Breaking NewsD5 specialNewsPoliticsPress ReleasePunjabTop News

ਵੜਿੰਗ ਨੇ 5 ਕਿੱਲੋ ਰੇਤ ਨਾਲ ਕਿਸਾਨ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਲ ਹੀ ਚ ਜਲਾਲਾਬਾਦ ਅੰਦਰ 5 ਕਿੱਲੋ ਰੇਤ ਦੀ ਕਥਿਤ ਤੌਰ ਤੇ ਨਜਾਇਜ ਖੁਦਾਈ ਕਰਨ ਦੇ ਦੋਸ਼ ਵਿੱਚ ਇੱਕ ਕਿਸਾਨ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਸਾਨ ਖਿਲਾਫ ਦਰਜ ਕੀਤੇ ਗਏ ਕੇਸ ਨੂੰ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ।

ਜਲਾਲਾਬਾਦ ਚ ਕਥਿਤ ਤੌਰ ਤੇ ਰੇਤ ਦੀ ਨਾਜਾਇਜ਼ ਖੁਦਾਈ ਕਰਨ ਦੇ ਦੋਸ਼ ਵਿੱਚ ਕਿਸਾਨ ਕਿਸ਼ਨ ਸਿੰਘ ਦੀ ਗ੍ਰਿਫ਼ਤਾਰੀ ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆ, ਵੜਿੰਗ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੀਆਂ ਮੱਛਲੀਆਂ ਨੂੰ ਜਾਣ ਦੇ ਰਹੀ ਹੈ ਅਤੇ ਆਪਣੇ ਖੇਤ ਚੋਂ ਪੰਜ ਕਿੱਲੋ ਰੇਤ ਕੱਢਣ ਵਾਲੇ ਇੱਕ ਗ਼ਰੀਬ ਕਿਸਾਨ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਿਸ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਥਿਤ ਤੌਰ ਤੇ ਕਿਸਾਨ ਦੇ ਕਬਜ਼ੇ ਤੋਂ 5 ਕਿਲੋ ਰੇਤ ਅਤੇ 100 ਰੁਪਏ ਦੀ ਨਕਦੀ ਬਰਾਮਦ ਕਰਨ ਦੇ ਦੋਸ਼ ਵਿੱਚ ਕਿਸਾਨ ਤੇ ਕੇਸ ਦਰਜ ਕਰਨ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦੇਣ ਵਾਲੇ ਪੁਲਸ ਅਫਸਰਾਂ ਦੀ ਸੋਚ ਉੱਪਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਸਰਪ੍ਰਸਤੀ ਹੇਠ ਮਾਈਨਿੰਗ ਮਾਫੀਆ ਵਲੋਂ ਪੰਜਾਬ ਚ ਹਜ਼ਾਰਾਂ ਕਰੋੜਾਂ ਰੁਪਏ ਦੀ ਕਈ ਟਨ ਰੇਤ ਦੀ ਨਾਜਾਇਜ਼ ਖੁਦਾਈ ਕੀਤੀ ਜਾ ਰਹੀ ਹੈ, ਜਿਹੜੀ ਇਸ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕਰਦੀ ਸੀ।

ਜਦ ਕਿ ਇਕ ਕਿਸਾਨ ਨੂੰ ਉਸਦੇ ਆਪਣੇ ਖੇਤ ਚੋਂ 5 ਕਿਲੋ ਰੇਤ ਕੱਢਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ਕਿ ਕੀ ਤੁਹਾਨੂੰ ਇਹ ਪਤਾ ਵੀ ਹੈ ਕਿ ਤੁਹਾਡੇ ਸ਼ਾਸਨ ਚ ਕੀ ਚੱਲ ਰਿਹਾ ਹੈ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button