
ਬੰਗਲੌਰ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਬੀ.ਆਈ.ਏ.ਐਲ.), ਜੋ ਕਿ ਕੇ.ਆਈ.ਏ.ਬੀ. ਦਾ ਸੰਚਾਲਨ ਕਰਦੀ ਹੈ, ਦੇ ਸੂਤਰਾਂ ਨੇ ਦੱਸਿਆ ਕਿ ਲੰਡਨ ਜਾਣ ਵਾਲੀ ਵਰਜਿਨ ਅਟਲਾਂਟਿਕ ਉਡਾਣ ਜਿਸ ’ਚ 270 ਯਾਤਰੀ ਸਵਾਰ ਸਨ, ਨੂੰ ਐਤਵਾਰ ਨੂੰ ਇਥੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੰਗਾਮੀ ਹਾਲਤ ’ਚ ਉਤਰਨ ਲਈ ਮਜਬੂਰ ਹੋਣਾ ਪਿਆ, ਕਿਉਂਕਿ ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਤਕਨੀਕੀ ਖਰਾਬੀ ਆ ਗਈ ਸੀ। ਉਡਾਣ ਨੇ ਕੇ.ਆਈ.ਏ.ਬੀ. ਤੋਂ ਸਵੇਰੇ 8.20 ਵਜੇ ਉਡਾਣ ਭਰੀ ਸੀ ਪਰ ਕਥਿਤ ਤੌਰ ’ਤੇ ਰਵਾਨਗੀ ਤੋਂ ਥੋੜੀ ਦੇਰ ਬਾਅਦ ਤਕਨੀਕੀ ਸਮੱਸਿਆ ਪੈਦਾ ਹੋ ਗਈ, ਜਿਸ ਕਾਰਨ ਚਾਲਕ ਦਲ ਨੇ ਬੈਂਗਲੁਰੂ ਵਾਪਸ ਆਉਣ ਤੋਂ ਪਹਿਲਾਂ ਅੱਧੇ ਘੰਟੇ ਤੋਂ ਵੱਧ ਸਮੇਂ ਲਈ ਤੁਮਾਕੁਰੂ ਨੇੜੇ ਜਹਾਜ਼ ਨੂੰ ਹਵਾ ’ਚ ਹੀ ਘੁਮਾਇਆ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਜਹਾਜ਼ ਨੂੰ ਵਾਪਸ ਕੇ.ਆਈ.ਏ.ਬੀ. ਵਾਪਸ ਲਿਆਂਦਾ ਗਿਆ ਅਤੇ ਹੰਗਾਮੀ ਹਾਲਤ ’ਚ ਉਤਾਰਿਆ ਗਿਆ। ਤਕਨੀਕੀ ਸਮੱਸਿਆ ਦਾ ਪਤਾ ਲਗਾਉਣ ਲਈ ਅਧਿਕਾਰੀ ਜਾਂਚ ਕਰ ਰਹੇ ਹਨ। ਹਾਲਾਂਕਿ, ਏਅਰਲਾਈਨ ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




