Breaking NewsD5 specialNewsPoliticsPunjab

”ਵਿਦਿਆਰਥੀਆਂ ਦੇ ਵਿਦਿਅਕ ਹਿੱਤਾਂ ਦੀ ਰਾਖੀ ਲਈ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ”

ਚੰਡੀਗੜ੍ਹ : ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਸੂਬੇ ਦੀਆਂ ਆਈ.ਟੀ.ਆਈਜ਼ ਦੇ ਵਿਦਿਆਰਥੀਆਂ ਨੂੰ ਆਨ ਲਾਈਨ ਟਰੇਨਿੰਗ ਦੇਣ ਦਾ ਕੰਮ ਆਰੰਭਿਆ ਗਿਆ ਹੈ। ਪ੍ਰਿੰਸੀਪਲਾਂ ਅਤੇ ਇੰਸਟਰਕਟਰਾਂ ਦੀਆਂ ਕਮੇਟੀਆਂ ਬਣਾ ਕੇ 34 ਟਰੇਡਾਂ ਦੇ ਸਾਰੇ ਥਿਊਰੈਟੀਕਲ ਵਿਸ਼ਿਆਂ ਵਾਸਤੇ ਈ-ਲਰਨਿੰਗ ਸਮੱਗਰੀ ਦੀ ਭਾਲ ਕਰ ਲਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿਭਾਗ ਨੇ ਇਹ ਪਹਿਲਕਦਮੀ ਕੀਤੀ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਕੋਈ ਅਸਰ ਨਾ ਪਵੇ ਅਤੇ ਉਹਨਾਂ ਦੇ ਅਕਾਦਮਿਕ ਹਿੱਤਾਂ ਦਾ ਧਿਆਨ ਰੱਖਿਆ ਜਾਵੇ।

ਵਰਮਾ ਨੇ ਕਿਹਾ ਕਿ ਈ-ਲਰਨਿੰਗ ਸਮੱਗਰੀ ਦੀ ਭਾਲ ਵੱਖ-ਵੱਖ ਵੈਬ ਸਾਈਟਾਂ ਜਿਵੇਂ ਕਿ ਭਾਰਤ ਸਕਿੱਲਜ, ਨੈਸ਼ਨਲ ਇੰਟਰਕਸ਼ਨਲ ਮੀਡੀਆ ਇੰਸੀਚਿਊਟ (ਐਨ.ਆਈ.ਐਮ.ਆਈ.), ਯੂਟੀਊਬ ਆਦਿ ਤੋਂ ਕੀਤੀ ਗਈ ਹੈ। ਈ-ਲਰਨਿੰਗ ਸਮੱਗਰੀ ਨੂੰ ਐਨ.ਸੀ.ਵੀ.ਟੀ., ਡਾਇਰੈਕਟਰ ਜਨਰਲ ਆਫ ਟਰੇਨਿੰਗ, ਹੁਨਰ ਵਿਕਾਸ ਅਤੇ ਉਦਮ ਮੰਤਰਾਲਾ, ਭਾਰਤ ਸਰਕਾਰ ਵੱਲੋਂ ਨਿਰਧਾਰਤ ਸਿਲੇਬਸ ਅਨੁਸਾਰ ਪੜ੍ਹਾਉਣ ਲਈ ਹਫਤਿਆਂ ਵਿੱਚ ਵੰਡ ਦਿੱਤਾ ਗਿਆ ਹੈ। ਵਰਮਾ ਨੇ ਦੱਸਿਆ ਕਿ ਅਗਲੇ ਦਿਨ ਪੜ੍ਹਾਇਆ ਜਾਣ ਵਾਲੀ ਈ-ਲਰਨਿੰਗ ਸਮੱਗਰੀ ਇੱਕ ਦਿਨ ਪਹਿਲਾਂ ਸ਼ਾਮ 4.00 ਵਜੇ ਤੱਕ ਵੱਟਸਅਪ ਰਾਹੀਂ ਇੰਸਟਰਕਟਰਾਂ ਵੱਲੋਂ ਆਪਣੀ-ਆਪਣੀ ਕਲਾਸ ਦੇ ਸਿਖਿਆਰਥੀਆਂ ਨੂੰ ਭੇਜੀ ਜਾਵੇਗੀ।

Punjab Police: ਅੰਮ੍ਰਿਤਧਾਰੀ ਨੂੰ ਥਾਣੇ ‘ਚ ਪੁੱਤਰ ਸਣੇ ਨੰਗਾ ਕੀਤਾ, ਪੀੜਤ ਦੀ ਜ਼ੁਬਾਨੀ ਸੁਣੋ ਪੂਰਾ ਮਾਮਲਾ |

ਅਗਲੇ ਦਿਨ ਸਵੇਰੇ 10.30 ਵਜੇ ਤੋਂ 4 ਵਜੇ ਤੱਕ 40-60 ਮਿੰਟ ਦੀ ਆਨ ਲਾਈਨ ਥਿਊਰੀ ਕਲਾਸ ਵਿੱਚ ਇਸ ਕੰਨਟੈਂਟ ਨੂੰ ਇੰਸਟਰਕਟਰਾਂ ਵੱਲੋ ਪੜ੍ਹਾਇਆ ਜਾਵੇਗਾ ਅਤੇ ਸਿਖਿਆਰਥੀਆਂ ਨੂੰ ਅਸਾਈਨਮੈਂਟਸ ਵੀ ਦਿੱਤੀ ਜਾਵੇਗੀ। ਜੋ ਕਿ ਸਿਖਿਆਰਥੀਆਂ ਵੱਲੋਂ ਉਸੇ ਦਿਨ ਸ਼ਾਮ ਨੂੰ 6 ਵਜੇ ਤੱਕ ਵੱਟਸਅਪ ਰਾਹੀਂ ਜਮ੍ਹਾ ਕੀਤੀ ਜਾਵੇਗੀ। ਹਫਤੇ ਦੇ ਆਖਰੀ ਵਿੱਚ ਆਨ ਲਾਈਨ ਟੈਸਟ ਵੀ ਲਿਆ ਜਾਵੇਗਾ। ਹਰ ਰੋਜ਼ ਦੁਪਹਿਰ 3 ਵਜੇ ਇੰਜੀਨਰਿੰਗ ਟਰੇਡ ਵਾਲੇ ਵਿਦਿਆਰਥੀਆਂ ਲਈ ਇੰਜੀਨਰਿੰਗ ਡਰਾਇੰਗ ਅਤ ਵਰਕਸ਼ਾਪ ਕੈਲਕੂਲੇਸ਼ਨ ਤੇ ਸਾਇੰਸ ਕਲਾਸ ਵੀ ਲਈ ਜਾਵੇਗੀ।

ਉਹਨਾਂ ਦੱਸਿਆ ਕਿ ਇਸ ਮੈਥਡੋਲੋਜੀ ਨੂੰ ਪਹਿਲਾਂ ਟਰਾਇਲ ਦੇ ਤੌਰ ਤੇ 5 ਆਈ.ਟੀ.ਆਈਜ ਦੇ ਵਿੱਚ ਕਲਾਸਾਂ ਲਗਾਉਣ ਤੋਂ ਬਾਅਦ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਜ ਦੇ ਸਾਰੇ ਜਿਲ੍ਹਿਆਂ ਲਈ ਇੱਕ ਨੋਡਲ ਅਫਸਰ ਅਤੇ ਇੱਕ ਮਾਰਟਰ ਟਰੇਨਰ ਨਿਯੁਕਤ ਕੀਤਾ ਗਿਆ ਸੀ। ਜਿਨ੍ਹਾਂ ਨੇ ਮਿਤੀ 10-4-2020 ਅਤੇ 11-4-2020 ਨੂੰ ਟਰੇਨਰਾਂ ਨੂੰ ਇੰਨਟਰਨੈਟ ਦੀ ਵਰਤੋਂ ਸਬੰਧੀ ਟਰੇਨਿੰਗ ਦਿੱਤੀ ਅਤੇ ਉਹਨਾਂ ਅੱਗੇ ਆਪਣੇ-ਆਪਣੇ ਜਿਲ੍ਹੇ ਦੇ ਸਾਰੇ ਟਰੇਨੀਜ਼ ਨੂੰ ਟਰੇਨਿੰਗ ਦਿੱਤੀ।

Black Cobra : ਕੋਬਰਾ ਸੱਪ ਦੀ ਦਹਿਸ਼ਤ, ਵੇਖੋ ਸਪੇਰੇ ਦੀ ਚਲਾਕੀ, ਕਰਤੀ ਕਮਾਲ | Abohar | Punjab

ਨੋਡਲ ਅਫਸਰ ਅਤੇ ਇੱਕ ਮਾਰਟਰ ਟਰੇਨਰ ਨੇ ਵੀਡਿਓ ਕਾਨਫਰੰਸ/ਆਨ ਲਾਈਨ ਵਿਧੀ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਸੰਬਧੀ ਟਰੇਨੀਜ਼ ਨੂੰ ਟਰੇਨਿੰਗ ਦਿੱਤੀ। ਇਸ ਉਪਰੰਤ ਸਮੂਹ ਇੰਸਟਰਕਟਰਾਂ ਵੱਲੋ ਆਪਣੀ ਕਲਾਸਾ ਦੇ ਸਿਖਿਆਰਥੀਆਂ ਨੂੰ ਆਨ ਲਾਈਨ/ਵੀਡਿਓ ਕਾਨਫਰੰਸ ਰਾਹੀਂ ਪੜ੍ਹਨ ਸਬੰਧੀ ਵੀ ਟ੍ਰੇਨਿੰਗ ਦਿੱਤੀ। ਵਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ 4 ਆਈ.ਟੀ.ਆਈਜ਼ – ਬਠਿੰਡਾ, ਲੁਧਿਆਣਾ, ਫਤਿਹਗੜ੍ਹ ਚੂੜੀਆਂ ਅਤੇ ਪਟਿਆਲਾ ਵਿੱਖੇ ਚੱਲ ਰਹੀਆਂ ਆਨ ਲਾਈਨ ਕਲਾਸਾਂ ਵਿੱਚ ਖੁਦ ਸ਼ਾਮਲ ਹੋ ਕੇ ਵੇਖਿਆ।

ਹਾਲੇ ਕਿ ਇਸ ਸਿਸਟਮ ਨੂੰ ਲਾਗੂ ਕਰਨ ਵਿੱਚ ਕੁੱਝ ਮੁਸ਼ਕਲਾਂ ਆ ਰਹੀਆਂ ਹਨ, ਪ੍ਰੰਤੂ ਵਿਦਿਆਰਥੀਆਂ ਅਤੇ ਇੰਸਟਰਕਟਰਾਂ ਵਿੱਚ ਇਸ ਸਬੰਧੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਆਈ.ਟੀ.ਆਈ. ਲੁਧਿਆਣਾ ਦਾ ਇੱਕ ਸਿਖਿਆਰਥੀ ਸ੍ਰੀ ਗੁਰਬੀਰ ਸਿੰਘ, ਪ੍ਰੀਤ ਨਗਰ( ਦੁੱਗਰੀ) ਲੁਧਿਆਣਾ ਤਾਂ ਆਪਣੇ ਘਰ ਵਿੱਚ ਇੰਟਰਨੈੱਟ ਦਾ ਸਿਗਨਲ ਘੱਟ ਹੋਣ ਕਾਰਣ ਛੱਤ ‘ਤੇ ਬੈਠ ਕੇ ਕਲਾਸ ਲਗਾ ਰਿਹਾ ਸੀ। ਉਹਨਾਂ ਦੱਸਿਆ ਕਿ ਸਾਰੇ ਭਾਈਵਾਲਾਂ ਤੋਂ ਨਿਰੰਤਰ ਫੀਡ ਬੈਕ ਲੈ ਕੇ ਇਸ ਨੂੰ ਹੋਰ ਵਧੀਆ ਬਣਾਉਣ ਦੇ ਨਿਰੰਤਰ ਉਪਰਾਲੇ ਕੀਤੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button