Press ReleasePunjabTop News

ਵੜਿੰਗ ਨੇ ਲੀਕ ਹੋਈ ਆਡੀਓ ਨੂੰ ਲੈ ਕੇ ਸਰਾਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰੱਖਿਆ ਸੇਵਾਵਾਂ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਸਰਾਰੀ ਦੀ ਇਕ ਆਡੀਓ ਦੇ ਸਬੰਧ ਵਿਚ ਉਨ੍ਹਾਂ ਨੂੰ ਤੁਰੰਤ ਬਰਖਾਸਤ ਅਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ, ਜਿਸ ਵਿਚ ਕਥਿਤ ਤੌਰ ‘ਤੇ ਪੈਸੇ ਹੜੱਪਣ ਦੀ ਗੱਲ ਕਹੀ ਗਈ ਹੈ। ਅਧਿਕਾਰੀਆਂ ਰਾਹੀਂ ਕੁਝ ਠੇਕੇਦਾਰਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚਣ ਦੀ ਗੱਲ ਸੁਣਾਈ ਦਿੰਦੀ ਹੈ।

ਕੈਪਟਨ ਦੀ ਨਵੀਂ ਸਿਆਸੀ ਗੇਮ! ਵਾਇਰਲ ਆਡੀਓ ਤੋਂ ਡਰਿਆ ਕੈਬਟਿਨ ਮੰਤਰੀ! ਪਰਾਲੀ ’ਤੇ ਸਰਕਾਰ ਦਾ ਵੱਡਾ ਐਲਾਨ!

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਨੂੰ 6 ਮਹੀਨੇ ਵੀ ਪੂਰੇ ਨਹੀਂ ਹੋਏ ਹਨ ਅਤੇ ਇਕ ਹੋਰ ਮੰਤਰੀ ਭ੍ਰਿਸ਼ਟ ਗਤੀਵਿਧੀਆਂ ਵਿਚ ਸ਼ਾਮਿਲ ਪਾਇਆ ਗਿਆ ਹੈ ਅਤੇ ਆਉਣ ਵਾਲੇ 2 ਸਾਲਾਂ ਵਿਚ ਇਸ ਦਰ ‘ਤੇ ਅਸੀਂ ਇਨ੍ਹਾਂ ਦੇ ਦਰਜਨਾਂ ਮੰਤਰੀਆਂ ਨੂੰ ਜੇਲ੍ਹ ਜਾਂਦੇ ਦੇਖਾਂਗੇ। ਉਨ੍ਹਾਂ ਕਿਹਾ ਕਿ ਇਹ ਆਡੀਓ ਕਲਿੱਪ ਵਾਇਰਲ ਹੋਈ ਹੈ ਅਤੇ ਜਿਸ ਵਿੱਚ ਮੰਤਰੀ ਕਥਿਤ ਤੌਰ ‘ਤੇ ਆਪਣੇ ਓਐਸਡੀ ਨਾਲ ਮਿਲ ਕੇ ਕੁਝ ਅਫ਼ਸਰਾਂ ਰਾਹੀਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਕੁਝ ਠੇਕੇਦਾਰਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚਦੇ ਰੰਗੇ ਹੱਥੀਂ ਫੜਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਸਿਹਤ ਮੰਤਰੀ ਨੂੰ ਵੀ ਇਸੇ ਦੋਸ਼ ਤਹਿਤ ਬਰਖਾਸਤ ਕਰਕੇ ਜੇਲ੍ਹ ਭੇਜ ਦਿੱਤਾ ਸੀ।

CM Mann ਦੇ ਘਰ ਅੱਗੇ ਲੱਗਿਆ ਮੋਰਚਾ, ਸਰਕਾਰ ਨੂੰ ਸਿੱਧੀ Warning, ਸਾਰੇ ਰੋਡ ਕਰਤੇ ਜਾਮ | D5 Channel Punjabi

ਇਸ ਵਾਰ ਮੰਤਰੀ ਦੀ ਆਡੀਓ ਕਲਿੱਪ ਵਾਇਰਲ ਹੋਣ ਕਾਰਨ ਇਹ ਮਾਮਲਾ ਪਹਿਲਾਂ ਹੀ ਲੋਕਾਂ ਦੇ ਧਿਆਨ ਵਿੱਚ ਹੈ ਅਤੇ ਦੇਖਦੇ ਹਾਂ ਕਿ ਸਰਕਾਰ ਕੀ ਕਾਰਵਾਈ ਕਰਦੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਬਿਨਾਂ ਕਿਸੇ ਸਬੂਤ ਦੇ ਕਾਂਗਰਸੀ ਆਗੂਆਂ ਨੂੰ ਝੂਠੇ ਕੇਸਾਂ ਚ ਫਸਾ ਰਹੀ ਹੈ ਅਤੇ ਤਿੰਨ ਸਾਬਕਾ ਮੰਤਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਦੋ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਫਰਨੀਚਰ ਦੀ ਦੁਕਾਨ ’ਤੇ ਕਮਾਲ ਦੀ ਆਫਰ, ਆਹ ਵੀਡੀਓ ਦਿਖਾ ਕੇ ਲੈ ਲਓ ਵੱਡਾ ਡਿਸਕਾਉਂਟ, ਪਾਓ ਜ਼ਿੰਦਗੀ ਭਰ ਦੀ ਗਾਰੰਟੀ |

ਹੁਣ ਅਸੀਂ ਦੇਖਾਂਗੇ ਕਿ ਸਰਕਾਰ ਆਪਣੇ ਮੰਤਰੀ ਦੇ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ, ਜਿਨ੍ਹਾਂ ਨੇ ਆਪਣੇ ਓਐਸਡੀ ਨਾਲ ਮਿਲ ਕੇ ਪੈਸੇ ਇਕੱਠੇ ਕਰਨ ਵਾਸਤੇ ਠੇਕੇਦਾਰਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਸਰਕਾਰ ਨੂੰ ਆਪਣੇ ਸ਼ਬਦਾਂ ਨੂੰ ਅਮਲ ਵਿੱਚ ਬਦਲਣ ਦੀ ਚੁਣੌਤੀ ਦਿੱਤੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਸਿਰਫ਼ ਦੋਸ਼ ਨਹੀਂ, ਸਗੋਂ ਖੁਲਾਸੇ ਹਨ, ਜਿਨ੍ਹਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button