Breaking NewsD5 specialIndiaNewsTop News

ਜੇਕਰ ਤੁਹਾਡੇ ਕੋਲ ਨਹੀਂ ਹੈ ਵੋਟਰ ਆਈਡੀ ਕਾਰਡ ਤਾਂ ਵੀ ਤੁਸੀਂ ਪਾ ਸਕਦੇ ਹੋ ਵੋਟ

ਨਵੀਂ ਦਿੱਲੀ : Documents for Vote : ਜੇਕਰ ਤੁਹਾਡੇ ਕੋਲ ਵੋਟਰ ਕਾਰਡ ਨਹੀਂ ਹੈ ਤਾਂ ਚਿੰਤਾ ਨਾ ਕਰੋ। 12 ਅਜਿਹੇ ਦਸਤਾਵੇਜ਼ ਵੈਲਿਡ ਹਨ ਜਿਨ੍ਹਾਂ ਨੂੰ ਦਿਖਾਉਣ ‘ਤੇ ਤੁਸੀਂ ਵੋਟ ਪਾ ਸਕਦੇ ਹੋ। ਪੰਜਾਬ ਵਿਧਾਨ ਸਭਾ ਚੋਣ 2022 ਲਈ ਵੋਟਿੰਗ 20 ਫਰਵਰੀ ਨੂੰ ਹੋਣੀ ਹੈ। ਵੋਟ ਪਾਉਣ ਲਈ ਤੁਹਾਡੇ ਕੋਲ ਵੋਟਰ ਦੀ ਫੋਟੋ ਆਈਡੀ ਹੋਣੀ ਚਾਹੀਦੀ ਹੈ। ਜੇਕਰ ਕਿਸੇ ਵੋਟਰ ਕੋਲ ਫੋਟੋ ਪਛਾਣ ਪੱਤਰ ਨਹੀਂ ਹੈ ਤਾਂ ਉਹ 12 ਹੋਰ ਦਸਤਾਵੇਜ਼ ਦਿਖਾ ਕੇ ਵੋਟ ਪਾ ਸਕਦਾ ਹੈ। ਭਾਰਤ ਚੋਣ ਕਮਿਸ਼ਨ ਨੇ ਸਾਰੇ ਵੋਟਰਾਂ ਲਈ ਵੋਟਰ ਫੋਟੋ ਆਈਡੀ ਕਾਰਡ ਜਾਰੀ ਕੀਤੇ ਹਨ। ਵੋਟਰਾਂ ਨੂੰ ਪੋਲਿੰਗ ਸਟੇਸ਼ਨ ‘ਤੇ ਆਪਣੀ ਪਛਾਣ ਸਾਬਿਤ ਕਰਨ ਲਈ ਆਈਡੀ ਦਿਖਾਉਣੀ ਪੈਂਦੀ ਹੈ। ਜੇਕਰ ਕਿਸੇ ਵੋਟਰ ਕੋਲ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਪਛਾਣ ਪੱਤਰ ਨਹੀਂ ਹੈ ਤਾਂ ਕਮਿਸ਼ਨ ਨੇ ਉਸ ਲਈ ਹੋਰ ਵਿਕਲਪ ਵੀ ਰੱਖੇ ਹਨ।

Khabran Da Sira : ਕਿਸਾਨਾਂ ‘ਤੇ ਪੁਲਿਸ ਦਾ ਐਕਸ਼ਨ, ਸਿੱਧੂ ਦਾ ਵਿਰੋਧ ! ਮੋਦੀ ਦੇ ਜਾਣ ਤੋਂ ਬਾਅਦ CM ਚੰਨੀ ਦਾ ਧਮਾਕਾ

ਇਹ 12 ਦਸਤਾਵੇਜ਼ ਹੋਣਗੇ ਵੈਲਿਡ
ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਬੈਂਕ ਤੇ ਡਾਕਘਰ ਵੱਲੋਂ ਜਾਰੀ ਕੀਤੀ ਫੋਟੋ ਪਾਸਬੁੱਕ, ਕਿਰਤ ਮੰਤਰਾਲੇ ਦੀ ਯੋਜਨਾ ਤਹਿਤ ਜਾਰੀ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋਆਂ ਵਾਲੇ ਪੈਨਸ਼ਨ ਦਸਤਾਵੇਜ਼, ਕੇਂਦਰ ਤੇ ਸੂਬਾ ਸਰਕਾਰ ਦੇ ਦਫਤਰਾਂ ਦੇ ਨਾਲ-ਨਾਲ ਕੰਪਨੀਆਂ ਵੱਲੋਂ ਜਾਰੀ ਸੇਵਾ ਪਛਾਣ ਪੱਤਰ, ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਨੂੰ ਜਾਰੀ ਸਰਕਾਰੀ ਪਛਾਣ ਪੱਤਰ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਦੁਆਰਾ ਦਿਵਿਆਂਗਾਂ ਨੂੰ ਜਾਰੀ ਕੀਤੇ ਗਏ UDID ਕਾਰਡ। ਇਨ੍ਹਾਂ ਨੂੰ ਦਿਖਾ ਕੇ ਵੋਟਰ ਆਪਣੀ ਪਛਾਣ ਯਕੀਨੀ ਬਣਾ ਕੇ ਮਤਦਾਨ ਕਰ ਸਕਦੇ ਹਨ।

ਚੋਣ ਪ੍ਰਚਾਰ ਦੌਰਾਨ ਭਾਵੁਕ ਹੋਇਆ ਮਜੀਠੀਆ, ਭਰੇ ਮਨ ਨਾਲ ਕਹੀ ਵੱਡੀ ਗੱਲ D5 Channel Punjabi

ਜੇਕਰ ਤੁਹਾਨੂੰ ਬੁਖਾਰ ਹੈ ਤਾਂ ਇਹ ਹੋਵੇਗਾ ਪ੍ਰਬੰਧ
ਕਮਿਸ਼ਨ ਨੇ ਪੋਲਿੰਗ ਦੌਰਾਨ ਸਾਰੇ ਵੋਟਰਾਂ ਦਾ ਤਾਪਮਾਨ ਜਾਂਚਣ ਦਾ ਪ੍ਰਬੰਧ ਕੀਤਾ ਹੈ। ਇਸ ਦੇ ਲਈ ਸਾਰੇ ਪੋਲਿੰਗ ਬੂਥਾਂ ‘ਤੇ ਤਾਪਮਾਨ ਮਾਪਣ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਪੋਲਿੰਗ ਬੂਥ ‘ਤੇ ਵੋਟ ਪਾਉਣ ਤੋਂ ਪਹਿਲਾਂ ਹਰੇਕ ਵਿਅਕਤੀ ਦਾ ਤਾਪਮਾਨ ਜਾਂਚਿਆ ਜਾਵੇਗਾ। ਉੱਚ ਤਾਪਮਾਨ ‘ਤੇ ਪਹਿਲੀ ਵਾਰ ਵੋਟਰ ਨੂੰ 10 ਮਿੰਟ ਉਡੀਕ ਕਰਨ ਲਈ ਕਿਹਾ ਜਾਵੇਗਾ। 10 ਮਿੰਟ ਬਾਅਦ ਵੀ ਜੇਕਰ ਤਾਪਮਾਨ ਜ਼ਿਆਦਾ ਰਹਿੰਦਾ ਹੈ ਯਾਨੀ ਕਿ ਬੁਖਾਰ ਹੁੰਦਾ ਹੈ ਤਾਂ ਸ਼ਾਮ ਦੇ ਆਖਰੀ ਘੰਟੇ ‘ਚ ਵੋਟਰ ਨੂੰ ਵੋਟ ਪਾਉਣ ਲਈ ਬੁਲਾਇਆ ਜਾਵੇਗਾ। ਪੋਲਿੰਗ ਕਰਮਚਾਰੀ ਆਪਣੀ ਵੋਟ ਪਾਉਣ ਸਮੇਂ ਪੀਪੀਈ ਕਿੱਟਾਂ ਪਹਿਣਨਗੇ। ਅਜਿਹੇ ਬਿਮਾਰ ਵੋਟਰਾਂ ਤੋਂ ਦਸਤਾਨੇ ਪਹਿਨ ਕੇ ਵੋਟਿੰਗ ਕਰਵਾਈ ਜਾਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button