Breaking NewsD5 specialIndiaNewsPoliticsPress ReleasePunjabTop News

ਵੜਿੰਗ ਨੇ ਪ੍ਰਧਾਨ ਮੰਤਰੀ Modi ਨੂੰ ਲਿਖਿਆ ਪੱਤਰ

ਵੜਿੰਗ ਨੇ ਕਣਕ ਦੇ ਨਿਰਯਾਤ ਤੋਂ ਪਾਬੰਦੀ ਹਟਾਉਣ ਦੀ ਕੀਤੀ ਮੰਗ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੇਸ਼ ਵਿੱਚੋਂ ਕਣਕ ਦੇ ਨਿਰਯਾਤ ’ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇਕ ਪੱਤਰ ਵਿਚ ਵੜਿੰਗ ਨੇ ਕਿਹਾ ਕਿ ਪਾਬੰਦੀ ‘ਤੇ ਮੁੜ ਵਿਚਾਰ ਕੀਤੇ ਜਾਣ ਦੀ ਲੋੜ ਹੈ, ਕਿਉਂਕਿ ਦੇਸ਼ ਵਿਚ ਪਹਿਲਾਂ ਹੀ ਭਾਰੀ ਭੰਡਾਰ ਹਨ ਅਤੇ ਕਣਕ ਦੀ ਅੰਤਰਰਾਸ਼ਟਰੀ ਮੰਗ ਵਧ ਰਹੀ ਹੈ।

Sangrur Election 2022 : Captain ਨੇ Mann ਨੂੰ ਦੱਸੇ ਕਰੱਪਟ ਮੰਤਰੀਆਂ ਦੇ ਨਾਮ | D5 Channel Punjabi

ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹ ਮਾਮਲਾ ਪ੍ਰਧਾਨ ਮੰਤਰੀ ਕੋਲ ਉਠਾਉਣ ਦੀ ਅਪੀਲ ਕੀਤੀ ਹੈ, ਕਿਉਂਕਿ ਕਣਕ ਦੇ ਨਿਰਯਾਤ ‘ਤੇ ਪਾਬੰਦੀ ਨੇ ਪੰਜਾਬ ਦੇ ਕਿਸਾਨਾਂ ਦਾ ਵਧੇਰੇ ਨੁਕਸਾਨ ਕੀਤਾ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਵਿੱਚ ਗੁਦਾਮ ਅਤੇ ਵੇਅਰਹਾਊਸ ਸਮਰੱਥਾ ਅਨੁਸਾਰ ਭਰੇ ਪਏ ਹਨ ਅਤੇ ਵੱਡੀ ਮਾਤਰਾ ਵਿੱਚ ਕਣਕ ਸੜ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਅਜਿਹਾ ਲੰਬੇ ਸਮੇਂ ਤੋਂ ਹੋ ਰਿਹਾ ਹੈ।

Navjot Sidhu ਨਾਲ ਜੁੜੀ ਜੇਲ੍ਹ ਚੋਂ ਵੱਡੀ ਖ਼ਬਰ, Bhagwant Mann ਨੇ ਦਿੱਤੀ ਖੁਸ਼ਖਬਰੀ | D5 Channel Punjabi

ਹੁਣ ਭਾਰਤ ਲਈ ਲੋੜਵੰਦ ਦੇਸ਼ਾਂ ਨੂੰ ਵਾਧੂ ਕਣਕ ਨਿਰਯਾਤ ਕਰਨ ਦਾ ਸਮਾਂ ਆ ਗਿਆ ਹੈ, ਜਦੋਂ ਜੰਗ ਕਾਰਨ ਰੂਸ ਅਤੇ ਯੂਕਰੇਨ ਤੋਂ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਵੜਿੰਗ ਨੇ ਕਿਹਾ ਕਿ ਕਈ ਦੇਸ਼ਾਂ ਵੱਲੋਂ ਕਣਕ ਦੀ ਮੰਗ ਲਗਾਤਾਰ ਵਧ ਰਹੀ ਹੈ ਅਤੇ ਕੀਮਤਾਂ ਵਧ ਗਈਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਮੌਕੇ ਅਕਸਰ ਨਹੀਂ ਆਉਂਦੇ, ਇਸ ਲਈ ਸਾਨੂੰ ਪਾਬੰਦੀਆਂ ਵਿੱਚ ਢਿੱਲ ਦੇਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਮਾਰਕੀਟ ਵਿੱਚ ਮੌਜੂਦ ਅਨੁਕੂਲ ਸਥਿਤੀਆਂ ਦਾ ਫਾਇਦਾ ਉਠਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

BIG News : Singla ਤੋਂ ਬਾਅਦ ਟੰਗਿਆ ਗਿਆ ਇਕ ਹੋਰ MLA ! | D5 Channel Punjabi

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਦੇਸ਼ ਵਿੱਚ ਅਨਾਜ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਸਮੇਤ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਭਾਰਤ ਸਰਕਾਰ ਦੀਆਂ ਚਿੰਤਾਵਾਂ ਨੂੰ ਸਮਝ ਸਕਦੇ ਹਨ। ਖਾਸ ਕਰਕੇ ਜਦੋਂ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਮੌਜੂਦਾ ਅੰਕੜਿਆਂ ਅਨੁਸਾਰ ਦੇਸ਼ ਕੋਲ ਢੁਕਵੀਂ ਮਾਤਰਾ ਵਿੱਚ ਭੰਡਾਰ ਮੌਜੂਦ ਹੈ ਅਤੇ ਇਸ ਸਾਲ ਉਤਪਾਦਨ ਵੀ ਚੰਗਾ ਹੋਇਆ ਹੈ ਅਤੇ ਦੇਸ਼ ਸਰਪਲੱਸ ਮਾਤਰਾ ਨੂੰ ਵੱਖ ਕਰਕੇ ਨਿਰਯਾਤ ਕਰ ਸਕਦਾ ਹੈ।

BIG News : Singla ਤੋਂ ਬਾਅਦ ਟੰਗਿਆ ਗਿਆ ਇਕ ਹੋਰ MLA ! | D5 Channel Punjabi

ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਨਿਰਯਾਤ ‘ਤੇ ਪਾਬੰਦੀ ਹਟਾਉਣ ਨਾਲ ਭਾਰਤ ਦਾ ਆਧਾਰ ਵੀ ਵਧੇਗਾ, ਕਿਉਂਕਿ ਵਿਸ਼ਵ ਨੂੰ ਕਣਕ ਦੀ ਬਹੁਤ ਲੋੜ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਪ੍ਰਧਾਨ ਮੰਤਰੀ ਇਸ ਮੰਗ ‘ਤੇ ਢੁੱਕਵਾਂ ਵਿਚਾਰ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button