InternationalTop News

ਲੰਡਨ ਦੀ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਖ਼ੁਦਕੁਸ਼ੀ ਦਾ ਖ਼ਦਸ਼ਾ

)-ਦੱਖਣੀ ਲੰਡਨ ਦੇ ਐਲੀਫੈਂਟ ਐਂਡ ਕੈਸਲ ਇਲਾਕੇ ਵਿਚ ਇਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਬਹੁ ਮੰਜ਼ਲੀ ਇਮਾਰਤ ਦੀ 36ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਇਕ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ | ਪੁਲਿਸ ਇਸ ਮਾਮਲੇ ਨੂੰ ਖ਼ੁਦਕੁਸ਼ੀ ਦੇ ਰੂਪ ਵਿੱਚ ਦੇਖ ਰਹੀ ਹੈ | ਮਿ੍ਤਕਾਂ ਦੀ ਪਛਾਣ ਜਨਤਕ ਕਰਦਿਆਂ ਪੁਲਿਸ ਨੇ ਦੱਸਿਆ ਕਿ ਮਿ੍ਤਕਾਂ ਵਿੱਚ ਰਾਕੇਸ਼ ਪਾਈ (47) ਇਕ ਫਾਈਨੈਂਸ਼ੀਅਲ ਕੰਸਲਟੈਂਟ ਤੇ ਸਾਬਕਾ ਬੈਂਕ ਅਧਿਕਾਰੀ, ਉਹਨਾਂ ਦੀ ਪਤਨੀ ਅਦਿਤੀ ਪਰਾਲਕਰ (46) ਜੋ ਕੰਸਟ੍ਰਕਸ਼ਨ ਸੈਕਟਰ ਵਿੱਚ ਇੱਕ ਸੀਨੀਅਰ ਕੰਸਲਟੈਂਟ ਵਜੋਂ ਕੰਮ ਕਰ ਰਹੀ ਸੀ ਤੇ ਉਹਨਾਂ ਦਾ 9 ਸਾਲਾਂ ਦਾ ਪੁੱਤਰ ਬੇਟਾ ਸਿਧਾਰਥ / ਸਿਡ ਜੋ ਜਨਮ ਤੋਂ ਹੀ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਿਹਾ ਸੀ | ਮੀਡੀਆ ਰਿਪੋਰਟਾਂ ਅਤੇ ਪਰਿਵਾਰਕ ਦੋਸਤਾਂ ਮੁਤਾਬਕ, ਇਹ ਹਾਦਸਾ ਬੱਚੇ ਦੀ ਗੰਭੀਰ ਬਿਮਾਰੀ ਦੇ ਚੱਲਦਿਆਂ ਪੈਦਾ ਹੋਏ ਮਾਨਸਿਕ ਅਤੇ ਭਾਵਨਾਤਮਕ ਤਣਾਅ ਦਾ ਨਤੀਜਾ ਪ੍ਰਤੀਤ ਹੁੰਦਾ ਹੈ | ਇਹ ਪਰਿਵਾਰ ਆਪਣੇ ਬੱਚੇ ਦੇ ਇਲਾਜ ਲਈ ਕੁਝ ਸਮਾਂ ਪਹਿਲਾਂ ਮੁੰਬਈ (ਭਾਰਤ) ਵੀ ਗਿਆ ਸੀ, ਤਾਂ ਜੋ ਉੱਥੇ ਪਰਿਵਾਰਕ ਮਦਦ ਅਤੇ ਬਿਹਤਰ ਇਲਾਜ ਮਿਲ ਸਕੇ | ਪਰ ਜਦੋਂ ਬੱਚੇ ਦੀ ਹਾਲਤ ਵਿਚ ਕੋਈ ਸੁਧਾਰ ਨਾ ਹੋਇਆ, ਤਾਂ ਉਹ ਵਾਪਸ ਯੂ.ਕੇ. ਆ ਗਏ | ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਵੱਲੋਂ ਇਹ ਕਹਿਣ ਤੋਂ ਬਾਅਦ ਕਿ ਹੁਣ ਬੱਚੇ ਦਾ ਕੋਈ ਹੋਰ ਇਲਾਜ ਸੰਭਵ ਨਹੀਂ ਹੈ, ਮਾਪੇ ਪੂਰੀ ਤਰ੍ਹਾਂ ਟੁੱਟ ਚੁੱਕੇ ਸਨ | ਮੈਟਰੋਪੋਲੀਟਨ ਪੁਲਿਸ ਮੁਤਾਬਕ ਇਹ ਘਟਨਾ 27 ਮਈ ਨੂੰ ਸਵੇਰੇ ਤੜਕੇ ਵਾਪਰੀ | ਐਮਰਜੈਂਸੀ ਸੇਵਾਵਾਂ ਦੇ ਮੌਕੇ ‘ਤੇ ਪਹੁੰਚਣ ਦੇ ਬਾਵਜੂਦ, ਤਿੰਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਮੌਕੇ ‘ਤੇ ਹੀ ਮਿ੍ਤਕ ਐਲਾਨ ਦਿੱਤਾ ਗਿਆ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button