Breaking NewsD5 specialIndiaNewsPoliticsPunjab

ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤੇ ਜਾ ਰਹੇ ਸਿੱਧੂ ਦਿੱਲੀ ‘ਚ ਕਰਣਗੇ ਪ੍ਰਚਾਰ

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਲਈ ਬੁੱਧਵਾਰ ਸਵੇਰੇ ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਅਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ਸ਼ੀ ਥਰੂਰ, ਨਵਜੋਤ ਸਿੰਘ ਸਿੱਧੂ ਅਤੇ ਸ਼ਤਰੁਘਨ ਸਿੰਨਹਾ ਵੀ ਕਾਂਗਰਸ ਦੇ ਸਟਾਰ ਪ੍ਰਚਾਰਕ ਹੋਣਗੇ।

ਬਿਜਲੀ ਨੇ ਪੰਜਾਬੀਆਂ ਨੂੰ ਸੁਰਤ ਨੀ ਆਉਣ ਦੇਣੀ, Captain ਦਾ ਮੰਤਰੀ ਕੱਢ ਲਿਆਇਆ ਸਬੂਤ, 9 MLA ਹੋਏ ਇਕੱਠੇ

ਸੂਚੀ ‘ਚ ਕੁਲ 40 ਨੇਤਾਵਾਂ ਦੇ ਨਾਂ ਹਨ ਜੋ ਕਾਂਗਰਸ ਦੇ ਸਟਾਰ ਪ੍ਰਚਾਰਕ ਹੋਣਗੇ ਪਰ ਲੋਕਾਂ ਦੀ ਨਜ਼ਰ 22ਵੇਂ ਨੰਬਰ ‘ਤੇ ਆ ਕੇ ਟਿਕੀ ਹੋਈ ਹੈ, ਜਿੱਥੇ ਸਿੱਧੂ ਦਾ ਨਾਮ ਲਿਖਿਆ ਹੋਇਆ ਹੈ। ਪਿਛਲੇ ਦਿਨੀਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਅਗਵਾਈ ਦੇ ਨਾਲ ਹੋਈ ਸਿੱਧੂ ਦੀ ਅਣਬਣ ਤੋਂ ਬਾਅਦ ਕਿਸੇ ਨੂੰ ਉਂਮੀਦ ਨਹੀਂ ਸੀ ਕਿ ਕਾਂਗਰਸ ਪ੍ਰਚਾਰ ਲਈ ਉਨ੍ਹਾਂ ਦਾ ਸਹਾਰਾ ਲਵੇਗੀ।

Big Breaking | Navjot Sidhu ਦੀ ਵਾਪਸੀ | ਹੁਣੇ ਹੁਣੇ ਕੀਤਾ ਵੱਡਾ ਐਲਾਨ

ਕੈਪਟਨ ਅਮਰਿੰਦਰ ਸਿੰਘ ਵਲੋਂ ਮੱਤਭੇਦ ਤੋਂ ਬਾਅਦ ਪਾਰਟੀ ਨੇ ਸਿੱਧੂ ਨੂੰ ਕੁੱਝ ਸਮੇਂ ਤੋਂ ਦਰਕਿਨਾਰ ਕਰ ਦਿੱਤਾ ਸੀ। ਅਜਿਹੇ ਵਿੱਚ ਅਚਾਨਕ ਸਟਾਰ ਪ੍ਰਚਾਰਕਾਂ ਵਿੱਚ ਉਨ੍ਹਾਂ ਦਾ ਨਾਮ ਸ਼ਾਮਿਲ ਕਰਕੇ ਇੱਕ ਵਾਰ ਫਿਰ ਕਾਂਗਰਸ ਨੇ ਆਪਣੇ ਵਿਧਾਇਕ ਦੇ ਮੋਢਿਆਂ ‘ਤੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button