ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੇ ਏਅਰ ਇੰਡੀਆ ਨੂੰ 30 ਲੱਖ ਰੁਪਏ ਦਾ ਜੁਰਮਾਨਾ ਲਾਇਆ। ਮੁੰਬਈ ਕੌਮਾਂਤਰੀ ਹਵਾਈ ਅੱਡੇ ’ਤੇ ਵ੍ਹੀਲਚੇਅਰ ਨਾ ਮਿਲਣ ਨਾਲ ਬਜ਼ੁਰਗ ਦੀ ਮੌਤ ਦੇ ਮਾਮਲੇ ’ਚ ਹਵਾਬਾਜ਼ੀ ਰੈਗੂਲੇਟਰ ਨੇ ਇਹ ਕਾਰਵਾਈ ਕੀਤੀ ਹੈ। 12 ਫਰਵਰੀ ਨੂੰ ਹਵਾਈ ਅੱਡੇ ’ਤੇ ਵ੍ਹੀਲਚੇਅਰ ਨਾ ਮਿਲਣ ਨਾਲ 80 ਸਾਲਾ ਬਜ਼ੁਰਗ ਮੁਸਾਫਰ ਜਹਾਜ਼ ਤੋਂ ਟਰਮੀਨਲ ਤੱਕ ਪੈਦਲ ਹੀ ਜਾਣਾ ਪਿਆ। ਇਸ ਦੌਰਾਨ ਉਹ ਡਿੱਗ ਪਏ ਤੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਡੀਜੀਸੀਏ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਜ਼ੁਰਗ ਮੁਸਾਫਰ ਨੂੰ ਵ੍ਹੀਲਚੇਅਰ ਉਪਲੱਬਧ ਕਰਵਾਉਣ ’ਚ ਅਸਫਲ ਰਹਿਣ ਕਾਰਨ ਜੁਰਮਾਨਾ ਲਾਇਆ ਗਿਆ ਹੈ। ਏਅਰ ਇੰਡੀਆ ਨੇ ਗ਼ਲਤੀ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਏਅਰਲਾਈਨ ਵੱਲੋਂ ਦਿੱਤੀ ਗਈ ਕਿਸੇ ਵੀ ਕਾਰਵਾਈ ਬਾਰੇ ਸੂਚਿਤ ਨਹੀਂ ਕੀਤਾ। ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੀਤੀ ਗਈ ਕੋਈ ਵੀ ਸੁਧਾਰਾਤਮਕ ਕਾਰਵਾਈ ਬਾਰੇ ਜਾਣਕਾਰੀ ਦੇਣ ’ਚ ਵੀ ਏਅਰਲਾਈਨ ਕੰਪਨੀ ਅਸਫਲ ਰਹੀ।ਅਧਿਕਾਰੀ ਨੇ ਕਿਹਾ, ਸਾਰੀਆਂ ਏਅਰਲਾਈਨਾਂ ਨੂੰ ਇਹ ਯਕੀਨੀ ਬਣਾਉਣ ਲਈ ਸਲਾਹ ਦਿੱਤੀ ਜਾਰੀ ਕੀਤੀ ਗਈ ਹੈ ਕਿ ਜਿਨ੍ਹਾਂ ਯਾਤਰੀਆਂ ਨੂੰ ਆਪਣੇ ਸਫਰ ਦੌਰਾਨ ਜਹਾਜ਼ ’ਚ ਚੜ੍ਹਨ ਜਾਂ ਉਤਰਨ ਦੌਰਾਨ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਉਨ੍ਹਾਂ ਲਈ ਢੁੱਕਵਾਂ ਗਿਣਤੀ ’ਚ ਵ੍ਹੀਲਚੇਅਰ ਉਪਲੱਬਧ ਹੋਣ। ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੀ ਮੁਸਾਫਰ ਨੂੰ ਵ੍ਹੀਲਚੇਅਰ ਉਪਲੱਬਧ ਕਰਵਾਉਣੀ ਪੂਰੀ ਤਰ੍ਹਾਂ ਏਅਰਲਾਈਨ ਦੀ ਜ਼ਿੰਮੇਵਾਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.