Breaking NewsD5 specialNewsPress ReleasePunjabPunjab Officials

ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਔਰਤਾਂ ਦੇ ਸਿਰੜੀ ਜਜ਼ਬੇ ਨੂੰ ਸਲਾਮ ਕੀਤਾ ਤੇ ਅੱਗੇ ਵੀ ਵੱਧ ਅਧਿਕਾਰਾਂ ਦੇ ਸਸ਼ਕਤੀਕਰਨ ਲਈ ਸਕੰਲਪ ਲਿਆ

ਮੁੱਖ ਮੰਤਰੀ ਵੱਲੋਂ ਹਰੇਕ ਪੱਧਰ ‘ਤੇ ਔਰਤਾਂ ਅਤੇ ਬੱਚੀਆਂ ਦੇ ਸਸ਼ਕਤੀਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਕਾਇਮ ਰੱਖਣ ਦਾ ਐਲਾਨ
ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰਕੇ ‘ਮੁਲਕ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਔਰਤਾਂ ਦੇ ਸਿਰੜੀ ਜਜ਼ਬੇ’ ਨੂੰ ਸਲਾਮ ਕੀਤਾ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰਾਂ, ਕੰਮਕਾਜ ਵਾਲੀਆਂ ਥਾਵਾਂ ਅਤੇ ਸਮਾਜ ਵਿੱਚ ਹਰੇਕ ਪੱਧਰ ਉਤੇ ਮਹਿਲਾ ਅਤੇ ਲੜਕੀਆਂ ਦੇ ਸਸ਼ਕਤੀਕਰਨ ਪ੍ਰਤੀ ਆਪਣੀ ਸਰਕਾਰ ਦੀ ਮਜ਼ਬੂਤ ਅਤੇ ਨਿਰੰਤਰ ਵਚਨਬੱਧਤਾ ਕਾਇਮ ਰੱਖਣ ਦਾ ਐਲਾਨ ਕੀਤਾ ਹੈ।
ਇਸ ਦੁਨੀਆ ਨੂੰ ਰਹਿਣਯੋਗ ਬਿਹਤਰ ਥਾਂ ਬਣਾਉਣ ਵਿੱਚ ਔਰਤਾਂ ਦੇ ਅਥਾਹ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਸਦਨ ਇਹ ਸੰਕਲਪ ਕਰਦਾ ਹੈ,”ਔਰਤਾਂ ਨੂੰ ਬਰਾਬਰੀ, ਨਿਆਂ ਅਤੇ ਆਜ਼ਾਦੀ ਦਾ ਮਾਹੌਲ ਪ੍ਰਦਾਨ ਕਰਨ ਲਈ ਸਮਰਪਣ ਨਾਲ ਕੰਮ ਕਰੇਗਾ ਤਾਂ ਜੋ ਪੰਜਾਬ ਤੇ ਦੇਸ਼ ਦੀ ਤਰੱਕੀ ਵਿੱਚ ਔਰਤਾਂ ਬਰਾਬਰ ਦੀਆਂ ਭਾਈਵਾਲ ਬਣ ਕੇ ਯੋਗਦਾਨ ਪਾ ਸਕਣ।” ਸਪੀਕਰ ਦੀਆਂ ਹਦਾਇਤਾਂ ਮੁਤਾਬਕ ਅਕਾਲੀ ਸਦਨ ਦੀ ਕਾਰਵਾਈ ਤੋਂ ਮੁਅੱਤਲ ਰਹੇ।

ਹੁਣੇ-ਹੁਣੇ ਆਈ ਬਹੁਤ ਵੱਡੀ ਖ਼ਬਰ!ਸੁਮੇਧ ਸੈਣੀ ਨੂੰ ਲੈ ਕੇ ਆਇਆ ਹਾਈਕੋਰਟ ਦਾ ਵੱਡਾ ਫੈਸਲਾ!

ਸੂਬਾ ਸਰਕਾਰ ਵੱਲੋਂ ਸ਼ਹਿਰੀ ਸਥਾਨਕ ਇਕਾਈਆਂ ਅਤੇ ਪੰਚਾਇਤਾਂ ਰਾਜ ਸੰਸਥਾਵਾਂ ਵਿੱਚ ਔਰਤਾਂ ਨੂੰ 50 ਫੀਸਦੀ ਅਤੇ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਮੁਹੱਈਆ ਕਰਵਾਉਣ ਬਾਰੇ ਕੀਤੇ ਗਏ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਸਦਨ ਨੇ ਇਸ ਪੱਖ ਨੂੰ ਵਿਚਾਰਿਆ ਕਿ ‘ਇਸ ਨਾਲ ਫੈਸਲੇ ਲੈਣ ਦੀ ਸਮਰੱਥਾ ਵਿੱਚ ਔਰਤਾਂ ਦੀ ਬਿਹਤਰ ਨੁਮਾਇੰਦਗੀ ਸਣੇ ਭਵਿੱਖ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਹਿਫ਼ਾਜ਼ਤ ਯਕੀਨੀ ਬਣਾਈ ਜਾ ਸਕੇਗੀ।”ਇਸ ਤੋਂ ਪਹਿਲਾਂ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਦਨ ਵਿੱਚ ਮਤਾ ਪੇਸ਼ ਕਰਦਿਆਂ ਮੱਖ ਮੰਤਰੀ ਨੇ ਕਿਹਾ ਕਿ ਇਹ ਦਿਨ ਸਾਨੂੰ ਇਹ ਸੋਚ-ਵਿਚਾਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਕਿ ਸੂਬੇ ਵਿੱਚ ਹਰੇਕ ਔਰਤ ਨੂੰ ਬਰਬਾਰੀ ਅਤੇ ਸਵੈ-ਮਾਣ ਵਾਲਾ ਜੀਵਨ ਮੁਹੱਈਆ ਕਰਵਾਉਣ ਲਈ ਅਸੀਂ ਹੁਣ ਤੱਕ ਕਿੱਥੇ ਪਹੁੰਚੇ ਹਾਂ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਮੁੜ ਸਮਰਪਿਤ ਹੋਈਏ।”

ਪੁਲਿਸ ਨੇ ਭਜਾ-ਭਜਾ ਕੁੱਟੇ ਜਥੇਬੰਦੀਆਂ ਦੇ ਆਗੂ!ਫੇਰ ਜੀਪਾਂ ’ਚ ਚੱਕ-ਚੱਕ ਸੁੱਟੀਆਂ ਔਰਤਾਂ!

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਔਰਤਾਂ ਬਾਰੇ ਕੀਤੇ ਕਥਨ ”ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਔਰਤਾਂ ਦੇ ਸਸ਼ਕਤੀਕਰਨ ਲਈ ਵੱਖ-ਵੱਖ ਕਦਮਾਂ ਦੀ ਮਹੱਤਤਾ ਨੂੰ ਦਰਸਾਇਆ। ਮੁੱਖ ਮੰਤਰੀ ਨੇ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਇਕਾਈਆਂ ਵਿੱਚ 50 ਫੀਸਦੀ ਰਾਖਵਾਂਕਰਨ ਦੇਣ ਬਾਰੇ ਉਨ੍ਹਾਂ ਦੀ ਸਰਕਾਰ ਦੇ ਵਾਅਦੇ ਦੀ ਪੂਰਤੀ ਹੋਣ ‘ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਨੁਮਾਇੰਦਗੀ ਵਧਣ ਨਾਲ ਔਰਤਾਂ ਨੂੰ ਸਿਆਸੀ ਸਸ਼ਕਤੀਕਰਨ ਵੀ ਮੁਹੱਈਆ ਕਰਵਾਏਗਾ।

ਬਾਰਡਰ ‘ਤੇ ਗੋਲੀ ਚੱਲਣ ਤੋਂ ਬਾਅਦ ਡੱਲੇਵਾਲ ਦਾ ਵੱਡਾ ਬਿਆਨ,ਮੋਦੀ ਸਰਕਾਰ ਦੇ ਪੈਰਾਂ ਹੈਠੋਂ ਖਿਸਕੀ ਜ਼ਮੀਨ

ਸਰਕਾਰ ਅਤੇ ਸਰਕਾਰੀ ਅਦਾਰਿਆਂ ਵਿੱਚ ਪੰਜਾਬ ਦੀਆਂ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਔਰਤਾਂ ਦੇ ਸਸ਼ਕਤੀਕਰਨ ਨਾਲ ਉਨ੍ਹਾਂ ਦਾ ਸਮਾਜਿਕ ਸਸ਼ਕਤੀਕਰਨ ਵਧੇਗਾ। ਉਨ੍ਹਾਂ ਨੇ ਇਸ ਗੱਲ ਦੀ ਲੋੜ ‘ਤੇ ਜ਼ੋਰ ਦਿੱਤਾ ਕਿ ਹਰੇਕ ਬੱਚੀ ਨੂੰ ਸਿੱਖਿਅਤ ਬਣਾਉਣ ਲਈ ਅਸੀਂ ਆਪਣੇ ਆਪ ਨੂੰ ਵਚਨਬੱਧ ਕਰੀਏ ਤਾਂ ਕਿ ਉਸ ਨੂੰ ਆਪਣੇ ਅਧਿਕਾਰਾਂ ਤੱਕ ਰਸਾਈ ਮੁਹੱਈਆ ਕਰਵਾਉਣ ਦੇ ਯੋਗ ਬਣਾਇਆ ਜਾ ਸਕੇ।

ਕਿਸਾਨਾਂ ਦੇ ਹੱਕ ‘ਚ ਹੋਇਆ ਵੱਡਾ ਐਲਾਨ,ਪੰਜਾਬ ਦੇ MLA ਬੱਸਾਂ ਭਰ-ਭਰ ਦਿੱਲੀ ਲੈਕੇ ਜਾਣਗੇ ਕਿਸਾਨ!

ਮੁੱਖ ਮੰਤਰੀ ਨੇ ਅਜਿਹੇ ਮਾਹੌਲ ਦੀ ਸਿਰਜਣਾ ਨੂੰ ਵੀ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਜਿੱਥੇ ਔਰਤਾਂ ਨੂੰ ਸੁਰੱਖਿਆ ਮੁਹੱਈਆ ਹੋਵੇ ਅਤੇ ਕਿਸੇ ਵੀ ਅਪਰਾਧ ਲਈ ਤੁਰੰਤ ਅਤੇ ਯਕੀਨਨ ਨਿਆਂ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਨੇ ਪੰਜਾਬ ਵਿੱਚ ਮਹਿਲਾ ਮੁਖੀ ਪਰਿਵਾਰਾਂ ਦੇ ਸਸ਼ਕਤੀਕਰਨ ਲਈ ਹਾਲ ਹੀ ਵਿੱਚ ਲਾਗੂ ਕੀਤੀ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਸੂਬੇ ਵਿੱਚ ਹਜ਼ਾਰਾਂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਜ਼ਬੂਤ ਬਣਾਉਣ ਵੱਲ ਇਕ ਹੋਰ ਉਸਾਰੂ ਕਦਮ ਕਰਾਰ ਦਿੱਤਾ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਸ ਸਕੀਮ ਅਧੀਨ ਵੱਖ-ਵੱਖ ਵਿਭਾਗਾਂ ਵੱਲੋਂ 105 ਉਪ ਸਕੀਮ ਲਾਗੂ ਕੀਤੀਆਂ ਜਾਣਗੀਆਂ।

ਕਿਸਾਨਾਂ ‘ਤੇ ਗੋਲੀਆਂ ਚਲਾਉਣ ਵਾਲੇ ਫਸੇ ਕਸੂਤੇ!ਆ ਗਿਆ ਸੱਚ ਬਾਹਰ,ਕੇਂਦਰ ਨੂੰ ਪਾਤੀ ਬਿਪਤਾ?

ਪੰਜਾਬ ਦੇ ਇਤਿਹਾਸ ਨੂੰ ਫਰੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੰਦਰਾ ਗਾਂਧੀ, ਮਾਰਗ੍ਰੇਟ ਥੈਚਰ ਅਤੇ ਬੀਬੀ ਸਾਹਿਬ ਕੌਰ ਵਰਗੀਆਂ ਮਹਾਨ ਔਰਤ ਸ਼ਖ਼ਸੀਅਤਾਂ ਸਾਡੇ ਇਤਿਹਾਸ ਦਾ ਹਿੱਸਾ ਹਨ।

BIG BREAKING-ਪੁਲਿਸ ਨੇ ਭਜਾ-ਭਜਾ ਕੁੱਟੇ ਅਕਾਲੀ,ਨਾਲ ਚੱਕਲੇ ਕੇਜਰੀਵਾਲ ਦੇ ਬੰਦੇ!

ਵਿਧਾਨ ਸਭਾ ਵੱਲੋਂ ਪਾਸ ਕੀਤਾ ਮਤਾ-
ਇਹ ਸਦਨ ਰਾਸ਼ਟਰ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਔਰਤਾਂ ਦੇ ਸਿਰੜ ਨੂੰ ਸਲਾਮ ਕਰਦਾ ਹੈ। ਔਰਤਾਂ ਨੇ ਸਮਾਜ ਦੇ ਨਜ਼ਰੀਏ ਅਤੇ ਵਿਤਕਰੇ ਸਣੇ ਕਈ ਔਕੜਾਂ ਦਾ ਦਲੇਰੀ ਨਾਲ ਸਾਹਮਣਾ ਕੀਤਾ ਹੈ ਅਤੇ ਵਿਕਾਸ ਤੇ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਂਦਿਆਂ ਦੇਸ਼ ਅਤੇ ਸਮਾਜ ਵਿੱਚ ਆਪਣੀ ਸਨਮਾਨਯੋਗ ਥਾਂ ਬਣਾਈ ਹੈ। ਘਰ ਦੀ ਸੁਚੱਜੀ ਸਾਂਭ-ਸੰਭਾਲ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣ ਤੋਂ ਇਲਾਵਾ ਔਰਤਾਂ ਰਾਸ਼ਟਰ ਦੇ ਨਿਰਮਾਣ ਅਤੇ ਦੇਸ਼ ਨੂੰ ਪ੍ਰਗਤੀ ਦੀ ਰਾਹ ‘ਤੇ ਅੱਗੇ ਤੋਰਨ ਵਿੱਚ ਆਪਣਾ ਬਣਦਾ ਯੋਗਦਾਨ ਵੀ ਪਾ ਰਹੀਆਂ ਹਨ। ਔਰਤਾਂ ਸਾਡੇ ਸਮਾਜ ਅਤੇ ਦੇਸ਼ ਦੀ ਸ਼ਾਂਤਮਈ ਸਹਿ-ਹੋਂਦ ਨੂੰ ਬਰਕਰਾਰ ਰੱਖਣ ਵਾਲੀ ਲੋੜੀਂਦੀ ਸ਼ਕਤੀ ਵਜੋਂ ਵਿਚਰ ਰਹੀਆਂ ਹਨ।

ਰਾਤੋਂ ਰਾਤ ਅਸਮਾਨੋਂ ਆਈ ਅਜਿਹੀ ਸ਼ੈਅ,ਸਵੇਰੇ ਦੇਖ ਪੂਰੇ ਪਿੰਡ ਦੇ ਲੋਕਾਂ ਦੇ ਪੈਰਾਂ ਹੈਠੋਂ ਖਿਸਕੀ ਜ਼ਮੀਨ

ਇਹ ਸਦਨ ਅਸਰਦਾਰ ਢੰਗ ਨਾਲ ਮਹਿਸੂਸ ਕਰਦਾ ਹੈ ਕਿ ਔਰਤਾਂ ਨੂੰ ਸਮਰੱਥ ਬਣਾਉਣਾ ਜ਼ਰੂਰੀ ਵੀ ਹੈ ਅਤੇ ਲੋੜੀਂਦਾ ਵੀ। ਸਾਡੇ ਦੇਸ਼ ਦੇ ਵਿਕਾਸ ਦੀ ਰਫ਼ਤਾਰ ਹੋਰ ਵੀ ਤੇਜ਼ ਹੋਣੀ ਸੀ, ਜੇ ਔਰਤਾਂ ਦਾ ਸਿਆਸੀ, ਆਰਥਿਕ ਤੇ ਸਮਾਜਿਕ ਸਸ਼ਕਤੀਕਰਨ ਬਹੁਤ ਪਹਿਲਾਂ ਹੋਇਆ ਹੁੰਦਾ। ਇਸ ਦੇਰੀ ਨੇ ਰਾਸ਼ਟਰ ਦੀ ਪ੍ਰਗਤੀ ਨੂੰ ਪਿੱਛੇ ਧੱਕ ਦਿੱਤਾ ਹੈ ਜਿਸ ਕਾਰਨ ਹੁਣ ਇਹ ਕਾਰਜ ਹੋਰ ਮੁਸ਼ਕਿਲ ਹੋ ਗਿਆ ਹੈ ਪਰ ਇਹ ਸਿਹਰਾ ਔਰਤਾਂ ਨੂੰ ਜਾਂਦਾ ਹੈ ਕਿ ਬੇਹੱਦ ਔਕੜਾਂ ਦੇ ਬਾਵਜੂਦ ਉਨ੍ਹਾਂ ਨੇ ਅੱਜ ਸਾਰੇ ਖੇਤਰਾਂ ਜਿਵੇਂ ਸਿੱਖਿਆ, ਸਿਵਲ ਸੇਵਾਵਾਂ, ਰੱਖਿਆ, ਉੱਦਮਤਾ, ਪੁਲਾੜ ਯਾਤਰਾ, ਖੇਤੀਬਾੜੀ ਜਾਂ ਰਾਜਨੀਤੀ ਆਦਿ ਵਿੱਚ ਬੁਲੰਦੀ ਨੂੰ ਛੋਹਿਆ ਹੈ।

🔴LIVE|| ਰਾਤ ਨੂੰ ਸਿੰਘੂ ਬਾਰਡਰ ‘ਤੇ ਚੱਲੀਆਂ ਗੋਲੀਆਂ! ਸਿੱਧਾ LIVE

ਇਹ ਸਦਨ ਸੂਬਾ ਸਰਕਾਰ ਵੱਲੋਂ ਸ਼ਹਿਰੀ ਸਥਾਨਕ ਇਕਾਈਆਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਔਰਤਾਂ ਨੂੰ 50 ਫ਼ੀਸਦੀ ਰਾਖਵਾਂਕਰਨ ਅਤੇ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਮੁਹੱਈਆ ਕਰਾਉਣ ਦੇ ਫ਼ੈਸਲਿਆਂ ਦੀ ਸ਼ਲਾਘਾ ਕਰਦਾ ਹੈ। ਸਰਕਾਰ ਦਾ ਇਹ ਕਦਮ ਫ਼ੈਸਲਾ ਲੈਣ ਦੀ ਸਮਰੱਥਾ ਵਿੱਚ ਔਰਤਾਂ ਦੀ ਬਿਹਤਰ ਨੁਮਾਇੰਦਗੀ ਸਣੇ ਉਨ੍ਹਾਂ ਦੇ ਹਿੱਤਾਂ ਦੀ ਅਗਾਂਹ ਵੀ ਰਾਖੀ ਯਕੀਨੀ ਬਣਾਏਗਾ।ਅੱਜ, ਕੌਮਾਂਤਰੀ ਮਹਿਲਾ ਦਿਵਸ ਮੌਕੇ ਇਹ ਸਦਨ ਇਸ ਦੁਨੀਆ ਨੂੰ ਰਹਿਣਯੋਗ ਬਿਹਤਰ ਥਾਂ ਬਣਾਉਣ ਵਿੱਚ ਔਰਤਾਂ ਦੇ ਅਥਾਹ ਯੋਗਦਾਨ ਨੂੰ ਮਾਨਤਾ ਦਿੰਦਾ ਹੈ ਅਤੇ ਪ੍ਰਣ ਕਰਦਾ ਹੈ ਕਿ ਉਨਾਂ ਨੂੰ ਬਰਾਬਰੀ, ਨਿਆਂ ਅਤੇ ਆਜ਼ਾਦੀ ਦਾ ਮਾਹੌਲ ਪ੍ਰਦਾਨ ਕਰਨ ਲਈ ਸਮਰਪਣ ਨਾਲ ਕੰਮ ਕਰੇਗਾ ਤਾਂ ਜੋ ਪੰਜਾਬ ਅਤੇ ਦੇਸ਼ ਦੀ ਤਰੱਕੀ ਵਿੱਚ ਔਰਤਾਂ ਬਰਾਬਰ ਦੀ ਭੂਮਿਕਾ ਨਿਭਾਅ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button