Breaking NewsD5 specialNewsPunjab

ਲੋਕਾਂ ਨੇ ਫੜ ਕੇ ਪੁਲਿਸ ਮੁਲਾਜ਼ਮ ਦੀ ਕੀਤੀ ਸੇਵਾ | Viral Video | Punjab Police

ਫਾਜ਼ਿਲਕਾ : ਇਕ ਤਾਂ ਲੌਕਡਾਊਨ ਤੇ ਕੋਰੋਨਾ ਵਾਇਰਸ ਕਾਰਨ ਲੋਕ ਰੋਟੀ ਤੋਂ ਮੁਥਾਜ ਹਨ ਪਰ ਜੇਕਰ ਕੋਈ ਥੋੜਾ ਬਹੁਤ ਕੰਮ ਕਾਰ ਕਰਨ ਲਈ ਘਰੋਂ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਅਜਿਹੇ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਨ੍ਹਾਂ ਕਾਰਨ ਪੂਰੀ ਪੰਜਾਬ ਪੁਲਿਸ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ। ਇਸੇ ਤਰ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ‘ਚ ਕੁਝ ਰੇਹੜੀ ਵਾਲੇ ਇਕ ਪੁਲਿਸ ਮੁਲਾਜ਼ਮ ਨੂੰ ਘੇਰ ਕੇ ਉਸ ਤੋਂ ਪੈਸੇ ਮੰਗ ਰਹੇ ਹਨ। ਇਹਨਾਂ ਮੁਤਾਬਕ ਇਹ ਪੁਲਿਸ ਮੁਲਾਜ਼ਮ ਉਹਨਾਂ ਦੀ ਰੇਹੜੀ ਤੋਂ ਫਲ ਫਰੂਟ ਚੁੱਕ ਕੇ ਲੈ ਜਾਂਦਾ ਹੈ ਤੇ ਕੋਈ ਪੈਸੇ ਵੀ ਨਹੀਂ ਦਿੰਦਾ।

ਭਾਰਤ ਸਰਕਾਰ ਦਾ ਨਵਾਂ ਫ਼ੁਰਮਾਨ, ਸਿੱਖਾਂ ਲਈ ਵੱਡੀ ਖ਼ਬਰ

ਜਿਸਦੀ ਰੇਹੜੀ ਵਾਲਿਆਂ ਨੇ ਮਿਲਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਤੁਸੀਂ ਪੰਜਾਹ ਹਜ਼ਾਰ ਰੁਪਏ ਦੇ ਕਰੀਬ ਤਨਖਾਹ ਲੈਂਦੇ ਹੋ। ਅਸੀਂ ਗਰੀਬ ਆਪਣੇ ਬੱਚਿਆਂ ਨੂੰ ਛੱਡ ਕੇ ਸਵੇਰੇ ਚਾਰ ਵਜੇ ਸਬਜ਼ੀ ਵੇਚਣ ਲਈ ਆਉਂਦੇ ਹਾਂ ਅਤੇ ਤੁਸੀਂ ਸਾਡੀ ਸਬਜ਼ੀ ਚੁੱਕ ਕੇ ਲੈ ਜਾਂਦੇ ਹੋ। ਰੇਹੜੀ ਵਾਲਿਆਂ ਨੇ ਪੁਲਿਸ ਮੁਲਾਜ਼ਮ ਨੂੰ ਜਲੀਲ ਕਰਦੇ ਹੋਏ ਕਿਹਾ ਕਿ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਤੁਸੀਂ ਗਰੀਬਾਂ ਦਾ ਹੱਕ ਮਾਰ ਰਹੇ ਹੋ। ਇਹ ਪੁਲਿਸ ਮੁਲਾਜ਼ਮ ਕਿਸੇ ਉੱਚ ਅਧਿਕਾਰੀ ਦਾ ਗੰਨਮੈਨ ਦੱਸਿਆ ਜਾ ਰਿਹਾ ਹੈ ਅਤੇ ਇਹ ਵੀਡੀਓ ਇਲਾਕੇ ‘ਚ ਖੂਬ ਵਾਇਰਲ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button