PunjabPunjabTop News

ਵਿਧਾਇਕ ਦੇ ਪੁੱਤਰ ਨੂੰ  ਫ਼ੋਨ ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਗੈਂਗਸਟਰਾ ਤੇ ਮਾਮਲਾ ਦਰਜ 

ਨਕੋਦਰ/ ਸੁਲਤਾਨਪੁਰ ਲੋਧੀ :  ਜ਼ਿਲ੍ਹਾ ਜਲੰਧਰ ਦੇ ਵਿਧਾਨ ਸਭਾ ਹਲਕਾ ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੇ ਪੁੱਤਰ ਨੂੰ ਅਣਪਛਾਤੇ ਵਿਅਕਤੀ ਨੇ ਫੋਨ ’ਤੇ ਧਮਕੀ ਦਿੱਤੀ ਕਿ ‘ਤੂੰ ਘਰ ਟਿਕ ਜਾ ਫਿਰ ਨਾ ਕਹੀਂ ਦੱਸਿਆ ਨਹੀਂ।’ ਪ੍ਰਪਾਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪੁੱਤਰ ਸ਼ਰਨਜੀਤ ਸਿੰਘ ਵਾਸੀ ਬੀਰ ਪਿੰਡ ਤਹਿਸੀਲ ਨਕੋਦਰ ਨੇ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਸ ਦੀ ਮਾਂ ਵਿਧਾਨ ਸਭਾ ਹਲਕਾ ਨਕੋਦਰ ਤੋਂ ਮੌਜੂਦਾ ਵਿਧਾਇਕ ਹੈ ਤੇ ਉਸ ਦਾ ਆਪਣਾ ਕਾਰੋਬਾਰ ਹੈ, ਜਿਸ ਕਰ ਕੇ ਉਸ ਦਾ ਕਾਫ਼ੀ ਲੋਕਾਂ ਨਾਲ ਮਿਲਵਰਤਣ ਹੁੰਦਾ ਹੈ।ਬੀਤੇ ਦਿਨੀਂ ਉਸ ਦੇ ਮੋਬਾਇਲ ’ਤੇ ਮੈਸੇਜ ਆਇਆ ਕਿ ‘ਫਿਰ ਨਾ ਕਹੀਂ ਦੱਸਿਆ ਨਹੀਂ ਤੂੰ ਘਰ ਟਿਕ ਜਾ ਚੰਗਾ ਰਹੇਗਾ।’ ਫਿਰ ਮੇਰੇ ਮੋਬਾਇਲ ’ਤੇ ਮਿਸ ਕਾਲ ਆਈ।

ਅਮਨਦੀਪ ਸਿੰਘ ਨੇ ਪੁਲਸ ਨੂੰ ਕਿਹਾ ਕਿ ਉਸ ਨੂੰ ਖਤਰਾ ਹੈ ਕਿ ਉਕਤ ਵਿਅਕਤੀ ਉਸ ਦਾ ਕਦੇ ਵੀ ਜਾਨੀ -ਮਾਲੀ ਨੁਕਸਾਨ ਕਰ ਸਕਦੇ ਹਨ। ਜਾਂਚ ਅਧਿਕਾਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੰਬਰਾਂ ਨੂੰ ਟਰੇਸ ਕਰ ਕੇ ਇਨ੍ਹਾਂ ਖ਼ਿਲਾਫ਼ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਥਾਣਾ ਮੁਖੀ ਬਿਕਰਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਜਲਦੀ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button