Breaking NewsD5 specialNewsSportsTop News

Novak Djokovic ਨੇ ਜਿੱਤ ਨਾਲ ਸ਼ੁਰੂ ਕੀਤੀ ਵਿੰਬਲਡਨ ਦੀ ਮੁਹਿੰਮ

ਨਵੀਂ ਦਿੱਲੀ : ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ‘ਚ ਕਵੋਨ ਸੂਨ ਵੂ ਦੇ ਖ਼ਿਲਾਫ਼ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਏ.ਟੀ.ਪੀ.ਰੈਂਕਿੰਗ ‘ਚ ਤੀਜੇ ਸਥਾਨ ‘ਤੇ ਕਾਬਜ ਸਰਬੀਆ ਦੇ ਜੋਕੋਵਿਚ ਨੇ ਸੈਂਟਰ ਕੋਰਟ ‘ਚ ਦੋ ਘੰਟੇ 27 ਮਿੰਟ ਤਕ ਚਲੇ ਪੁਰਸ਼ ਸਿੰਗਲ ਮੈਚ ‘ਚ ਕੋਰੀਆ ਦੇ ਸੂਨ ਵੂ ਨੂੰ 6-3, 3-6, 6-3, 6-4 ਨਾਲ ਹਰਾਇਆ।

AAP ਦੇ ਮੰਤਰੀ ਨੂੰ ਝਟਕਾ, ਬੀਜੇਪੀ ਤੇ ਕਾਂਗਰਸੀ ਹੋਏ ਆਹਮੋਂ-ਸਾਹਮਣੇ! ||D5 Channel Punjabi

ਰੈਂਕਿੰਗ ਵਿਚ 81ਵੇਂ ਸਥਾਨ ‘ਤੇ ਕਾਬਜ ਕੋਰੀਆ ਦੇ ਖਿਡਾਰੀ ਨੇ 3 ਵਾਰ ਦੇ ਸਾਬਕਾ ਜੇਤੂ ਨੂੰ ਦੂਜੇ ਸੈੱਟ ‘ਚ ਸਖ਼ਤ ਟੱਕਰ ਦਿੱਤੀ ਪਰ ਆਪਣਾ ਸਤਵਾਂ ਵਿੰਬਲਡਨ ਖ਼ਿਤਾਬ ਜਿੱਤਣ ਉਤਰੇ ਜੋਕੋਵਿਚ ਨੇ ਇਸ ਤੋਂ ਬਾਅਦ ਸੂ-ਵੂ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। ਆਲ ਇੰਗਲੈਂਡ ਕਲੱਬ ‘ਚ ਜੋਕੋਵਿਚ ਦੀ ਇਹ 80ਵੀਂ ਜਿੱਤ ਹੈ ਤੇ ਉਹ ਚਾਰੋ ਗ੍ਰੈਂਡ ਸਲੈਮ ‘ਚ 80 ਜਾਂ ਇਸ ਤੋਂ ਜ਼ਿਆਦਾ ਮੈਚ ਜਿੱਤਣ ਵਾਲੇ ਪੁਰਸ਼ ਤੇ ਮਹਿਲਾ ਵਰਗ ਦੇ ਪਹਿਲੇ ਖਿਡਾਰੀ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button