Breaking NewsD5 specialNewsPunjabTop News

ਪੀ.ਐੱਮ. Narendra Modi ਦਾ ਫ਼ਿਰੋਜ਼ਪੁਰ ਦੌਰਾ ਰੱਦ

ਫ਼ਿਰੋਜ਼ਪੁਰ : ਦੇਸ਼ ਦੇ ਪ੍ਰਧਾਨ ਮੰਤਰੀ Narendra Modi ਦਾ ਅੱਜ ਪੰਜਾਬ ਸੂਬੇ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਦੌਰਾ ਰੱਦ ਹੋ ਗਿਆ। ਖ਼ਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ Modi ਦਾ ਦੌਰਾ ਰੱਦ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਹੁਸੈਨੀਵਾਲਾ ਤੋਂ Modi ਦਿੱਲੀ ਪਰਤ ਗਏ। ਬੀਜੇਪੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੀਐਮ ਮੋਦੀ ਦਾ ਫਿਰੋਜ਼ਪੁਰ ਵਾਲਾ ਪ੍ਰਗੋਰਾਮ ਰੱਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਾਰਿਸ਼ ਕਾਰਨ ਪ੍ਰੋਗਰਾਮ ਹੋਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਰਸ਼ ਕਰਕੇ ਮੋਦੀ ਦੀ ਰੈਲੀ ਵਿੱਚ ਬਹੁਤ ਘੱਟ ਲੋਕ ਪਹੁੰਚੇ ਸੀ। ਬੀਜੇਪੀ ਨੇ 80 ਹਜ਼ਾਰ ਲੋਕਾਂ ਦੇ ਬੈਠਣ ਲਈ ਕੁਰਸੀਆਂ ਲਾਈਆਂ ਸੀ ਪਰ ਅੰਦਾਜ਼ੇ ਮੁਤਾਬਕ 10 ਹਜ਼ਾਰ ਤੋਂ ਵੱਧ ਦਾ ਇਕੱਠ ਨਹੀਂ ਹੋ ਸਕਿਆ।

ਕਿਸਾਨਾਂ ਨੇ ਖਿੱਚੀ ਤਿਆਰੀ, ਮੁੜ ਲੱਗੇਗਾ ਮੋਰਚਾ, ਸਰਕਾਰ ਦੇ ਫੁੱਲੇ ਹੱਥ-ਪੈਰ ! || D5 Channel Punjabi

ਪੰਜਾਬ ਭਰ ਤੋਂ ਆਈਆਂ ਰਿਪੋਰਟਾਂ ਮੁਤਾਬਕ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਹੋ ਰਹੀ ਹੈ। ਇਸ ਲਈ ਵੀ ਲੋਕ ਘੱਟ ਪਹੁੰਚੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੇ ਬੀਜੇਪੀ ਦੀ ਰੈਲੀ ਵਿੱਚ ਜਾਣ ਵਾਲਿਆਂ ਨੂੰ ਰੋਕਿਆ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਰੈਲੀ ਵਿੱਚ ਆਉਣ ਵਾਲੇ ਲੋਕਾਂ ਨੂੰ ਰਾਹ ਵਿੱਚ ਰੋਕਿਆ ਗਿਆ। ਕਿਸਾਨ ਆਗੂਆਂ ਨੇ ਕਈ ਦਿਨ ਪਹਿਲਾਂ ਹੀ ਇਸ ਰੈਲੀ ਨੂੰ ਅਸਫ਼ਲ ਕਰਨ ਦਾ ਐਲਾਨ ਕਰ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button