InternationalTop News
ਵ੍ਹਾਈਟ ਹਾਊਸ ਵੱਲੋਂ ਕਰਸਟਨ ਡੇਵਿਸ ਨਵੀਂ ਕੌਮੀ ਸਾਈਬਰ ਡਾਇਰੈਕਟਰ ਨਿਯੁਕਤ

ਵ੍ਹਾਈਟ ਹਾਊਸ ਨੇ ਦੇਸ਼ ਦੀ ਨਵੀਂ ਕੌਮੀ ਸਾਈਬਰ ਡਾਇਰੈਕਟਰ ਦੀ ਨਿਯੁਕਤੀ ਕੀਤੀ ਹੈ। ਇਹ ਨਿਯੁਕਤੀ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਹਾਲ ਹੀ ਦੇ ਦਿਨਾਂ ‘ਚ ਵੱਡੇ ਪੱਧਰ ‘ਤੇ ਸੇਵਾਵਾਂ ਠੱਪ ਹੋਣ ਕਾਰਨ ਆਮ ਅਮਰੀਕੀਆਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ ਅਤੇ ਉਨ੍ਹਾਂ ਦੀ ਚਿੰਤਾ ਵਧੀ ਹੈ।ਰੱਖਿਆ ਵਿਭਾਗ ਦੀ ਮੁੱਖ ਸੂਚਨਾ ਅਧਿਕਾਰੀ ਕਰਸਟਨ ਡੇਵਿਸ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੇਗੀ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੰਤਰੀ ਮੰਡਲ ਦੇ ਕਈ ਮੈਂਬਰਾਂ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ। ਉਹ ਪ੍ਰਸ਼ਾਸਨ ਦੇ ਚੋਟੀ ਦੇ ਸਾਈਬਰ ਸੁਰੱਖਿਆ ਅਧਿਕਾਰੀ ਸ਼ਾਨ ਕੇਰਨਕ੍ਰਾਸ ਦੀ ਥਾਂ ਲਵੇਗੀ। ਡੇਵਿਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਇਕ ਪੋਸਟ ‘ਚ ਲਿਖਿਆ, ”ਸਾਡਾ ਦੇਸ਼ ਐਨਾਲਾਗ, ਡਿਜੀਟਲ ਅਤੇ ਕੁਆਂਟਮ ਟੈਕਨਾਲੋਜੀਆਂ ਦੇ ਚੌਰਾਹੇ ‘ਤੇ ਖੜ੍ਹਾ ਹੈ। ਅਮਰੀਕੀ ਜੀਵਨਸ਼ੈਲੀ ਤੇਜ਼ੀ ਨਾਲ ਇਕ-ਦੂਜੇ ਨਾਲ ਜੁੜੀਆਂ ਟੈਕਨਾਲੋਜੀਆਂ ‘ਤੇ ਨਿਰਭਰ ਹੁੰਦੀ ਜਾ ਰਹੀ ਹੈ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




