Breaking NewsD5 specialNewsPoliticsPunjab

ਵੜਿੰਗ, ਢਿੱਲੋਂ ਤੋਂ ਬਾਅਦ ਹੁਣ ਲੋਕਾਂ ਨੇ ਬੈਠੇ ਬਠਾਏ ਚੰਦੂਮਾਜਰਾ ਨੂੰ ਪਾਇਆ ਵਖ਼ਤ, ਸੌਫੇ ‘ਤੇ ਬੈਠਣਾ ਹੋਇਆ ਔਖਾ (ਵੀਡੀਓ)

ਜਿਵੇਂ ਹੀ ਨਵੀਂ ਸਵੇਰ ਚੜ੍ਹਦੀ ਹੈ ਤਾਂ ਸਾਰੇ ਉਮੀਦਵਾਰ ਪਿੰਡ-ਪਿੰਡ ਪ੍ਰਚਾਰ ਕਰਨ ਲਈ ਨਿਕਲਦੇ ਹਨ। ਲੋਕਾਂ ਨਾਲ ਵਿਚਰਦੇ ਨੇ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਲੱਖ ਤਰ੍ਹਾਂ ਦੇ ਦਾਅਵੇ ਕਰਦੇ ਹਨ ਪਰ ਲੋਕਾਂ ਨੂੰ ਅੱਜ ਕੱਲ੍ਹ ਹੋਰ ਹੀ ਪਸੰਦ ਹੈ। ਕੋਈ ਵੀ ਲੀਡਰ ਹੋਵੇ ਲੋਕਾਂ ਦੇ ਗੁੱਸੇ ਤੋਂ ਬਚ ਨਹੀਂ ਸਕਿਆ ਲੋਕ ਲਾਈਵ ਹੋ ਕੇ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਦੇ ਹਨ ਤੇ ਲੀਡਰਾਂ ਨੂੰ ਆਪਣੇ ਘੇਰੇ ‘ਚ ਲੈ ਲੈਂਦੇ ਹਨ।

Read Also ਅਕਾਲੀ ਦਲ ਵੱਲੋਂ ਚੰਦੂਮਾਜਰਾ ਸਣੇ 2 ਹੋਰ ਉਮੀਦਵਾਰਾਂ ਦਾ ਐਲਾਨ

ਅਜਿਹਾ ਹੀ ਹੋਇਆ ਅਨੰਦਪੁਰ ਸਾਹਿਬ ਤੋਂ ਅਕਾਲੀ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ। ਜਿਥੇ ਇੱਕ ਨੌਜਵਾਨ ਨੇ ਚੰਦੂਮਾਜਰੇ ਨੂੰ ਪਿੰਡ ਦੇ ਵਿਕਾਸ ਨੂੰ ਲੈ ਕੇ ਵੱਡੇ ਵੱਡੇ ਸਵਾਲ ਕੀਤੇ ਪਰ ਜਨਾਬ ਗੱਲ ਨੂੰ ਗੋਲਮੋਲ ਕਰਦੇ ਦਿਖਾਈ ਦਿੱਤੇ। ਇਸ ਤੋਂ ਪਹਿਲਾਂ ਹਰਸਿਮਰਤ ਬਾਦਲ, ਰਾਜਾ ਵੜਿੰਗ, ਕੇਵਲ ਢਿੱਲੋਂ ਤੋਂ ਇਲਾਵਾ ਹੋਰ ਵੀ ਕਈ ਲੀਡਰ ਲੋਕਾਂ ਦੇ ਸਵਾਲਾਂ ਤੋਂ ਬਚਦੇ ਦਿਖਾਈ ਦਿੱਤੇ। ਜਿਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button