Breaking NewsD5 specialNewsSports

IPL ਆਕਸ਼ਨ ਤੋਂ ਬਾਅਦ ਵਿਰਾਟ ਕੋਹਲੀ ਨੇ ਅਜਿਹਾ ਕੀ ਕਹਿ ਦਿੱਤਾ, ਜਿਸ ਨਾਲ ਮੁਹੰਮਦ ਅਜ਼ਹਰੂਦੀਨ ਹੋ ਗਏ ਇਮੋਸ਼ਨਲ

ਨਵੀਂ ਦਿੱਲੀ : 18 ਫਰਵਰੀ ਨੂੰ ਚੇਨਈ ਵਿਖੇ ਹੋਏ ਆਈਪੀਐਲ ਨੀਲਾਮੀ ‘ਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਸ ਬੈਂਗਲੋਰ ਨੇ ਕੇਰਲ ਦੇ ਧੂੰਆਧਾਰ ਬੱਲੇਬਾਜ਼ ਮੁਹੰਮਦ ਅਜ਼ਹਰੂਦੀਨ ਨੂੰ ਉਨ੍ਹਾਂ ਦੇ ਬੇਸ ਪ੍ਰਾਇਜ਼ 20 ਲੱਖ ਰੁਪਏ ਦੇ ਕੇ ਖਰੀਦਿਆ। 26 ਸਾਲ ਦੇ ਇਸ ਬੱਲੇਬਾਜ਼ ਨੇ ਉਝ ਤਾਂ ਟੀ – 20 ਕ੍ਰਿਕੇਟ ‘ਚ ਡੈਬਿਊ 2016 ‘ਚ ਹੀ ਕਰ ਦਿੱਤਾ ਸੀ ਪਰ ਇਸ ਸਾਲ ਹੋਈ ਸਈਅਦ ਮੁਸ਼ਤਾਕ ਅਲੀ ਟੀ – 20 ਟੂਰਨਾਐਂਟ ‘ਚ ਜਿਸ ਤਰ੍ਹਾਂ ਉਨ੍ਹਾਂ ਨੇ ਬੱਲੇਬਾਜ਼ੀ ਦਾ ਜੌਹਰ ਦਿਖਾਇਆ ਉਸ ਨਾਲ ਸਾਰੇ ਪ੍ਰਭਾਵਿਤ ਹੋ ਗਏ। ਅਜ਼ਹਰੂਦੀਨ ਨੂੰ ਆਈਪੀਐਲ ਨੀਲਾਮੀ ‘ਚ ਆਰਸੀਬੀ ਦੁਆਰਾ ਖਰੀਦੇ ਜਾਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਵੱਲੋਂ ਇੱਕ ਮੈਸੇਜ ਵੀ ਮਿਲਿਆ ਸੀ, ਜਿਸਦਾ ਖੁਲਾਸਾ ਆਪਣੇ ਆਪ ਉਨ੍ਹਾਂ ਨੇ ਕੀਤਾ ਹੈ।

BIG BREAKING ਲਓ ਜੀ! ਹੋ ਗਿਆ ਓਹੀ ਕੰਮ! ਡਿੱਗ ਪਈ ਕਾਂਗਰਸ ਸਰਕਾਰ !ਬੀਜੇਪੀ ਵਾਲੇ ਹੋਏ ਬਾਗੋਬਾਗ!

ਅਜ਼ਹਰੂਦੀਨ ਨੇ ਦੱਸਿਆ ਕਿ ਵਿਰਾਟ ਭਰਾ ਨੇ ਆਈਪੀਐਲ ਨੀਲਾਮੀ ਦੇ ਬਸ ਦੋ ਮਿੰਟ ਬਾਅਦ ਹੀ ਉਨ੍ਹਾਂ ਨੂੰ ਇੱਕ ਮੈਸੇਜ ਕੀਤਾ ਸੀ। ਇਸ ਵਿੱਚ ਲਿਖਿਆ ਸੀ ਕਿ ਰਾਇਲ ਚੈਲੇਂਜਰਸ ਬੈਂਗਲੋਰ ‘ਚ ਤੁਹਾਡਾ ਸਵਾਗਤ ਹੈ।ਆਲ ਦ ਬੈਸਟ। ਉਨ੍ਹਾਂ ਨੇ ਦੱਸਿਆ ਕਿ ਕਪਤਾਨ ਵਿਰਾਟ ਵਲੋਂ ਇਹ ਮੈਸੇਜ ਪਾ ਕੇ ਉਹ ਕਾਫ਼ੀ ਖੁਸ਼ ਸਨ, ਨਾਲ ਹੀ ਇਸ ਦੌਰਾਨ ਕਾਫ਼ੀ ਇਮੋਸ਼ਨਲ ਵੀ ਹੋ ਗਏ ਸੀ।  ਮੀਡੀਆ ਨਾਲ ਗੱਲ ਕਰਦੇ ਹੋਏ ਅਜ਼ਹਰੂਦੀਨ ਨੇ ਕਿਹਾ ਕਿ ਇਹ ਇੱਕ ਅਜਿਹੀ ਚੀਜ ਸੀ, ਜਿਸਦੇ ਬਾਰੇ ‘ਚ ਉਨ੍ਹਾਂ ਨੇ ਕਦੇ ਜਿੰਦਗੀ ‘ਚ ਸੋਚਿਆ ਵੀ ਨਹੀਂ ਸੀ।

BIG NEWS ਤੋਮਰ ਦੇ ਬਿਆਨ ‘ਤੇ ਭੜਕੇ ਕਿਸਾਨ ਆਗੂ, ਕਰਤਾ ਵੱਡਾ ਐਲਾਨ ,ਪਾਤੀ ਕੇਂਦਰ ਨੂੰ ਬਿਪਤਾ!

ਵਿਰਾਟ ਕੋਹਲੀ ਨੂੰ ਆਪਣਾ ਕ੍ਰਿਕੇਟ ਆਇਕਨ ਮੰਨਣ ਵਾਲੇ ਅਜ਼ਹਰੂਦੀਨ ਦੀ ਇਹ ਇੱਛਾ ਹੈ ਕਿ ਉਹ ਇੱਕ ਦਿਨ ਭਾਰਤੀ ਕਪਤਾਨ ਦੇ ਨਾਲ ਪਾਰੀ ਦਾ ਆਗਾਜ ਕਰਨ। ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਇਹ ਚਾਹਤ ਇਸ ਸਾਲ ਆਈਪੀਐਲ 2021 ਦੇ ਦੌਰਾਨ ਹੀ ਪੂਰੀ ਹੋ ਜਾਵੇਗੀ। ਇਸ ਤੋਂ ਇਲਾਵਾ ਇਹ ਜਵਾਨ ਬੱਲੇਬਾਜ਼ ਇਸ ਗੱਲ ਤੋਂ ਵੀ ਰੋਮਾਂਚਿਤ ਹੈ ਕਿ ਉਸਨੂੰ ਏਬੀ ਡਿਵੀਲਿਅਰਸ ਜਿਹੇ ਦਿੱਗਜ ਖਿਡਾਰੀਆਂ ਦੇ ਨਾਲ ਡਰੈਸਿੰਗ ਰੂਮ ਸ਼ੇਅਰ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਉਹ ਇਹ ਸਭ ਸੋਚ ਕੇ ਹੀ ਬਹੁਤ ਰੋਮਾਂਚਿਤ ਹੋ ਰਿਹਾ ਹੈ।

ਲਓ ਜੀ! ਹੁਣ ਭਖਿਆ ਕਿਸਾਨ ਅੰਦੋਲਨ!ਕਿਸਾਨਾਂ ਨੇ ਲਿਆ ਵੱਡਾ ਫੈਸਲਾ! ਮੋਦੀ ਸਰਕਾਰ ਦੇ ਪੈਰਾਂ ਥੱਲਿਓ ਖਿਸਕੀ ਜ਼ਮੀਨ!

ਦੱਸ ਦਈਏ ਕਿ ਕੇਰਲ ਦੇ ਇਸ ਬੱਲੇਬਾਜ਼ ਨੇ ਪਿਛਲੇ ਮਹੀਨੇ ਸਿਰਫ਼ 54 ਗੇਂਦਾ ‘ਤੇ 137 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਇਹ ਪਾਰੀ ਕਿਸੇ ਭਾਰਤੀ ਵੱਲੋਂ ਟੀ – 20 ‘ਚ ਖੇਡੀ ਗਈ ਤੀਜੀ ਸਭ ਤੋਂ ਤੇਜ ਪੱਧਰੀ ਪਾਰੀ ਹੈ। ਇਸ ਪਾਰੀ ਦੀ ਬਦੌਲਤ ਕੇਰਲ ਨੇ ਸਿਰਫ਼ 16 ਓਵਰਾਂ ‘ਚ ਹੀ 198 ਦੌੜਾਂ ਦਾ ਟਾਰਗੇਟ ਹਾਸਲ ਕਰ ਲਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button