Breaking NewsD5 specialNewsPoliticsPunjabUncategorized

ਲੋਕ ਸਭਾ ‘ਚ Bhagwant Mann ਨੇ ਪੱਟੀਆਂ ਧੂੜਾਂ, ਹਿੱਕ ਠੋਕ ਕੇ ਕਹਿੰਦਾ- ਸੱਚ ਕੌੜਾ ਹੁੰਦਾ, ਕੰਨ੍ਹ ਖੋਲ੍ਹ ਕੇ ਸੁਣੋ

ਨਵੀਂ ਦਿੱਲੀ : ਭਗਵੰਤ ਮਾਨ ਦੀ ਲੋਕ ਸਭਾ ‘ਚ ਗੂੰਜ,ਦਿੱਲੀ ਦੰਗਿਆਂ ‘ਤੇ ਭਗਵੰਤ ਮਾਨ ਨੇ ਦੱਸੀ ਸੱਚਾਈ, ਦਿੱਲੀ ਪੁਲਿਸ ‘ਤੇ ਮਾਨ ਨੇ ਸਵਾਲ ਚੁੱਕੇ, 1984 ‘ਚ ਤਿੰਨ ਦਿਨ ਫੌਜ ਨਹੀਂ ਪਹੁੰਚੀ- ਮਾਨ।

ਲੋਕ ਸਭਾ ‘ਚ Bhagwant Mann ਨੇ ਪੱਟੀਆਂ ਧੂੜਾਂ, ਹਿੱਕ ਠੋਕ ਕੇ ਕਹਿੰਦਾ- ਸੱਚ ਕੌੜਾ ਹੁੰਦਾ, ਕੰਨ੍ਹ ਖੋਲ੍ਹ ਕੇ ਸੁਣੋ

ਦਿੱਲੀ ਹਿੰਸਾ ਦੀ ਗੂੰਜ ਬੀਤੇ ਦਿਨ ਲੋਕ ਸਭਾ ‘ਚ ਸੁਣਾਈ ਦਿੱਤੀ। ਵਿਰੋਧੀ ਨੇਤਾਵਾਂ ਨੇ ਮੋਦੀ ਸਰਕਾਰ ‘ਤੇ ਜੰਮਕੇ ਨਿਸ਼ਾਨਾ ਸਾਧਿਆ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੋਦੀ ਸਰਕਾਰ ਨੂੰ ਆੜੇ ਹੱਥੀ ਲਿਆ ਦਿੱਲੀ ਪੁਲਿਸ ‘ਤੇ ਵੀ ਨਿਸ਼ਾਨੇ ਸਾਧੇ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਨੇ ਕੋਈ ਐਕਸ਼ਨ ਨਹੀਂ ਲਿਆ। ਤਿੰਨ ਦਿਨ ਲਈ ਦਿੱਲੀ ਨੂੰ ਲਾਵਾਰਿਸ ਛੱਡਿਆ ਗਿਆ ?

|| Big News || ਪੰਜਾਬ ‘ਚ ਮੁਫ਼ਤ ਬਿਜਲੀ ਦਾ ਐਲਾਨ | Free Electricity in Punjab

ਭਗਵੰਤ ਮਾਨ ਨੇ ਦੋਸ਼ ਲਾਇਆ ਹੈ ਕਿ ਦਿੱਲੀ ਦੇ ਦੰਗੇ ਪੂਰੀ ਤਰ੍ਹਾਂ ਸਪਾਂਸਰ ਦੰਗੇ ਹਨ। ਲੋਕ ਸਭਾ ‘ਚ ਚਰਚਾ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹਿੰਸਾ ‘ਚ ਵਰਤੇ ਗਏ ਸਾਰੇ ਪੱਥਰਾਂ ਦਾ ਰੰਗ ਇਕੋਂ ਹੀ ਸੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਪਾਂਸਰ ਦੰਗੇ ਹਨ। ਇਸ ਘਟਨਾ ਨੂੰ ਅੰਜ਼ਾਮ ਦੇਣ ਲਈ ਬਾਹਰੋਂ ਸ਼ਰਾਰਤੀ ਅਨਸਰਾਂ ਨੂੰ ਲਿਆਂਦਾ ਗਿਆ। ਉਨ੍ਹਾਂ ਨੂੰ ਇਕ ਸਕੂਲ ‘ਚ ਠਹਿਰਾਇਆ ਗਿਆ ਸੀ ਅਤੇ ਰਾਤ ਨੂੰ ਉਨ੍ਹਾਂ ਨੇ ਹਿੰਸਕ ਘਟਨਾ ਨੂੰ ਅੰਜ਼ਾਮ ਦਿੱਤਾ।

ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਉਮੀਦਵਾਰ ਦੀ ਭਾਲ! ਸਿੱਧੂ, ਭਗਵੰਤ ਮਾਨ, ਛੋਟੇਪੁਰ ਜਾਂ ਖਹਿਰਾ | Aap | Punjab

ਮਾਨ ਨੇ ਇਹ ਦੱਸਿਆ ਕਿ ਦਿੱਲੀ ‘ਚ ਜੋ ਹੋਇਆ, ਉਸ ਨੂੰ ਪੂਰੇ ਦੇਸ਼ ਨੇ ਦੇਖਿਆ। ਇਨ੍ਹਾਂ ਨੂੰ ਦੰਗਿਆਂ ਦਾ ਤਜ਼ਰਬਾ ਹੈ, ਇਹ ਦੰਗੇ ਕਰਵਾਉਂਦੇ ਹਨ। ਇਸ ਦੌਰਾਨ ਸੰਸਦ ‘ਚ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮਾਨ ਨੇ ਕਿਹਾ ਕਿ ਮੈਨੂੰ ਕੋਈ ਪਰਵਾਹ ਨਹੀਂ ਤੁਸੀਂ ਬੋਲਦੇ ਰਹੋ। ਨਾਲ ਹੀ ਮਾਨ ਨੇ ਕਿਹਾ ਕਿ ਸੱਤਾ ਪੱਖ ਅਤੇ ਵਿਰੋਧੀ ਪੱਖ ਇਕ-ਦੂਜੇ ਦੇ ਦੰਗਿਆਂ ਨੂੰ ਗਿਣਵਾਉਣ ‘ਚ ਲੱਗਾ ਹੈ। ਦੰਗੇ ਚਾਹੇ ਕੋਈ ਵੀ ਹੋਣ ਪਰ ਉਸ ‘ਚ ਮਰਦਾ ਆਮ ਇਨਸਾਨ ਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button