Breaking NewsD5 specialIndiaInternationalNews

ਵਿਦੇਸ਼ਾ ‘ਚ ਫਸੇ ਭਾਰਤੀ ਨਾਗਰਿਕ ਵਤਨ ਵਾਪਸੀ ਲਈ ਹੋਣ ਲੱਗੇ ਤਰਲੋ ਮੱਛੀ

ਭਾਰਤ ਸਰਕਾਰ ਵੱਲੋ ਵਿਦੇਸ਼ਾ ਵਿਚ ਸੈਰ ਸਪਾਟੇ ਲਏ ਗਏ ਭਾਰਤੀ ਨਾਗਰਿਕ (ਸੈਲਾਨੀ, ਵਪਾਰੀ,ਵਿਦਿਆਰਥੀ) ਲਈ ਵਤਨ ਵਾਪਸੀ ਦੀ ਸੁਰੂ ਕੀਤੀ ਚਾਰਾਜੋਈ ਦੀ ਸੁਸਤ ਰਫਤਾਰ ਉਥੇ ਅਟਕੇ ਭਾਰਤੀ ਨਾਗਰਿਕਾ ਨੂੰ ਹੋਰ ਮਾਯੂਸ ਕਰ ਰਹੀ ਹੈ। ਵਿਦੇਸ਼ਾ ਵਿਚ 22 ਮਾਰਚ ਤੋ ਵਤਨ ਵਾਪਸੀ ਲਈ ਤਰਲੋ ਮੱਛੀ ਹੋ ਰਹੇ। ਇਨ੍ਹਾਂ ਭਾਰਤੀਆ ਨੂੰ ਹਾਲੇ ਹੋਰ ਲੰਬਾ ਸਮਾਂ ਆਪਣੇ ਵਤਨ ਵਾਪਸੀ ਲਈ ਇੰਤਜਾਰ ਕਰਨਾ ਪਵੇਗਾ। ਇਨ੍ਹਾਂ ਇੰਤਜਾਰ ਦੇ ਦਿਨਾਂ ਦੋਰਾਨ ਉਨ੍ਹਾਂ ਦੇ ਪਹਿਲਾ ਹੀ ਦਮ ਤੋੜ ਰਹੇ ਸਾਧਨਾ ਨੂੰ ਵੱਡੀ ਢਾਅ ਲੱਗੀ ਹੈ। ਕਿਉਕਿ ਭਾਰਤ ਸਰਕਾਰ ਨੇ ਸੂਬੇ ਦੀਆ ਸਰਕਾਰਾ ਨੂੰ ਇਨ੍ਹਾਂ ਨਾਗਰਿਕਾ ਦੇ ਆਂਕੜੇ ਇਕੱਤਰਰਿਤ ਕਰਨ ਦੇ ਯਤਨ ਕਰਨ ਲਈ ਕਿਹਾ ਹੈ।

ਪੰਜਾਬ ਸਰਕਾਰ ਨੇ ਆਪਣੇ ਡਿਪਟੀ ਕਮਿਸ਼ਨਰਾ ਨੂੰ ਇੱਕ ਪੱਤਰ ਲਿਖ ਕੇ ਵਿਦੇਸ਼ਾ ਵਿਚ ਫਸੇ ਭਾਰਤੀ ਨਾਗਰਿਕਾ ਦੇ ਆਂਕੜੇ ਜੁਟਾਉਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਸ ਦੇ ਲਈ ਰਾਜਧਾਨੀ ਦੇ ਇੱਕ ਸਰਕਾਰੀ ਅਦਾਰੇ ਵਿਚ ਸਿੱਧੇ ਹੀ ਆਂਕੜੇ ਇਕੱਤਰਰਿਤ ਕੀਤੇ ਜਾ ਰਹੇ ਹਨ।ਜਿਸ ਨੇ ਭਾਰਤ ਸਰਕਾਰ ਦੇ ਵਿਦੇਸ਼ਾ ਵਿਚ ਅਟਕੇ ਨਾਗਰਿਕਾ ਦੀ ਵਾਪਸੀ ਦੀ ਸੁਸਤ ਰਫਤਾਰ ਉਤੇ ਮੋਹਰ ਲਗਾ ਦਿੱਤੀ ਹੈ, ਕਿਉਕਿ ਵੱਖ ਵੱਖ ਦੇਸ਼ਾ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਤੋ ਇਹ ਆਂਕੜੇ ਫੋਰੀ ਹਾਸਲ ਕੀਤੇ ਜਾ ਸਕਦੇ ਹਨ। ਵਿਦੇਸ਼ ਗਏ ਭਾਰਤੀ ਲੋਕ ਮੋਜੂਦਾ ਸਮੇਂ ਉਨ੍ਹਾਂ ਦੇਸ਼ਾ ਵਿਚ ਭਾਰਤੀ ਹਾਈ ਕਮਿਸ਼ਨ ਕੋਲ ਪਹੁੰਚ ਕਰ ਰਹੇ ਹਨ।

BIG BREAKING|| ਹਜ਼ੂਰ ਸਾਹਿਬ ਤੋਂ ਆਈ ਮੰਦਭਾਗੀ ਖ਼ਬਰ, BUS DRIVER ਨਾਲ ਵਾਪਰਿਆ ਹਾਦਸਾ

ਜਿਨ੍ਹਾਂ ਤੋਂ ਘੰਟਿਆਂ ਵਿਚ ਹੀ ਭਾਰਤ ਸਰਕਾਰ ਇਹ ਆਂਕੜੇ ਪ੍ਰਾਪਤ ਕਰ ਸਕਦੀ ਹੈ।ਜਦੋਂ ਕਿ ਭਾਰਤ ਸਰਕਾਰ ਵਲੋ ਜ਼ੋ ਪ੍ਰਕਿਰਿਆ ਅਪਨਾਈ ਗਈ ਹੈ ਉਸ ਨਾਲ ਦੇ਼ਸ ਦੇ ਸਾਰੇ ਵੱਖ ਵੱਖ ਰਾਜਾ ਅਤੇ ਕੇਂਦਰ ਸਾਸਤ ਪ੍ਰਦੇਸ਼ਾ ਤੋ ਇਹ ਆਂਕੜੇ ਇਕੱਠੇ ਕਰਨ ਨੁੰ ਲੰਬਾ ਸਮਾ ਲੱਗ ਜਾਵੇਗਾ।ਇਸ ਤੋ ਇਲਾਵਾ ਭਾਰਤ ਸਰਕਾਰ ਵਲੋ ਸਪੈਸ਼ਲ ਫਲਾਈਟ ਚਲਾ ਕੇ ਮਹਿੰਗੀਆਂ ਟਿਕਟਾ ਰਾਹੀ ਇਨ੍ਹਾਂ ਅਟਕੇ ਨਾਗਰਿਕਾ ਨੂੰ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਦੋ ਕਿ ਉਨ੍ਹਾਂ ਨਾਗਰਿਕਾ ਦੀਆ 22 ਮਾਰਚ ਤੋ ਅਪ੍ਰੈਲ/ਮਈ ਮਹੀਨੇ ਦੀਆਂ ਪਹਿਲਾ ਹੀ ਵਾਪਸੀ ਦੀਆਂ ਟਿਕਟਾ ਬਾਰੇ ਏਅਰ ਲਾਈਨਜ਼ ਨੇ ਚੁੱਪ ਧਾਰ ਰੱਖੀ ਹੈ। ਇਸ ਲਈ ਕੇਵਲ ਬਹੁਤ ਹੀ ਮਜਬੂਰੀ ਦੇ ਹਾਲਾਤ ਵਾਲੇ ਭਾਰਤੀ ਨਾਗਰਿਕ ਹੀ ਇਨ੍ਹਾਂ ਵਿਸ਼ੇਸ ਵਾਪਸੀ ਹਵਾਈ ਉਡਾਣਾ ਰਾਹੀ ਆਪਣੇ ਵਤਨ ਪਰਤ ਸਕਣਗੇ।

ਮੋਜੂਦਾ ਸਮੇਂ ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ਨੂੰ ਵਿਸੇਸ਼ ਹਵਾਈ ਉਡਾਣਾ ਦਾ ਕਿਰਾਇਆ ਪ੍ਰਤੀ ਵਿਅਕਤੀ 1.20 ਲੱਖ ਰੁਪਏ ਤੋ 1.80 ਲੱਖ ਰੁਪਏ ਤੱਕ ਹੈ। ਇਨ੍ਹਾਂ ਯਾਤਰੀਆਂ ਨੂੰ ਆਪਣੇ ਵਤਨ ਪਹੁੰਚ ਕੇ 14 ਦਿਨ ਕੁਆਰਨਟਾਈਨ ਵੀ ਰਹਿਣਾ ਪਵੇਗਾ।ਇਸ ਤੇ ਬਾਵਜੂਦ ਭਾਰਤੀ ਨਾਗਰਿਕ ਵਾਪਸ ਵਤਨ ਪਰਤਣ ਲਈ ਤਿਆਰ ਹਨ, ਪ੍ਰੰਤੂ ਬੇਲੋੜੀ ਦੇਰੀ ਕਾਰਨ ਕਾਫੀ ਮਾਯੂਸ ਹਨ। ਭਾਰਤ ਤੋ ਵਿਦੇਸ਼ ਗਏ ਫਤਿਹਗੜ ਸਾਹਿਬ ਦੇ ਐਡਵੋਕੇਟ ਭਰਤ ਵਰਮਾ (ਆਸਟ੍ਰੇਲੀਆ), ਐਡਵੋਕੇਟ ਰਾਵੀ ਹਰਜੀਵਨ ਸਿੰਘ (ਅਮਰੀਕਾ), ਇੰਦਰਵੀਰ ਸਿੰਘ ਟੀਵਾਣਾ (ਸਿਡਨੀ) ਅਤੇ ਹੋਰ ਕਈਆ ਨੇ ਇਸ ਪ੍ਰਤੀਨਿਧੀ ਨੂੰ ਟੈਲੀਫੋਨ ਉਤੇ ਦੱਸਿਆ ਕਿ ਆਮ ਤੋਰ ਤੇ ਵਰਕ ਵੀਜ਼ਾ ਜਾਂ ਸਟੱਡੀਜ ਵੀਜਾ ਲਈ ਗਏ।

NEWS BULLETIN || ਕਰੋਨਾ ਤੇ ਕਰਫਿਊ ਦੇ ਸੰਕਟ ‘ਚ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ! D5 Channel Punjabi

ਭਾਰਤੀ ਜ਼ੋ ਉਥੇ ਆਪਣੀ ਮੁਕੰਮਲ ਰਿਹਾਇਸ਼ ਦਾ ਪ੍ਰਬੰਧ ਕਰਕੇ ਰਹਿ ਰਹੇ ਹਨ ਅਤੇ ਉਨ੍ਹਾ ਮੁਲਕਾ ਦੇ ਕਾਨੂੰਨ ਬਾਰੇ ਜਾਣਕਾਰੀ ਰੱਖਦੇ ਹਨ ਉਨ੍ਹਾਂ ਨੂੰ ਇਨ੍ਹਾਂ ਦੇਸ਼ਾ ਦੀ ਭੂਗੋਲਿਕ ਅਤੇ ਸਮਾਜਿਕ ਜਾਣਕਾਰੀ ਹੋਣ ਕਾਰਣ ਉਹ ਇਸ ਅੋਖੀ ਘੜੀ ਵਿਚ ਗੁਰੂਘਰਾ ਤੱਕ ਪਹੁੰਚ ਕਰਕੇ ਸਮਾਜ ਸੇਵੀ ਸੰਗਠਨਾ ਅਤੇ ਹੋਰ ਜਥੇਬੰਦੀਆ ਤੋ ਲੋੜੀਦੀਆ ਢੁਕਵੀਆਂ ਲੋੜਾ ਪੂਰੀਆ ਕਰਨ ਦੇ ਸਮਰੱਥ ਹਨ, ਪ੍ਰੰਤੂ ਸੈਰ ਸਪਾਟੇ ਲਈ ਵਿਦੇਸ਼ ਦੋਰ ਤੇ ਗਏ ਸਾਡੇ ਵਰਗੇ ਸੈਲਾਨੀ ਜਾਣਕਾਰੀ ਦੀ ਅਣਹੋਦ ਕਾਰਨ ਕਿਸੇ ਵੀ ਤਰਾਂ ਦੀ ਮੱਦਦ ਦੀ ਗੁਹਾਰ ਨਹੀ ਲਗਾ ਸਕਦੇ। ਲਾਕਡਾਉਨ ਹੋਣ ਕਾਰਨ ਇਨ੍ਹਾਂ ਮੁਲਕਾ ਵਿਚ ਬਾਹਰ ਬਿਨਾ ਵਜਾ ਘੁੰਮਣ ਤੇ ਹਜ਼ਾਰਾ ਡਾਲਰ ਦਾ ਜੁਰਮਾਨਾ ਹੈ ਅਤੇ ਰੋਜ਼ਾਨਾ ਦੇ ਖਰਚੇ ਵੀ ਹਜਾਰਾ ਡਾਲਰਾ ਵਿਚ ਹਨ।

ਭਾਰਤ ਤੋ ਸੀਮਤ ਸਾਧਨਾ ਰਾਹੀ ਸੈਰ ਸਪਾਟੇ ਲਈ ਗਏ ਸੈਲਾਨੀ ਕੁਝ ਦਿਨਾਂ ਤੋ ਬਾਅਦ ਬਹੁਤ ਹੀ ਤਰਸਯੋਗ ਹਾਲਤ ਵਿਚ ਅਤੇ ਮਾਯੂਸੀ ਦੇ ਆਲਮ ਵਿਚ ਭਾਰਤ ਸਰਕਾਰ ਦੇ ਫੈਸਲੇ ਉਡੀਕ ਰਹੇ ਹਨ। ਉਨ੍ਹਾਂ ਨੂੰ ਉਸ ਸਮੇਂ ਹੋਰ ਨਾਮੋਸ਼ੀ ਦਾ ਸਾਹਮਣਾ ਉਸ ਸਮੇ ਕਰਨਾ ਪੈ ਰਿਹਾ ਹੈ ਜਦੋ ਵਿਦੇਸ਼ਾ ਵਿਚ ਭਾਰਤੀਆ ਦੇ ਹਮਦਰਦ ਦੀ ਦੁਹਾਈ ਦੇਣ ਵਾਲਾ ਭਾਰਤੀ ਹਾਈ ਕਮਿਸ਼ਨ, ਕੋਸਲੇਟ ਜਨਰਲ ਉਨ੍ਹਾਂ ਦਾ ਇਸ ਮੁਸਕਿਲ ਦੀ ਘੜੀ ਵਿਚ ਸਾਥ ਦੇਣ ਦੀ ਥਾਂ ਉਨ੍ਹਾਂ ਨਾਲ ਬੇਰੁਖੀ ਵਾਲਾ ਵਤੀਰਾ ਅਪਨਾ ਰਿਹਾ ਹੈ। ਭਾਰਤ ਵਿਚ ਪ੍ਰਧਾਨ ਮੰਤਰੀ ਦਫਤਰ, ਵਿਦੇਸ਼ ਮੰਤਰਾਲਾ, ਹਵਾਵਾਜੀ ਮੰਤਰਾਲਾ ਵੀ ਉਹਨਾ ਦੇ ਵਲੋ ਕੀਤੀ ਗੁਹਾਰ ਦਾ ਕੋਈ ਜਵਾਬ ਨਹੀ ਦੇ ਰਿਹਾ।

ਮੋਜੂਦਾ ਸਮੇ ਇਸ ਲਈ ਪੰਜਾਬ ਦੇ ਸਾਰੇ ਆਗੂਆ ਨੂੰ ਸਿਆਸੀ ਹਿੱਤ ਛੱਡ ਕੇ ਵਿਦੇਸ਼ਾ ਵਿਚ ਅਟਕੇ ਆਪਣੇ ਸੈਕੜੇ ਨਾਗਰਿਕਾ ਨੂੰ ਵਾਪਸ ਲਿਆਉਣ ਲਈ ਇੱਕ ਸੁਰ ਵਿਚ ਅਵਾਜ ਬੁਲੰਦ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ ਇਹ ਸੁਸਤ ਵਤੀਰਾ ਆਉਣ ਵਾਲੇ ਦਿਨਾ ਵਿਚ ਇਨ੍ਹਾਂ ਲੋਕਾ ਨੂੰ ਵਾਪਸ ਵਤਨ ਲਿਆਉਣ ਦੀ ਸੁਰੂ ਕੀਤੀ ਮੁਹਿੰਮ ਵਿਚ ਬੇਲੋੜੀ ਦੇਰੀ ਕਰਨ ਵਾਲਾ ਹੈ, ਕਿਉਕਿ ਪਹਿਲਾ ਹੀ ਇਹ ਨਾਗਰਿਕ ਪਿਛਲੇ ਲਗਭਗ 35 ਦਿਨਾ ਤੋ ਵਿਦੇ਼ਸਾ ਵਿਚ ਵਤਨ ਵਾਪਸੀ ਲਈ ਤਰਸ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button