ਵੋਟਾਂ ਨੇੜੇ Sukhbir Badal ਨੇ ਪਾਇਆ ਗਾਤਰਾ, ਕੌਣ ਕਹਿੰਦਾ ਪ੍ਰਧਾਨ ਜੀ ਅੰਮ੍ਰਿਤਧਾਰੀ ਨੀਂ ? (ਵੀਡੀਓ)
ਪਹਿਲਾਂ ਇਹ ਤਸਵੀਰਾਂ ਦੇਖੋ ਪਾਣੀ ਨਾਲ ਭੱਜੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। ਇਹ ਤਸਵੀਰ ਉਸ ਵੇਲੇ ਵਾਇਰਲ ਹੋਈ ਸੀ ਜਦੋਂ ਇਕ ਰੋਸ ਪ੍ਰਦਰਸ਼ਨ ਦੌਰਾਨ ਸੁਖਬੀਰ ਬਾਦਲ ‘ਤੇ ਪਾਣੀ ਦੀਆਂ ਬੋਛਾੜਾਂ ਵੱਜੀਆਂ ਸਨ। ਪਾਣੀ ਦੀਆਂ ਬੋਛਾੜਾਂ ਨਾਲ ਦੇ ਨਾਲ ਨਾਲ ਉਸੇ ਦਿਨ ਪੂਰੇ ਪੰਜਾਬ ‘ਚ ਇਕ ਚਰਚਾ ਛਿੜ ਗਈ ਸੀ। ਕੀ ਸੁਖਬੀਰ ਬਾਦਲ ਨੇ ਅੰਮ੍ਰਿਤਪਾਨ ਭੰਗ ਕਰ ਦਿੱਤਾ। ਕਿਉਂਕਿ ਪਾਣੀ ਨਾਲ ਭਿੱਜੇ ਹੋਏ ਕੁੜਤੇ ਹੇਠਾਂ ਗਾਤਰਾ ਕਿਸੇ ਨੂੰ ਵੀ ਨਜ਼ਰ ਨਹੀਂ ਸੀ ਆਇਆ।
Read Also ਅੰਮ੍ਰਿਤਧਾਰੀਆਂ ਦੀ ਭਿਆਨਕ ਕੁੱਟਮਾਰ! ਕਿਰਪਾਨਾਂ ਖੋਹਣ ਦੇ ਵੀ ਇਲਜ਼ਾਮ
ਇਹ ਚਰਚਾ ਚੰਡੀਗੜ੍ਹ ਦੀ ਸੜਕ ਤੋਂ ਸ਼ੁਰੂ ਹੋਕੇ ਪੰਜਾਬ ਦੇ ਪਿੰਡਾਂ ਸ਼ਹਿਰਾਂ ‘ਚੋਂ ਹੁੰਦੀ ਹੋਈ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜ਼ੁਬਾਨ ‘ਤੇ ਆ ਗਈ। ਤੇ ਵਿਧਾਨ ਸਭਾ ‘ਚ ਬੜੇ ਜ਼ੋਰ ਸ਼ੋਰ ਨਾਲ ਇਹ ਮੁੱਦੇ ਚੰਨੀ ਨੇ ਚੁੱਕਿਆ ਵੀ ਤੇ ਸ਼ਰੇਆਮ ਲਲਕਾਰਿਆ ਸੀ ਕੀ ਜੇਕਰ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤ ਭੰਗ ਨਹੀਂ ਕੀਤਾ ਤਾਂ ਉਹ ਆਪਣਾ ਗਾਤਰਾ ਦਿਖਾਉਣ ਪਰ ਸੁਖਬੀਰ ਸਿੰਘ ਬਾਦਲ ਚੰਨੀ ਦੀ ਇਸ ਲਲਕਾਰ ਨੂੰ ਨਜ਼ਰਅੰਦਾਜ਼ ਕਰ ਗਏ ਸਨ।
ਪਰ ਸੰਗਰੂਰ ‘ਚ ਸ਼ੁੱਕਰਵਾਰ ਨੂੰ ਇਕ ਅਜਿਹੀ ਤਸਵੀਰ ਦਿਖਾਈ ਦਿੱਤੀ ਜੋ ਵਰਕਰਾਂ ਦੇ ਨਾਲ ਨਾਲ ਸਿਆਸੀ ਮਾਹਿਰਾਂ ‘ਚ ਚਰਚਾ ਦਾ ਵਿਸ਼ਾ ਬਣ ਗਈ। ਇਹ ਤਸਵੀਰ ਜ਼ਰਾ ਧਿਆਨ ਨਾਲ ਦੇਖੋ ਕੁਝ ਦਿਖਾਈ ਦਿੱਤਾ। ਸ਼ਾਇਦ ਤੁਹਾਡੀ ਅੱਖ ਨੇ ਵੀ ਦੇਖ ਹੀ ਲਿਆ। ਲੋਕ ਸਭਾ ਚੋਣਾਂ ਨੇੜੇ ਆਉਦਿਆਂ ਹੀ ਸੁਖਬੀਰ ਸਿੰਘ ਬਾਦਲ ਦਾ ਗਾਤਰਾ ਚੰਨੀ ਦੇ 6 ਮਹੀਨਿਆਂ ਦੀ ਲਲਕਾਰ ਤੋਂ ਬਾਅਦ ਆਖਰਕਾਰ ਦਿਖ ਹੀ ਗਿਆ। ਵਰਕਰ ਮੀਟਿੰਗ ਮੌਕੇ ਸੁਖਬੀਰ ਬਾਦਲ ਦੇ ਕੁੜਤੇ ਅੰਦਰੋਂ ਗਾਤਰਾ ਸਾਫ ਸਾਫ ਝਾਕ ਰਿਹਾ ਸੀ ਤੇ ਹੁਣ ਲੋਕ ਤੇ ਵਿਰੋਧੀ ਇਸ ਨੂੰ ਲੋਕ ਸਭਾ ਚੋਣਾਂ ਨਾਲ ਜੋੜਕੇ ਦੇਖ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.