ਵਿੰਨੀਪੈਗ ‘ਚ 2 ਪੰਜਾਬੀ ਹਥਿਆਰਾਂ ਦੀ ਖੇਪ ਸਮੇਤ ਕਾਬੂ; 13 ਮਾਰੂ ਹਥਿਆਰ ਤੇ 20 ਹਜ਼ਾਰ ਕਾਰਤੂਸ ਬਰਾਮਦ

ਵੈਨਕੂਵਰ, ਇੱਥੋਂ ਨੇੜਲੇ ਸ਼ਹਿਰ ਲੈਂਗਲੀ ਵਿਚ ਅਣਪਛਾਤਿਆਂ ਵੱਲੋਂ ਇੱਕ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਦੂਜੇ ਪਾਸੇ, ਵਿੰਨੀਪੈਗ ਨੇੜੇ ਪੁਲਿਸ ਨੇ ਦੋ ਪੰਜਾਬੀਆਂ ਨੂੰ ਨਜਾਇਜ਼ ਹਥਿਆਰਾਂ, ਕਾਰਤੂਸਾਂ ਦੀ ਵੱਡੀ ਖੇਪ ਅਤੇ ਨਕਦੀ ਸਮੇਤ ਬਰਾਮਦ ਕੀਤਾ ਹੈ। ਲੈਂਗਲੀ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਪੁਲਿਸ ਨੇ ਅਜੇ ਤੱਕ ਜਾਰੀ ਨਹੀਂ ਕੀਤੀ ਹੈ, ਪਰ ਇਹ ਪੁਸ਼ਟੀ ਹੋ ਗਈ ਹੈ ਕਿ ਉਹ 23 ਸਾਲਾਂ ਦਾ ਇੱਕ ਪੰਜਾਬੀ ਨੌਜਵਾਨ ਹੈ, ਜਿਸ ਦੀ ਪਛਾਣ ਸੂਤਰਾਂ ਨੇ ਜੀਵਨ ਜੌਹਲ ਦੱਸੀ ਹੈ।
ਲੈਂਗਲੀ ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ 200 ਸਟਰੀਟ ਅਤੇ 60 ਐਵੇਨਿਊ ਸਥਿਤ ਪਲਾਜ਼ਾ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚ ਕੇ ਵੇਖਿਆ ਕਿ ਇੱਕ ਮਹਿੰਗੀ ਕਾਰ ਵਿਚ ਗੋਲੀਆਂ ਨਾਲ ਜ਼ਖ਼ਮੀ ਨੌਜਵਾਨ ਤੜਫ਼ ਰਿਹਾ ਸੀ। ਡਾਕਟਰੀ ਮਦਦ ਨਾਲ ਉਸ ਦੀ ਜਾਨ ਬਚਾਉਣ ਦੇ ਯਤਨਾਂ ਦੌਰਾਨ ਹੀ ਉਸ ਨੇ ਦਮ ਤੋੜ ਦਿੱਤਾ।
ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ 75 ਐਵੇਨਿਊ ਅਤੇ 232 ਸਟਰੀਟ ‘ਤੇ ਇੱਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਨੂੰ ਹੱਤਿਆਰਿਆਂ ਦੀ ਹੀ ਕਾਰਵਾਈ ਮੰਨਿਆ ਜਾ ਰਿਹਾ ਹੈ। ਅਕਸਰ ਬਦਮਾਸ਼ਾਂ ਵੱਲੋਂ ਵੱਡੀ ਵਾਰਦਾਤ ਤੋਂ ਬਾਅਦ ਪਛਾਣ ਦੇ ਸਬੂਤ ਮਿਟਾਉਣ ਲਈ ਇਹ ਢੰਗ ਅਪਣਾਇਆ ਜਾਂਦਾ ਹੈ।ਵਿੰਨੀਪੈਗ ਨੇੜਿਓਂ ਪੁਲਿਸ ਵੱਲੋਂ 2 ਪੰਜਾਬੀਆਂ ਦੇ ਘਰੋਂ ਬਰਾਮਦ ਨਜਾਇਜ਼ ਹਥਿਆਰਾਂ ਅਤੇ ਗੋਲੀ-ਸਿੱਕੇ ਦੀ ਖੇਪ।
ਦੂਜੇ ਪਾਸੇ, ਪੁਲਿਸ ਨੇ ਵਿੰਨੀਪੈਗ ‘ਚ ਬਰਾਮਦਗੀ ‘ਚ ਗ੍ਰਿਫਤਾਰ ਦੋਵਾਂ ਵਿਅਕਤੀਆਂ ਦੀ ਪਛਾਣ ਰਵਿੰਦਰ ਚਾਹਲ (48) ਅਤੇ ਕੁਲਵਿੰਦਰ ਚਾਹਲ (38) ਵਜੋਂ ਕੀਤੀ ਹੈ, ਜੋ ਵੈਸਟ ਸੇਂਟ ਪਾਲ ਕਸਬੇ ਦੇ ਰਹਿਣ ਵਾਲੇ ਹਨ ਅਤੇ ਭਾਈਚਾਰੇ ਵਿਚ ਚੰਗੀ ਜਾਣ-ਪਛਾਣ ਰੱਖਦੇ ਹਨ।
ਵਿੰਨੀਪੈਗ ਨੇੜਲੀ ਘਟਨਾ ਬਾਰੇ ਉੱਥੋਂ ਦੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਵੈਸਟ ਸੇਂਟ ਪਾਲ ਕਸਬੇ ਦੇ ਇੱਕ ਘਰ ਦਾ ਤਲਾਸ਼ੀ ਵਾਰੰਟ ਲੈ ਕੇ ਜਾਂਚ ਕੀਤੀ ਗਈ। ਉੱਥੋਂ 13 ਮਾਰੂ ਹਥਿਆਰ, 2 ਹਜ਼ਾਰ ਕਾਰਤੂਸ, 20 ਹਜ਼ਾਰ ਡਾਲਰ ਨਕਦੀ ਅਤੇ ਹੋਰ ਕਈ ਤਰ੍ਹਾਂ ਦਾ ਨਜਾਇਜ਼ ਸਾਮਾਨ ਬਰਾਮਦ ਕੀਤਾ ਗਿਆ।
ਪੁਲਿਸ ਅਨੁਸਾਰ ਦੋ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਤੋਂ ਬਾਅਦ ਅੱਜ ਉਨ੍ਹਾਂ ‘ਤੇ 23 ਦੋਸ਼/ਜੁਰਮ ਆਇਦ ਕੀਤੇ ਗਏ ਹਨ। ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




