ਲੱਖਾ ਸਿਧਾਣਾ ਦੇ ਭਰਾ ਨਾਲ ਮਾਰ ਕੁੱਟ ਮਾਮਲੇ ‘ਚ ਨਵਜੋਤ ਸਿੱਧੂ ਨੇ ਘੇਰੀ ਪੰਜਾਬ ਸਰਕਾਰ, ਲਗਾਇਆ ਇਹ ਇਲਜ਼ਾਮ

ਚੰਡੀਗੜ੍ਹ : ਦਿੱਲੀ ਪੁਲਿਸ ਵਲੋਂ ਲੱਖਾ ਸਿਧਾਣਾ ਦੇ ਭਰਾ ਦੀ ਮਾਰ ਕੁੱਟ ਮਾਮਲੇ ‘ਚ ਨਵਜੋਤ ਸਿੰਘ ਸਿੱਧੂ ਨੇ ਵੀ ਆਪਣਾ ਪੱਖ ਰੱਖਿਆ ਹੈ ਅਤੇ ਦਿੱਲੀ ਪੁਲਿਸ ਨੂੰ ਜੱਮਕੇ ਲਿਤਾੜ ਲਗਾਈ ਹੈ। ਇਸ ਦੇ ਨਾਲ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ‘ਚ ਅਜੇ ਤੱਕ ਕੋਈ ਦਖਲ ਨਹੀਂ ਦਿੱਤੇ ਜਾਣ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਹਨ।
ਲਓ KMP ਰੋਡ ਖੋਲਣ ਸਾਰ ਹੋ ਗਈ ਕਿਸਾਨਾਂ ਦੀ ਜਿੱਤ !ਫੋਨ ਕਰਕੇ ਦੱਸੀ ਕਿਸਾਨਾਂ ਦੇ ਪ੍ਰਧਾਨ ਨੇ ਗੱਲ !ਹਿੱਲੀ ਕੇਂਦਰ ਸਰ
ਸਿੱਧੂ ਨੇ ਲਿਖਿਆ ਕਿ ਸ਼ਰਮਨਾਕ ਹੈ ਕਿ ਦਿੱਲੀ ਪੁਲਿਸ ਨੂੰ ਸਾਡੇ ਅਧਿਕਾਰ ਖੇਤਰ ‘ਚ ਪੰਜਾਬੀਆਂ ਨੂੰ ਤਸੀਹੇ ਦੇਣ ਦੀ ਆਗਿਆ ਹੈ। ਇਹ ਪੰਜਾਬ ਸਰਕਾਰ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ। ਇਹ ਕਿਸਦੀ ਮਿਲੀਭਗਤ ਨਾਲ ਕੀਤਾ ਗਿਆ ਸੀ?? ਮਮਤਾ ਬੈਨਰਜੀ ਤੋਂ ਸਬਕ ਸਿੱਖਣਾ ਚਾਹੀਦਾ ਹੈ ਜਿਨ੍ਹਾਂ ਨੇ W.Bengal ਦੇ ਅਧਿਕਾਰ ਖੇਤਰ ‘ਚ ਉਲੰਘਣਾ ਕੀਤੇ ਜਾਣ ‘ਤੇ CBI ਨੂੰ ਸਲਾਖਾਂ ਦੇ ਪਿੱਛੇ ਪਾ ਦਿੱਤਾ।
Shameful that Delhi Police is allowed to torture Punjabis in our domain and territory. It violates Punjab Govt’s authority – with whose connivance was it done ?? Lessons should be learnt from Mamata Banerjee who put CBI behind bars when they encroached in W.Bengal’s jurisdiction.
— Navjot Singh Sidhu (@sherryontopp) April 11, 2021
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ ਕਿ ਅਖੀਰ ਹੁਣੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ। ਜੇਕਰ ਉਨ੍ਹਾਂ ਦੇ ਟਵੀਟ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਉਨ੍ਹਾਂ ਨੇ ਲਿਖਿਆ ਹੈ ਕਿ ਇਸ ਵਿੱਚ ਕਿਸੇ ਮਿਲੀਭਗਤ ਹੈ, ਜਿਸ ਦੇ ਨਾਲ ਸਪਸ਼ਟ ਹੋ ਰਿਹਾ ਹੈ ਕਿ ਸਿੱਧੂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ ਅਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ‘ਤੇ ਵੀ ਇਲਜ਼ਾਮ ਮੜ੍ਹ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.