Breaking NewsD5 specialNewsPunjabTop News

ਵਿਜੀਲੈਂਸ ਟੀਮਾਂ ਵੱਲੋਂ ਸਾਧੂ ਸਿੰਘ ਧਰਮਸੋਤ ਦੇ ਘਰ ਸਰਚ ਆਪ੍ਰੇਸ਼ਨ

ਅਮਲੋਹ : ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਹੋਰ ਵਿਜੀਲੈਂਸ ਦੀਆਂ ਟੀਮਾਂ ਪਹੁੰਚੀਆਂ, ਜਿਨ੍ਹਾਂ ਵਲੋਂ ਸਾਬਕਾ ਕੈਬਨਿਟ ਮੰਤਰੀ ਦੇ ਘਰ ਵਿੱਚ ਜਾ ਕੇ ਸਰਚ ਅਪ੍ਰੇਸ਼ਨ ਸ਼ੂਰੁ ਕਰ ਦਿੱਤਾ ਗਿਆ। ਇਸ ਦੌਰਾਨ ਜਦੋਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਕੁੱਝ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ।

45 ਮਿੰਟ ਮੂਸੇਵਾਲਾ ਦੇ ਘਰ ਰਿਹਾ ਕਾਤਲ! ਪੁਲਿਸ ਸਾਹਮਣੇ ਦੱਸਿਆ ਸੱਚ | D5 Channel Punjabi

ਦੱਸ ਦਈਏ ਕਿ ਜੰਗਲਾਤ ਮੰਤਰੀ ਰਹਿੰਦਿਆਂ ਉਨ੍ਹਾਂ ‘ਤੇ ਘਪਲੇ ਦੇ ਇਲਜ਼ਾਮ ਲੱਗੇ ਸਨ ਅਤੇ ਮੰਤਰੀ ਦੀ ਮਿਲੀ-ਭੁਗਤ ਨਾਲ ਦਰੱਖਤ ਕੱਟਣ ਦਾ ਵੀ ਦੋਸ਼ ਉਨ੍ਹਾਂ ‘ਤੇ ਲੱਗਾ ਹੈ। ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਸਾਧੂ ਧਰਮਸੋਤ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਵਿਅਕਤੀਆਂ ਵਿੱਚ ਦੋਵੇਂ ਉਸ ਦੇ OSD ਦੱਸੇ ਗਏ ਹਨ। ਇਨ੍ਹਾਂ ਵਿਚ ਪਟਿਆਲਾ ਤੋਂ ਚਮਕੌਰ ਸਿੰਘ ਅਤੇ ਖੰਨਾ ਦਾ ਜਲੰਧਰ ਤੋਂ ਛਪਦੀ ਅਖ਼ਬਾਰ ਦਾ ਪੱਤਰਕਾਰ ਕਮਲ ਸਿੰਘ ਸ਼ਾਮਿਲ ਹੈ। ਚਮਕੌਰ ਸਿੰਘ ਨੇ ਜਲਦੀ ਹੀ ਵਿਦੇਸ਼ ਨਿਕਲਣ ਦੀ ਤਿਆਰੀ ਕੀਤੀ ਹੋਈ ਸੀ ਅਤੇ ਉਸਦੀਆਂ ਟਿਕਟਾਂ ਵੀ ਬੁੱਕ ਸਨ, ਇਕ ਰੁੱਖ ਵੱਢਣ ਦੇ 500 ਰੁਪਿਆ ਮੰਤਰੀ ਲੈਂਦਾ ਸੀ ਅਤੇ 35 ਹਜ਼ਾਰ ਦੇ ਰੁੱਖ ਵੱਢੇ ਗਏ ਸਨ, ਹੋਰ ਵੇਰਵਿਆਂ ਦੇ ਖੁਲਾਸੇ ਵੀ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button