Breaking NewsD5 specialNewsPunjabTop News

ਵਿਧਵਾ ਮਹਿਲਾ ਦੇ ਨਾਲ ਯੋਨ ਸ਼ੋਸ਼ਣ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ASI ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਬਠਿੰਡਾ : ਪਿੰਡ ਬਾਠ ‘ਚ ਵਿਧਵਾ ਮਹਿਲਾ ਦੇ ਨਾਲ ਯੋਨ ਸ਼ੋਸ਼ਣ ਕਰਨ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਆਈਏ ਸਟਾਫ ਦੇ ਏਐਸਆਈ ਨੇ ਬੁੱਧਵਾਰ ਦੇਰ ਰਾਤ ਥਾਣੇ ‘ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਏਐਸਆਈ ਨੇ ਤਿੱਖੀ ਚੀਜ ਨਾਲ ਗਰਦਨ ਅਤੇ ਹੱਥ ‘ਤੇ ਹਮਲਾ ਕਰ ਆਪਣੇ ਆਪ ਨੂੰ ਜ਼ਖਮੀ ਕਰ ਲਿਆ। ਇਸ ਗੱਲ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਪੁਲਿਸ ਨੇ ਉਸਨੂੰ ਤੁਰੰਤ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ। ਥਾਣਾ ਪੁਲਿਸ ਨੇ ਉਸਦਾ ਮੈਡੀਕਲ ਚੈਕਅਪ ਵੀ ਕਰਵਾਇਆ ਹੈ। ਫਿਲਹਾਲ ਏਐਸਆਈ ਥਾਣੇ ‘ਚ ਹੀ ਬੰਦ ਹੈ।

ਪਹਿਲਾਂ ਪੁਲਿਸ ਨੇ ਕੁੱਟੇ ਸਬਜੀ ਵਾਲੇ,ਫਿਰ ਸਬਜੀ ਵਾਲਿਆਂ ਨੇ ਸੱਦ ਲਏ ਕਿਸਾਨ!ਪਾਤਾ ਗਾਹ! ਰੋਡ ਕਰਤੇ ਜਾਮ!

ਦੱਸ ਦਈਏ ਕਿ ਪੀੜਿਤ ਮਹਿਲਾ ਅਨੁਸਾਰ ਕੁਝ ਦਿਨ ਪਹਿਲਾਂ ਉਸਦੇ ਬੇਟੇ ਦੇ ਖਿਲਾਫ ਪੁਲਿਸ ਨੇ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕੀਤਾ ਸੀ। ਬੇਟੇ ਨੂੰ ਬਚਾਉਣ ਲਈ ਏਐਸਆਈ ਉਸਨੂੰ ਬਲੈਕਮੇਲ ਕਰ ਰਿਹਾ ਸੀ। ਦੋ ਦਿਨ ਪਹਿਲਾਂ ਏਐਸਆਈ ਨੇ ਉਸਨੂੰ ਆਦੇਸ਼ ਹਸਪਤਾਲ ਦੇ ਕੋਲ ਬੁਲਾਕੇ ਕੁਕਰਮ ਕੀਤਾ ਸੀ। ਇਸ ਤੋਂ ਬਾਅਦ ਉਹ ਘਰ ਆਉਣ ਦੀ ਜਿੱਦ ਕਰਨ ਲੱਗਾ। ਇਸ ਗੱਲ ਤੋਂ ਪ੍ਰੇਸ਼ਾਨ ਮਹਿਲਾ ਨੇ ਸਾਰੀ ਕਹਾਣੀ ਪਰਿਵਾਰ ਅਤੇ ਗੁਆਢੀਆਂ ਨੂੰ ਦੱਸ ਦਿੱਤੀ,ਜਿਸ ਤੋਂ ਬਾਅਦ ਉਸਨੂੰ ਰੰਗੇ ਹੱਥੀ ਫੜਿਆ ਗਿਆ। ਇਸ ਦੌਰਾਨ ਗੁਆਢੀਆਂ ਨੇ ਇੱਕ ਵੀਡੀਓ ਵੀ ਬਣਾਈ, ਜਿਸ ‘ਚ ਏਐਸਆਈ ਇਤਰਾਜ਼ਯੋਗ ਹਾਲਤ ‘ਚ ਨਜ਼ਰ ਆ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button