Breaking NewsD5 specialInternationalNewsPunjabTop News

ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ‘ਭਗਵੰਤ ਮਾਨ’ ਦੇ ਧੀ-ਪੁੱਤ ਅਮਰੀਕਾ ਤੋਂ ਪੁੱਜੇ ਪੰਜਾਬ

ਚੰਡੀਗੜ੍ਹ/ਵਾਸ਼ਿੰਗਟਨ : ਪੰਜਾਬ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕਣ ਜਾ ਰਹੇ ਭਗਵੰਤ ਮਾਨ ਦੇ ਧੀ-ਪੁੱਤ ਇਸ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਪੰਜਾਬ ਪਹੁੰਚ ਚੁੱਕੇ ਹਨ। ਦੱਸਣਯੋਗ ਹੈ ਕਿ ਭਗਵੰਤ ਮਾਨ ਦਾ ਆਪਣੀ ਪਤਨੀ ਨਾਲ ਸਾਲ 2015 ‘ਚ ਤਲਾਕ ਹੋ ਚੁੱਕਾ ਹੈ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਆਪਣੀ ਮਾਂ ਨਾਲ ਅਮਰੀਕਾ ਰਹਿ ਰਹੇ ਹਨ। ਹੁਣ ਭਗਵੰਤ ਮਾਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ ਤਾਂ ਬੱਚੇ ਇਸ ਖ਼ੁਸ਼ੀ ‘ਚ ਸਾਮਲ ਹੋਣ ਲਈ ਆਪਣੇ ਪਿਤਾ ਕੋਲ ਪਹੁੰਚੇ ਹਨ।

Khabran da Sira : ਸਾਬਕਾ ਵਿਧਾਇਕਾਂ ‘ਤੇ ਡਿੱਗੀ ਗਾਜ, ਫਸੇ ਅਫ਼ਸਰ! Navjot Sidhu ਦੀ ਛੁੱਟੀ| D5 Channel Punjabi

ਭਗਵੰਤ ਮਾਨ ਦੇ ਪੁੱਤਰ ਦਿਲਸ਼ਾਨ ਦੀ ਉਮਰ 17 ਸਾਲ ਦੀ ਹੈ, ਜਦੋਂ ਕਿ ਧੀ ਸੀਰਤ ਕੌਰ 21 ਸਾਲਾਂ ਦੀ ਹੈ, ਜੋ ਆਪਣੇ ਪਿਤਾ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਪੰਜਾਬ ਪੁੱਜੇ ਹਨ। ਦੱਸਣਯੋਗ ਹੈ ਕਿ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਜਾਣੀ ਹੈ। ਭਗਵੰਤ ਮਾਨ ਵੱਲੋਂ ਸਾਰੇ ਪੰਜਾਬੀਆਂ ਨੂੰ ਸਹੁੰ ਚੁੱਕ ਸਮਾਰੋਹ ‘ਚ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button