IndiaTop News

ਵੰਦੇ ਭਾਰਤ ਐਕਸਪ੍ਰੈਸ 5ਵੀਂ ਵਾਰ ਹਾਦਸਾਗ੍ਰਸਤ, ਵਲਸਾਡ ‘ਚ ਟ੍ਰੈਕ ‘ਤੇਟਕਰਾਈ ਗਾਂ ਨਾਲ

ਵੰਦੇ ਭਾਰਤ ਐਕਸਪ੍ਰੈੱਸ ਇਕ ਵਾਰ ਫਿਰ ਹਾਦਸੇ ਦਾ ਸ਼ਿਕਾਰ . ਇਹ ਘਟਨਾ ਗੁਜਰਾਤ ਦੇ ਵਲਸਾਡ ਦੇ ਉਦਵਾੜਾ ਦੀ ਹੈ। ਇੱਥੇ ਅਚਾਨਕ ਇਕ ਗਾਂ ਟ੍ਰੈਕ ‘ਤੇ ਆ ਗਈ ਅਤੇ ਟਰੇਨ ਨਾਲ ਟਕਰਾ ਗਈ। ਇਸ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ।ਇਸ ਤੋਂ ਬਾਅਦ ਟਰੇਨ 15-20 ਮਿੰਟ ਤੱਕ ਰੁਕੀ ਰਹੀ। ਇਸ ਤੋਂ ਬਾਅਦ ਟਰੇਨ ਨੂੰ ਸੰਜਨ ਰੇਲਵੇ ਸਟੇਸ਼ਨ ‘ਤੇ ਠਹਿਰਾਇਆ ਗਿਆ ਅਤੇ ਮੁੰਬਈ ਲਈ ਰਵਾਨਾ ਹੋ ਗਈ।ਵੰਦੇ ਭਾਰਤ ਐਕਸਪ੍ਰੈੱਸ ਵੀਰਵਾਰ ਨੂੰ ਗਾਂਧੀਨਗਰ ਤੋਂ ਮੁੰਬਈ ਜਾ ਰਹੀ ਸੀ। ਰੇਲਗੱਡੀ ਉਦਵਾੜਾ ਰੇਲਵੇ ਸਟੇਸ਼ਨ ਤੋਂ ਲੰਘ ਰਹੀ ਸੀ, ਜਦੋਂ ਇਸ ਦੀ ਇੱਕ ਗਾਂ ਨਾਲ ਟੱਕਰ ਹੋ ਗਈ। ਇਹ 5ਵੀਂ ਵਾਰ ਹੈ ਜਦੋਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਹਾਦਸੇ ਦਾ ਸ਼ਿਕਾਰ ਹੋਈ ਹੈ। ਇਸ ਤੋਂ ਪਹਿਲਾਂ ਵਲਸਾਡ ਜ਼ਿਲੇ ਦੇ ਅਤੁਲ ‘ਚ ਵੰਦੇ ਭਾਰਤ ਟਰੇਨ ਹਾਦਸੇ ਦਾ ਸ਼ਿਕਾਰ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button