
CJP ਦੇ ਸੰਸਦ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ‘ਤੇ ਸਾਦੇ ਕੱਪੜਿਆਂ ‘ਚ ਪੁਲਿਸ ਕਰਮਚਾਰੀਆਂ ਵੱਲੋਂ ਲਾਠੀਚਾਰਜ ਕਰਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਸਖ਼ਤ ਰੁੱਖ ਅਪਣਾਇਆ ਹੈ। ਦਿੱਲੀ ਪੁਲਿਸ ਹੈੱਡਕੁਆਰਟਰ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜੰਤਰ-ਮੰਤਰ ‘ਤੇ ਤਾਇਨਾਤ ਸਾਰੇ ਪੁਲਿਸ ਕਰਮਚਾਰੀ ਕੇਵਲ ਵਰਦੀ (ਯੂਨੀਫਾਰਮ) ‘ਚ ਹੀ ਡਿਊਟੀ ‘ਤੇ ਰਿਪੋਰਟ ਕਰਨਗੇ, ਸਾਦੇ ਕੱਪੜਿਆਂ (ਸਿਵਲ ਡਰੈੱਸ) ‘ਚ ਨਹੀਂ।
ਮੰਗਲਵਾਰ ਦੇਰ ਰਾਤ ਦਿੱਲੀ ਪੁਲਿਸ ਹੈੱਡਕੁਆਰਟਰ ਨੇ ਸਾਰੀਆਂ ਇਕਾਈਆਂ ਨੂੰ ਇੱਕ ਸੰਦੇਸ਼ ਭੇਜਿਆ, ਜਿਸ ‘ਚ ਸਪੱਸ਼ਟ ਕੀਤਾ ਗਿਆ ਕਿ ਜੰਤਰ-ਮੰਤਰ ‘ਤੇ ਡਿਊਟੀ ਲਈ ਤਾਇਨਾਤ ਕੋਈ ਵੀ ਪੁਲਿਸ ਕਰਮਚਾਰੀ ਸਾਦੇ ਕੱਪੜਿਆਂ ‘ਚ ਨਹੀਂ ਹੋਣਾ ਚਾਹੀਦਾ। ਸਾਰੇ ਲੋਕ ਪੁਲਿਸ ਦੀ ਵਰਦੀ ‘ਚ ਹੀ ਪ੍ਰਦਰਸ਼ਨ ਵਾਲੀ ਥਾਂ ਦੇ ਆਲੇ-ਦੁਆਲੇ ਤਾਇਨਾਤ ਹੋਣਗੇ।
ਦਰਅਸਲ, ਸੋਮਵਾਰ ਨੂੰ ਸੰਸਦ ਮਾਰਚ ਤੋਂ ਬਾਅਦ ਕਈ ਵੀਡੀਓਜ਼ ਵਾਇਰਲ ਹੋਈਆਂ, ਜਿਨ੍ਹਾਂ ‘ਚ ਸਾਦੇ ਕੱਪੜਿਆਂ ‘ਚ ਕੁੱਝ ਲੋਕ ਪੁਲਿਸ ਦੀਆਂ ਲਾਠੀਆਂ ਨਾਲ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਕਰਦੇ ਦਿਖਾਈ ਦੇ ਰਹੇ ਹਨ।
ਸੀ.ਜੇ.ਪੀ. ਨੇ ਸੋਸ਼ਲ ਮੀਡੀਆ ‘ਤੇ ਸਵਾਲ ਚੁੱਕਿਆ ਸੀ ਕਿ, “ਸਾਦੇ ਕੱਪੜਿਆਂ ‘ਚ ਲਾਠੀਆਂ ਨਾਲ ਲੈਸ ਇਹ ਗੁੰਡੇ ਕੌਣ ਹਨ? ਸਾਨੂੰ ਕੁੱਟਣ ਲਈ ਤੁਸੀਂ ਕਿਸ ਨੂੰ ਕੰਮ ‘ਤੇ ਰੱਖਿਆ ਹੈ?” ਹਾਲਾਂਕਿ ਦਿੱਲੀ ਪੁਲਿਸ ਪ੍ਰਦਰਸ਼ਨਕਾਰੀਆਂ ਦੇ ਦੋਸ਼ਾਂ ਦਾ ਜਵਾਬ ਦੇ ਰਹੀ ਹੈ, ਪਰ ਸਾਦੇ ਕੱਪੜਿਆਂ ‘ਚ ਲਾਠੀਆਂ ਚਲਾਉਣ ਵਾਲੇ ਲੋਕਾਂ ਦੇ ਦੋਸ਼ਾਂ ‘ਤੇ ਹੁਣ ਤੱਕ ਪੁਲਿਸ ਨੇ ਅਧਿਕਾਰਤ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।CJP ਦੇ ਸੰਸਦ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ‘ਤੇ ਸਾਦੇ ਕੱਪੜਿਆਂ ‘ਚ ਪੁਲਿਸ ਕਰਮਚਾਰੀਆਂ ਵੱਲੋਂ ਲਾਠੀਚਾਰਜ ਕਰਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਸਖ਼ਤ ਰੁੱਖ ਅਪਣਾਇਆ ਹੈ। ਦਿੱਲੀ ਪੁਲਿਸ ਹੈੱਡਕੁਆਰਟਰ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜੰਤਰ-ਮੰਤਰ ‘ਤੇ ਤਾਇਨਾਤ ਸਾਰੇ ਪੁਲਿਸ ਕਰਮਚਾਰੀ ਕੇਵਲ ਵਰਦੀ (ਯੂਨੀਫਾਰਮ) ‘ਚ ਹੀ ਡਿਊਟੀ ‘ਤੇ ਰਿਪੋਰਟ ਕਰਨਗੇ, ਸਾਦੇ ਕੱਪੜਿਆਂ (ਸਿਵਲ ਡਰੈੱਸ) ‘ਚ ਨਹੀਂ।ਮੰਗਲਵਾਰ ਦੇਰ ਰਾਤ ਦਿੱਲੀ ਪੁਲਿਸ ਹੈੱਡਕੁਆਰਟਰ ਨੇ ਸਾਰੀਆਂ ਇਕਾਈਆਂ ਨੂੰ ਇੱਕ ਸੰਦੇਸ਼ ਭੇਜਿਆ, ਜਿਸ ‘ਚ ਸਪੱਸ਼ਟ ਕੀਤਾ ਗਿਆ ਕਿ ਜੰਤਰ-ਮੰਤਰ ‘ਤੇ ਡਿਊਟੀ ਲਈ ਤਾਇਨਾਤ ਕੋਈ ਵੀ ਪੁਲਿਸ ਕਰਮਚਾਰੀ ਸਾਦੇ ਕੱਪੜਿਆਂ ‘ਚ ਨਹੀਂ ਹੋਣਾ ਚਾਹੀਦਾ। ਸਾਰੇ ਲੋਕ ਪੁਲਿਸ ਦੀ ਵਰਦੀ ‘ਚ ਹੀ ਪ੍ਰਦਰਸ਼ਨ ਵਾਲੀ ਥਾਂ ਦੇ ਆਲੇ-ਦੁਆਲੇ ਤਾਇਨਾਤ ਹੋਣਗੇ।
ਸੋਮਵਾਰ ਨੂੰ ਸੰਸਦ ਮਾਰਚ ਤੋਂ ਬਾਅਦ ਕਈ ਵੀਡੀਓਜ਼ ਵਾਇਰਲ ਹੋਈਆਂ, ਜਿਨ੍ਹਾਂ ‘ਚ ਸਾਦੇ ਕੱਪੜਿਆਂ ‘ਚ ਕੁੱਝ ਲੋਕ ਪੁਲਿਸ ਦੀਆਂ ਲਾਠੀਆਂ ਨਾਲ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਕਰਦੇ ਦਿਖਾਈ ਦੇ ਰਹੇ ਹਨ।
ਸੀ.ਜੇ.ਪੀ. ਨੇ ਸੋਸ਼ਲ ਮੀਡੀਆ ‘ਤੇ ਸਵਾਲ ਚੁੱਕਿਆ ਸੀ ਕਿ, “ਸਾਦੇ ਕੱਪੜਿਆਂ ‘ਚ ਲਾਠੀਆਂ ਨਾਲ ਲੈਸ ਇਹ ਗੁੰਡੇ ਕੌਣ ਹਨ? ਸਾਨੂੰ ਕੁੱਟਣ ਲਈ ਤੁਸੀਂ ਕਿਸ ਨੂੰ ਕੰਮ ‘ਤੇ ਰੱਖਿਆ ਹੈ?” ਹਾਲਾਂਕਿ ਦਿੱਲੀ ਪੁਲਿਸ ਪ੍ਰਦਰਸ਼ਨਕਾਰੀਆਂ ਦੇ ਦੋਸ਼ਾਂ ਦਾ ਜਵਾਬ ਦੇ ਰਹੀ ਹੈ, ਪਰ ਸਾਦੇ ਕੱਪੜਿਆਂ ‘ਚ ਲਾਠੀਆਂ ਚਲਾਉਣ ਵਾਲੇ ਲੋਕਾਂ ਦੇ ਦੋਸ਼ਾਂ ‘ਤੇ ਹੁਣ ਤੱਕ ਪੁਲਿਸ ਨੇ ਅਧਿਕਾਰਤ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




