Breaking NewsD5 specialNewsPress ReleasePunjabTop News

ਵਿਜੀਲੈਂਸ ਬਿਊਰੋ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਜੂਨੀਅਰ ਸਹਾਇਕ ਤੇ ਕਾਰਜਕਾਰੀ ਅਧਿਕਾਰੀ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ 

ਚੰਡੀਗੜ੍ਹ: ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਜੂਨੀਅਰ ਸਹਾਇਕ ਅਤੇ ਕਾਰਜਕਾਰੀ ਅਧਿਕਾਰੀ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜਮ ਹਰਮੀਤ ਸਿੰਘ ਨੂੰ ਸਤਨਾਮ ਸਿੰਘ ਵਾਸੀ ਲੁਧਿਆਣਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

Jalandhar : ਕਿਰਾਏ ‘ਤੇ ਕੋਠੀ ਲੈ ਪਤੀ-ਪਤਨੀ ਨੇ ਚਾੜਤਾ ਨਵਾਂ ਚੰਨ,ਰੰਗੇ-ਹੱਥੀ ਫੜਿਆ ਇਤਰਾਜ਼ਯੋਗ ਸਮਾਨ ਤੇ 5 ਲੱਖ !

ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਮੁਲਜਮ ਹਰਮੀਤ ਸਿੰਘ, ਜੂਨੀਅਰ ਸਹਾਇਕ, ਇੰਪਰੂਵਮੈਂਟ ਟਰੱਸਟ ਨੇ ਉਸ ਨੂੰ ਰਾਜਗੁਰੂ ਨਗਰ ਲੁਧਿਆਣਾ ਵਿੱਚ ਟਰੱਸਟ ਵੱਲੋਂ ਅਲਾਟ ਕੀਤੇ ਗਏ ਬੂਥ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਲਈ ‘ਵਨ ਟਾਈਮ ਸੈਟਲਮੈਂਟ’ (ਓ.ਟੀ.ਐਸ.) ਸਕੀਮ ਤਹਿਤ ਉਸ ਦੇ ਕੇਸ ਨੂੰ ਨਿਬੇੜਨ ਲਈ ਉਸ ਕੋਲੋਂ 20,000 ਰੁਪਏ ਦੀ ਮੰਗ ਕੀਤੀ ਸੀ। ਉਸਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਹਰਮੀਤ ਸਿੰਘ ਨੇ ਉਸਨੂੰ ਭਰੋਸਾ ਦਿੱਤਾ ਹੈ ਕਿ ਉਹ ਕਾਰਜਕਾਰੀ ਅਫਸਰ (ਈਓ), ਇੰਪਰੂਵਮੈਂਟ ਟਰੱਸਟ ਤੱਕ ਸਭ ਤੋਂ ਕੰਮ ਕਰਾਉਣ ਦਾ ਪ੍ਰਬੰਧ ਕਰੇਗਾ ਅਤੇ ਉਸਦਾ ਕੰਮ ਕਰਵਾ ਦੇਵੇਗਾ।

Sidhu Moosewala ਦੇ ਕਾਤਲ ਆਏ Police ਦੇ ਹੱਥ, ਸ਼ੂਟਰ Ankit ਤੇ Sachin ਕਰਨਗੇ ਖ਼ੁਲਾਸੇ | D5 Channel Punjabi

ਸ਼ਿਕਾਇਤਕਰਤਾ ਦੀ ਸੂਚਨਾ ਦੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ, ਪੰਜਾਬ, ਲੁਧਿਆਣਾ ਵੱਲੋਂ ਤਿੰਨ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਮੁਲਜਮ ਹਰਮੀਤ ਸਿੰਘ, ਜੂਨੀਅਰ ਸਹਾਇਕ ਨੂੰ 10,000 ਰੁਪਏ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ।

Punjab DGP Gaurav Yadav : DGP ਨੇ ਕਰਤਾ ਖੁੱਲ੍ਹਾ ਚੈਲੇਂਜ, ਹੁਣ Punjab ‘ਚ Gangsters ਦੀ ਨਹੀਂ ਖੈਰ!

ਬੁਲਾਰੇ ਨੇ ਅੱਗੇ ਦੱਸਿਆ ਕਿ ਰਿਸ਼ਵਤ ਲੈਂਦੇ ਸਮੇਂ ਮੁਲਜਮ ਜੂਨੀਅਰ ਸਹਾਇਕ ਨਾਲ ਈ.ਓ., ਇੰਪਰੂਵਮੈਂਟ ਟਰੱਸਟ ਕੁਲਜੀਤ ਕੌਰ ਵੀ ਮੌਜੂਦ ਸੀ, ਇਸ ਲਈ ਉਸ ਨੂੰ ਵੀ ਹਰਮੀਤ ਸਿੰਘ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਥਾਣਾ ਵਿਜੀਲੈਂਸ ਬਿਓਰੋ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button