PunjabTop News

ਵਾਂਟੇਡ ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ ਕਰ ਰੱਖੇ ਲੱਖਾਂ ਦੇ ਇਨਾਮ

ਸੂਬਾ ਸਰਕਾਰ ਵੱਲੋਂ ਗੈਂਗਸਟਰਾਂ ‘ਤੇ ਵਾਰ ਕੀਤਾ ਗਿਆ ਹੈ। ਜਿਥੇ ਗੈਂਗਸਟਰਾਂ ਤੇ ਨਸ਼ਿਆਂ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਉਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਇਕ ਪੋਸਟਰ ਜਾਰੀ ਕੀਤਾ ਗਿਆ ਹੈ। ਪੋਸਟਰ ਵਿਚ ਮੋਸਟ ਵਾਂਟੇਡ ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ‘ਤੇ ਲੱਖਾਂ ਦੇ ਇਨਾਮ ਹਨ।

ਪੋਸਟਰ ਵਿਚ ਲਿਖਿਆ ਗਿਆ ਹੈ ਕਿ ਗ੍ਰਿਫਤਾਰੀ ਵਿਚ ਸਹਾਇਤਾ ਕਰਨ ਲਈ ਪੁਖਤਾ ਤੇ ਭਰੋਸੇਯੋਗ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਦਿੱਤਾ ਜਾਵੇਗਾ। ਹਾਲ ਹੀ ਵਿਚ ਇਹ ਪੋਸਟਰ ਜਾਰੀ ਕੀਤਾ ਗਿਆ ਹੈ। ਇਨ੍ਹਾਂ ਗੈਂਗਸਟਰਾਂ ਵਿਚ ਗੋਲਡੀ ਬਰਾੜ ਦਾ ਵੀ ਨਾਂ ਸ਼ਾਮਲ ਹੈ। ‘ਗੈਂਗਸਟਰ ਮੁਕਤ ਪੰਜਾਬ ਤੁਹਾਡੀ ਜਾਣਕਾਰੀ ਸਾਡੀ ਕਾਰਵਾਈ’ ਇਸ ਪੋਸਟਰ ਵਿਚ ਲਿਖਿਆ ਹੈ। ਨਾਲ ਹੀ ਇਹ ਵੀ ਲਿਖਿਆ ਹੈ ਕਿ ਪੰਜਾਬ ਵਿਚ ਪਹਿਲੀ ਵਾਰ ਗ੍ਰਿਫਤਾਰੀ ਵਿਚ ਸਹਾਇਤਾ ਕਰਨ ਵਾਲੇ ਨੂੰ ਇਨਾਮ ਦਿਤਾ ਜਾਵੇਗਾ। ਗੋਲਡੀ ਬਰਾੜ ਉਤੇ 10 ਲੱਖ ਦਾ ਇਨਾਮ ਰੱਖਿਆ ਗਿਆ ਹੈ, ਇਸ ਮਗਰੋਂ ਲਖਵੀਰ ਸਿੰਘ, ਹਰਵਿੰਦਰ ਸਿੰਘ ਸੰਧੂ ਤੇ ਸਤਬੀਰ ਸਿੰਘ ਸਣੇ ਹੋਰ ਕਈ ਵੱਡੇ ਗੈਂਗਸਟਰਾਂ ਦੇ ਨਾਂ ਪੋਸਟਰ ਵਿਚ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button