ਲੱਖਾ ਸਿਧਾਣਾ ਦੇ ਭਰਾ ਨੂੰ ਟੌਰਚਰ ਕਰਨ ‘ਤੇ ਪੰਜਾਬ ਅਤੇ ਦਿੱਲੀ ਪੁਲਿਸ ਨੂੰ HC ਦਾ ਨੋਟਿਸ, ਮੰਗਿਆ ਜਵਾਬ
ਚੰਡੀਗੜ੍ਹ : ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਮੁੰਡੀ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਗ਼ੈਰਕਾਨੂੰਨੀ ਤਰੀਕੇ ਨਾਲ ਹਿਰਾਸਤ ‘ਚ ਰੱਖਣ ਅਤੇ ਪੂਰੀ ਰਾਤ ਉਸ ਦੇ ਨਾਲ ਮਾਰ ਕੁੱਟ ਅਤੇ ਟੌਰਚਰ ਕਰਨ ਦੇ ਖਿਲਾਫ ਦਰਜ਼ ਮੰਗ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਸਹਿਤ ਦਿੱਲੀ ਪੁਲਿਸ ਦੇ ਕਮਿਸ਼ਨਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਜਸਟਿਸ ਦੀਪਕ ਸਿੱਬਲ ਨੇ ਇਹ ਨੋਟਿਸ ਗੁਰਦੀਪ ਸਿੰਘ ਮੁੰਡੀ ਵਲੋਂ ਐਡਵੋਕੇਟ ਅਰਸ਼ਦੀਪ ਸਿੰਘ ਦੇ ਜ਼ਰੀਏ ਪਟੀਸ਼ਨ ਮੰਗ ‘ਤੇ ਸੁਣਵਾਈ ਕਰਦੇ ਹੋਏ ਜਾਰੀ ਕੀਤਾ ਹੈ। ਗੁਰਦੀਪ ਸਿੰਘ ਮੁੰਡੀ ਨੇ ਇਸ ਦੇ ਦੋਸ਼ੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਕੀਤੇ ਜਾਣ ਦੀ ਹਾਈਕੋਰਟ ਵਲੋਂ ਮੰਗ ਕੀਤੀ ਹੈ।
ਲਓ ਜੀ ! ਡੱਲੇਵਾਲ ਨੇ ਕਰਤਾ ਵੱਡਾ ਐਲਾਨ ! ਪੂਰੇ ਦੇਸ਼ ਦੇ ਕਿਸਾਨ ਦਿੱਲੀ ਲਈ ਰਵਾਨਾ ! ਜਿੱਤ ਵੱਲ ਵਧਿਆ ਅੰਦੋਲਨ !
ਮੁੰਡੀ ਨੇ ਹਾਈਕੋਰਟ ਨੂੰ ਦੱਸਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਬੀ.ਪੀ.ਐਡ. ਦਾ ਵਿਦਿਆਰਥੀ ਹੈ ਅਤੇ ਉਹ ਲੱਖਾ ਸਿਧਾਣਾ ਦਾ ਚਚੇਰਾ ਭਰਾ ਹੈ ਅਤੇ ਲੱਖਾ ਸਿਧਾਣਾ ‘ਤੇ 26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਤੋੜਫੋੜ ਅਤੇ ਹਿੰਸਾ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 8 ਅਪ੍ਰੈਲ ਨੂੰ ਪਟਿਆਲਾ ਦੇਅਰਬਨ ਅਸਟੇਟ ਤੋਂ ਉਸਨੂੰ ਸ਼ਾਮ 7:30 ਵਜੇ ਚੱਕ ਲਿਆ ਸੀ , ਜਦੋਂ ਉਹ ਆਪਣੇ ਇੱਕ ਦੋਸਤ ਗੁਰਪ੍ਰੀਤ ਸਿੰਘ ਦੇ ਨਾਲ ਯੂਨੀਵਰਸਿਟੀ ਜਾ ਰਿਹਾ ਸੀ। ਗੁਰਦੀਪ ਸਿੰਘ ਨੇ ਹਾਈਕੋਰਟ ਨੂੰ ਦੱਸਿਆ ਕਿ ਉਸ ਨੂੰ ਦਿੱਲੀ ਪੁਲਿਸ ਹਿਰਾਸਤ ਵਿੱਚ ਲੈ ਕੇ ਕਿਸੇ ਅਣਜਾਣ ਜਗ੍ਹਾ ‘ਤੇ ਲੈ ਗਈ ਸੀ। ਜਿੱਥੇ ਉਸ ਤੋਂ ਲੱਖਾ ਸਿਧਾਣਾ ਦੇ ਬਾਰੇ ਜਾਣਕਾਰੀ ਮੰਗੀ ਗਈ ਅਤੇ ਇਸ ਦੌਰਾਨ ਉਸ ਦੀ ਬਹੁਤ ਮਾਰ ਕੁੱਟ ਕੀਤੀ ਗਈ ਅਤੇ ਟੌਰਚਰ ਕੀਤਾ ਗਿਆ। ਹਾਈਕੋਰਟ ਨੇ ਪਟੀਸ਼ਨ ‘ਤੇ ਦਿੱਲੀ ਪੁਲਿਸ ਕਮਿਸ਼ਨਰ ਸਹਿਤ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗ ਲਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.