InternationalTop News

ਵਾਇਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਟਰੱਸਟ ਹਮਿਲਟਨ ਨੇ ‘ਮਾਂ ਦਿਵਸ’ ਬੱਚਿਆਂ ਸੰਗ ਮਨਾਇਆ

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਦੁਨੀਆਂ ਭਰ ਵਿੱਚ ਅੱਜ ਮਾਂ ਦਿਵਸ ਦਾ ਦਿਨ ਬਹੁੱਤ ਹੀ ਉਤਸ਼ਾਹ ਦੇ ਨਾਲ ਹਰੇਕ ਸਾਲ ਮਨਾਇਆ ਜਾਂਦਾਂ ਹੈ ਇਸੇ ਕੜੀ ਵਜੋ ਟਰੱਸਟ ਵੱਲੋਂ ਸ਼ਨੀਵਾਰ ਨੂੰ ਹਫਤਾਵਰੀ ਕਲਾਸ ਵਿੱਚ ਮਾਂ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।  ਸਭ ਤੋਂ ਪਹਿਲਾਂ ਮਾਂ ਦਿਵਸ ਨੂੰ ਸਬੰਧਿਤ ਪੋਸਟਰ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆ ਹਰਜੀਤ ਕੌਰ ਕੰਗ ਤੇ ਰੀਹਾ ਸੂਦ ਨੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕਰਦਿਆਂ ਮੁਬਾਰਕਾਂ ਦਿੱਤੀਆਂ ਤੇ ਵੱਖ ਵੱਖ ਬੁਲਾਰੇ ਜ਼ਿਹਨਾਂ ਵਿੱਚ ਸੁਨੀਤਾ ਕੁਮਾਰੀ, ਸੰਦੀਪ ਕੋਰ ਸੰਧੂ, ਨੂਰ ਗੁਰਾਇਆਂ, ਨਿਰਗੁਣ ਗੁਰਾਇਆਂ, ਨੇ ਆਦ ਨੇ ਮਾਂ ਦਿਵਸ ਨਾਲ ਸਬੰਧਤ ਕਵਿਤਾਵਾਂ ਤੇ ਵਿਚਾਰ ਪੇਸ਼ ਕੀਤੇ।

ਵਿਵਾਦਾਂ ’ਚ ਜਥੇਦਾਰ ਹਰਪ੍ਰੀਤ ਸਿੰਘ, ਅਕਾਲੀ ਦਲ ਨੂੰ ਵੱਡਾ ਝਟਕਾ! AAP ਲੀਡਰ ਦੀ ਖੁਸ਼ੀ ਦੁੱਗਣੀ | D5 Channel Punjabi

ਵੀਰਮ ਸਿੰਘ , ਗੁਰਨੂਰ ਸਿੰਘ ਤੇ ਸੰਦੀਪ ਕੋਰ ਸੰਧੂ ਵੱਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਜੋ ਕੇ ਦਰਸ਼ਕਾਂ ਨੇ ਬੇਹੱਦ ਪਸੰਦ ਕੀਤੀ ਤੇ ਨੰਨੇ ਮੁੰਨੇ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਰਾਹੀ ਮਾਂ ਦਿੱਵਸ ਦੀਆਂ ਮੁਵਾਰਕਾਂ ਦਿੱਤੀਆਂ ਤੇ ਟਰੱਸਟ ਦੇ ਪ੍ਰਧਾਨ ਜ਼ਰਨੈਲ ਸਿੰਘ ਰਾਹੋਂ ਵੱਲੋਂ ਮਾਂ ਦਿੱਵਸ ਦੀਆਂ ਸਾਰੀਆਂ ਭੈਣਾਂ ਬੱਚੀਆਂ ਨੂੰ ਮੁਬਾਰਕਾਂ ਦਿੱਤੀਆਂ ਤੇ ਇਸ ਸਾਰੇ ਪ੍ਰੋਗਰਾਮ ਨੂੰ ਕਵਰ ਕਰਨ ਲਈ ਰੇਡੀਓ ਸਪਾਇਸ ਦੇ ਹਰਗੁਣਜੀਤ ਸਿੰਘ ਤੇ ਰੇਡੀਓ ਸਾਡੇ ਵਾਲਾ ਦੇ ਲਾਡੀ ਚੱਡਾ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button