ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਨਾਲ ਵੋਟਿੰਗ ਸ਼ੁਰੂ ਹੋਈ ਪਰ ਮਜੀਠਾ ਹਲਕੇ ਦੇ ਪਿੰਡ ਮਾਨ ਵਿੱਚ ਵੋਟਿੰਗ ਲਿਸਟ ਵਿੱਚ ਗੜਬੜੀ ਸਾਹਮਣੇ ਆਉਣ ਬਾਅਦ ਪੋਲਿੰਗ ਬੰਦ ਕਰ ਦਿੱਤੀ ਗਈ। ਪਿੰਡ ਵਾਲਿਆਂ ਨੇ ਵੋਟਾਂ ਪਾਉਣੀਆਂ ਬੰਦ ਕਰ ਦਿੱਤੀਆਂ। ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਸਿਰਫ 103 ਲੋਕਾਂ ਨੇ ਹੀ ਵੋਟ ਪਾਈ ਸੀ। ਦੋ ਘੰਟੇ ਬੀਤ ਜਾਣ ਦੇ ਬਾਵਜੂਦ ਵੋਟਾਂ ਦੁਬਾਰਾ ਸ਼ੁਰੂ ਨਹੀਂ ਹੋ ਸਕੀਆਂ। ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ।
Read Also ਵੋਟਾਂ ਤੋਂ ਐਨ ਪਹਿਲਾਂ ਕਾਂਗਰਸੀ ਦਾ ਕਤਲ, ਸਵੇਰੇ 5 ਵਜੇ ਹੀ ਮਾਰੀਆਂ ਗੋਲੀਆਂ (ਵੀਡੀਓ)
ਪਿੰਡ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰਾਂ ਦੀ ਤਰਫਦਾਰੀ ਕਰਨ ਦੇ ਲਾਏ ਇਲਜ਼ਾਮ ਤੇ ਕਿਹਾ ਕਿ ਪ੍ਰਸ਼ਾਸਨ ਸਰਕਾਰ ਦੇ ਦਬਾਅ ਅਧੀਨ ਧੱਕੇਸ਼ਾਹੀ ਕਰ ਰਿਹਾ ਹੈ। ਅੰਮ੍ਰਿਤਸਰ ਵਿੱਚ ਅੱਤ ਦੀ ਸਰਦੀ ਦੇ ਬਾਵਜੂਦ ਭਾਰੀ ਗਿਣਤੀ ਵੋਟਰ ਵੋਟ ਪਾਉਣ ਲਈ ਪੁੱਜੇ। ਪੋਲਿੰਗ ਕੇਂਦਰਾਂ ਦੇ ਬਾਹਰ ਵੋਟਰਾਂ ਦੀਆਂ ਵੱਡੀਆਂ ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਵੱਡੀ ਗਿਣਤੀ ਪੰਜਾਬ ਪੁਲਿਸ ਕਮਾਂਡੋ ਪੁਲਿਸ ਅਤੇ ਪੀਏਪੀ ਦੇ ਜਵਾਨ ਪੋਲਿੰਗ ਬੂਥਾਂ ਅਤੇ ਪਿੰਡਾਂ ਦੇ ਵਿੱਚ ਤਾਇਨਾਤ ਕੀਤੇ ਗਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.