Breaking NewsIndiaNews

ਵਿਧਵਾ ਔਰਤ ਨਾਲ ਬਲਾਤਕਾਰ ਕਰ ਲਾਈ ਅੱਗ ‘ਚ ਆਪ ਹੀ ਝੁਲਸਿਆ ਦੋਸ਼ੀ, ਮੌਤ

ਪੱਛਮੀ ਬੰਗਾਲ ਦੇ ਮਾਲਦਾ ਤੋਂ ਇੱਕ ਦਿਲਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ 35 ਸਾਲ ਦੇ ਵਿਅਕਤੀ ਦੀ ਅੱਗ ਲੱਗਣ ਨਾਲ ਮੌਤ ਹੋ ਗਈ, ਮਰਨ ਵਾਲਾ ਵਿਅਕਤੀ ਰੇਪ ਦਾ ਦੋਸ਼ੀ ਸੀ। ਦਰਅਸਲਉਸਨੇ ਇੱਕ ਵਿਧਵਾ ਨਾਲ ਰੇਪ ਕੀਤਾ ਅਤੇ ਉਸਨੂੰ ਅੱਗ ਲਗਾ ਦਿੱਤੀ ਪਰ ਮਹਿਲਾ ਨੇ ਹਿੰਮਤ ਵਿਖਾਈ ਅਤੇ ਸੜਦੇ ਹੋਏ ਦੋਸ਼ੀ ਨੂੰ ਲਿਪਟ ਗਈ ਜਿਸਦੇ ਨਾਲ ਦੋਸ਼ੀ ਦੀ ਮੌਤ ਹੋ ਗਈ । ਫਿਲਹਾਲ ਪੀੜਿਤਾ ਮਾਲਦਾ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਇਲਾਜ ਕਰਵਾ ਰਹੀ ਹੈ ਅਤੇ ਉਸ ਦੇ ਚਿਹਰੇ ਅਤੇ ਹੱਥਾਂ ‘ਤੇ ਸੱਟਾਂ ਦੇ ਨਿਸ਼ਾਨ ਹਨ।

Read Also ਬਲਾਤਕਾਰ ਦੇ ਪੀੜਤ ਆਏ ਸਾਹਮਣੇ, ਪੀੜਤਾਂ ਦੇ ਮੂੰਹੋਂ ਸੁਣੋ ਸਾਰੀ ਕਹਾਣੀ

ਪੀੜਿਤਾ ਦਾ ਕਹਿਣਾ ਹੈ ਕਿ ਮੁਲਜ਼ਮ ਉਸ ਨੂੰ ਤੰਗ ਕਰਦਾ ਸੀ ਅਤੇ ਸੋਮਵਾਰ ਨੂੰ ਜਦੋਂ ਉਹ ਘਰ ‘ਚ ਇਕੱਲੀ ਸੀ ਤਾਂ ਉਹ ਘਰ ‘ਚ ਦਾਖਲ ਹੋ ਗਿਆ। ਜਿਸ ਤੋਂ ਬਾਅਦ ਉਸ ਨੇ ਮਹਿਲਾ ਨਾਲ ਬਲਾਤਕਾਰ ਕਰ ਉਸ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਘਰ ‘ਚੋਂ ਨਿੱਕਲ ਰਹੇ ਧੂਏਂ ਨੂੰ ਦੇ ਕੇ ਸਥਾਨਿਕ ਲੋਕਾਂ ਨੇ ਘਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕੀਤਾ, ਜਿੱਥੇ ਮੁਲਜ਼ਮ ਨੇ ਮੰਗਲਵਾਰ ਦੀ ਸਵੇਰ ਦਮ ਤੋੜ ਦਿੱਤਾ। ਇਸ ਮਾਮਲੇ ‘ਚ ਸਥਾਨਕ ਲੋਕਾਂ ਦਾ ਕਹਿਣਾ ਹੈ ਮੁਲਜ਼ਮ ਅਕਸਰ ਹੀ ਮਹਿਲਾ ਦੇ ਘਰ ਜਾਂਦਾ ਸੀ। ਇਸ ਲਈ ਪੁਲਿਸ ਇਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button