Breaking NewsD5 specialNewsPunjab

ਵੱਡੀ ਖਬਰ : ਪੰਜਾਬ ‘ਚ ਫਿਰ ਵਧਾਇਆ ਗਿਆ ਨਾਈਟ ਕਰਫਿਊ, ਨਵੀਆਂ ਗਾਇਡ ਲਾਇਨਾਂ ਹੋਈਆਂ ਜਾਰੀ

ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਖਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 15 ਦਸੰਬਰ ਤੱਕ ਲਗਾਏ ਗਏ ਨਾਈਟ ਕਰਫਿਊ ਨੂੰ ਹੁਣ 15 ਦਿਨ ਲਈ ਹੋਰ ਵਧਾ ਦਿੱਤਾ ਹੈ। ਯਾਨੀ ਕਿ ਹੁਣ 1 ਜਨਵਰੀ 2021 ਤੱਕ ਨਾਈਟ ਕਰਫਿਊ ਪੰਜਾਬ ‘ਚ ਰਹੇਗਾ। ਇਸਤੋਂ ਇਲਾਵਾ ਵਿਆਹ ਸਮਾਗਮਾਂ ‘ਚ ਭੀੜ ਇਕੱਠੀ ਕਰਨ ‘ਤੇ ਵੀ ਗਾਇਡ ਲਾਇਨਾਂ ਜਾਰੀ ਕੀਤੀਆਂ ਗਈਆਂ ਹਨ। ਜੇਕਰ ਕੋਈ ਘਰ ਦੇ ਅੰਦਰ ਫੰਕਸ਼ਨ ਹੋ ਰਿਹਾ ਹੈ ਤਾਂ ਉਸ ‘ਚ 100 ਲੋਕ ਇਕਠੇ ਹੋ ਸਕਦੇ ਹਨ ਜਦੋਂ ਕਿ ਘਰ ਤੋਂ ਬਾਹਰ ਯਾਨੀ ਵਿਆਹ ਪੈਲੇਸ ‘ਚ ਕੋਈ ਪ੍ਰੋਗਰਾਮ ਕਰਨ ‘ਤੇ 250 ਲੋਕਾਂ ਦੇ ਇਕੱਠੇ ਹੋਣ ਦੀ ਇਜਾਜਤ ਹੈ।

ਸਵੇਰੇ ਹੀ ਕਿਸਾਨਾਂ ਲਈ ਦਿੱਲੀ ਤੋਂ ਆਈ ਵੱਡੀ ਖ਼ਬਰ,ਕਿਸਾਨਾਂ ਦੇ ਐਲਾਨ ਤੋਂ ਡਰੀ ਕੇਂਦਰ ਸਰਕਾਰ

ਜੇਕਰ ਕੋਈ ਇਹਨਾਂ ਨਿਯਮਾਂ ਨੂੰ ਤੋੜਦਾ ਹੈ ਤਾਂ ਪ੍ਰੋਗਰਾਮ ਕਰਵਾਉਣ ਵਾਲੇ ‘ਤੇ ਸਖ਼ਤ ਐਕਸ਼ਨ ਲਿਆ ਜਾਵੇਗਾ ਅਤੇ ਭਾਰੀ ਜੁਰਮਾਨਾ ਵੀ ਲੱਗ ਸਕਦਾ ਹੈ। ਇਸਤੋਂ ਇਲਾਵਾ ਵਿਅਕਤੀ ਅੰਦੋਲਨ ਲਈ ਸਵੇਰੇ 10 ਤੋਂ 5 ਵਜੇ ਤੱਕ ਹੋ ਸਕਦਾ ਹੈ, ਉਸਤੋਂ ਬਾਅਦ ਨਿਯਮ ਤੋੜਨ ‘ਤੇ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ 70 ਸਾਲ ਦੇ ਉੱਤੇ ਹੈ ਤਾਂ ਉਸਨੂੰ ਘਰ ‘ਚ Qurantine ਨਹੀਂ ਕੀਤਾ ਜਾਵੇਗਾ, ਉਸਨੂੰ ਹਸਪਤਾਲ ਲੈ ਕੇ ਜਾਣਾ ਜਰੂਰੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button