Breaking NewsD5 specialNewsPoliticsPunjab

ਵੋਟਾਂ ਤੋਂ ਐਨ ਪਹਿਲਾਂ ਕਾਂਗਰਸੀ ਦਾ ਕਤਲ, ਸਵੇਰੇ 5 ਵਜੇ ਹੀ ਮਾਰੀਆਂ ਗੋਲੀਆਂ (ਵੀਡੀਓ)

panchayat election ਅੰਮ੍ਰਿਤਸਰ : ਜਿਵੇਂ-ਜਿਵੇਂ ਪੰਚਾਇਤੀ ਚੋਣਾਂ ਲਈ ਵੋਟਿੰਗ ਦਾ ਸਮਾਂ ਨੇੜੇ ਆ ਰਿਹਾ ਹੈ, ਚੋਣਾਂ ਦੀਆਂ ਸਰਗਰਮੀਆਂ ਵਧ ਗਈਆਂ ਹਨ। ਸਿਆਸੀ ਆਗੂ ਪੁਰਾਣੀਆਂ ਰੰਜਿਸ਼ਾਂ ਵੀ ਕੱਢ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਜੰਡਿਆਲਾ ਤੋਂ ਜਿੱਥੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਤਜਿੰਦਰ ਸਿੰਘ ਨਾਮ ਦੇ ਨੌਜਵਾਨ ਦਾ ਕਤਲ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਪਹਿਲਾਂ ਵੀ ਉਨ੍ਹਾਂ ‘ਤੇ ਦੂਜੀ ਧਿਰ ਵਲੋਂ ਹਮਲੇ ਕੀਤੇ ਗਏ ਸਨ।ਰੰਜਿਸ਼ ਦੇ ਚਲਦਿਆਂ ਹੀ ਇਹ ਕਤਲ ਕੀਤਾ ਗਿਆ ਹੈ।

Read Also ਤਰਨਤਾਰਨ ‘ਚ ਵੋਟਿੰਗ ਦੌਰਾਨ ਖੂਨੀ ਝੜਪ, LIVE ਤਸਵੀਰਾਂ (ਵੀਡੀਓ)

ਦੂਜੇ ਪਾਸੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤਿੰਨ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਫਸਰਾਂ ਮੁਤਾਬਕ ਇਹ ਕਤਲ ਚੋਣਾਂ ਨਾਲ ਸੰਬੰਧਤ ਕੀਤਾ ਗਿਆ ਹੈ। ਇੱਕ ਪਾਸੇ ਸੂਬਾ ਸਰਕਾਰ ਚੋਣਾਂ ਸ਼ਾਂਤਮਈ ਨੇਪਰੇ ਚਾੜ੍ਹਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਦੂਜੇ ਪਾਸੇ ਅਜਿਹੀਆਂ ਘਟਨਾਵਾਂ ਚੋਣਾਂ ਦਾ ਮਾਹੌਲ ਖਰਾਬ ਕਰ ਰਹੀਆਂ ਹਨ। ਜ਼ਰੂਰਤ ਹੈ ਅਜਿਹੀਆਂ ਘਟਨਾਵਾਂ ‘ਤੇ ਨਕੇਲ ਕੱਸਣ ਦੇ ਲਈ ਢੁੱਕਵੇਂ ਕਦਮ ਚੁੱਕਣ ਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button