਉਂ ਰੋਣ ਲੱਗੇ ਸੁਮੇਧ ਸੈਣੀ!

ਦੱਸਣਯੋਗ ਹੈ ਕਿ ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਮਾਨਸਾ ਵਿਖੇ 74ਵੇਂ ਆਜ਼ਾਦੀ ਦਿਹਾੜੇ ‘ਤੇ ਕੌਮੀ ਝੰਡਾ ਲਹਿਰਾਇਆ ਗਿਆ ਸੀ ਅਤੇ ਉਨ੍ਹਾਂ ਦੇ ਪਾਜ਼ੀਟਿਵ ਆਉਣ ਉਪਰੰਤ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਜ਼ਿਲ੍ਹੇ ਦੇ ਰਾਜਨੀਤਿਕ ਆਗੂਆਂ, ਅਧਿਕਾਰੀਆਂ, ਪੱਤਰਕਾਰਾਂ ਤੇ ਹੋਰਨਾਂ ਕਰਮਚਾਰੀਆਂ ਦੇ ਕੋਰੋਨਾ ਜਾਂਚ ਨਮੂਨੇ ਲਏ ਗਏ ਸਨ ਅਤੇ ਉਸੇ ਦਿਨ ਤੋਂ ਹੀ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰਪਾਲ ਸਮੇਤ ਉਕਤ ਸਭ ਆਪੋ ਆਪਣੇ ਘਰਾਂ ‘ਚ ਇਕਾਂਤਵਾਸ ਚਲੇ ਆ ਰਹੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button