Breaking NewsD5 specialNewsPunjabTop News

ਲੁਧਿਆਣਾ ਦੇ ਕਾਂਗਰਸੀ ਨੇਤਾ ਗੁਰਸਿਮਰਨਜੀਤ ਮੰਡ ਨੂੰ ਖਾਲਿਸਤਾਨੀਆਂ ਦੀ ਧਮਕੀ

ਲੁਧਿਆਣਾ : ਆਲ ਇੰਡੀਆ ਕਿਸਾਨ ਕਾਂਗਰਸ ਦੇ ਨੈਸ਼ਨਲ ਜੁਆਇਟ ਕੋ – ਆਰਡੀਨੇਟਰ ਗੁਰਸਿਮਰਨਜੀਤ ਸਿੰਘ ਮੰਡ ਨੂੰ ਖਾਲਿਸਤਾਨੀਆਂ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਕਾਂਗਰਸੀ ਆਗੂ ਨੇ ਇਸ ਸਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਥਾਣਾ ਸਦਰ ਵਿਚ ਕਾਂਗਰਸੀ ਆਗੂ ਗੁਰਸਿਮਰਨਜੀਤ ਸਿੰਘ ਮੰਡ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤਕਰਤਾ ਗੁਰਸਿਮਰਨ ਸਿੰਘ ਮੰਡ ਨੇ ਦੱਸਿਆ ਕਿ ਉਹ ਸਰਾਭਾ ਨਗਰ, ਫੇਜ਼-1 ਵਿਚ ਰਹਿੰਦੇ ਹਨ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਨੈਸ਼ਨਲ ਜੁਆਇੰਟ ਕੋ-ਆਰਡੀਨੇਟਰ ਹਨ। ਉਨ੍ਹਾਂ ਦੱਸਿਆ ਕਿ 1 ਸਤੰਬਰ ਨੂੰ ਦੇਰ ਰਾਤ ਕਰੀਬ 12 ਵਜੇ ਉਸ ਦੇ ਮੋਬਾਇਲ ’ਤੇ ਵਾਇਸ ਮੈਸੇਜ ਆਇਆ, ਜਿਸ ਵਿਚ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਫਿਰ ਇਕ ਵੀਡੀਓ ਮੈਸਜ ਵੀ ਭੇਜਿਆ ਗਿਆ।

🔴LIVE : ਕਿਸਾਨਾਂ ਤੋਂ ਡਰਿਆ ਸੁਖਬੀਰ ਬਾਦਲ ! ਭਗਵੰਤ ਮਾਨ ਬਣੂ ਮੁੱਖ ਮੰਤਰੀ ? ਮਿਲਿਆ ਸਮਰਥਨ !

ਇਹ ਮੈਸੇਜ ਵਿਦੇਸ਼ੀ ਨੰਬਰ ਤੋਂ ਆਏ ਸਨ। ਮੰਡ ਦਾ ਕਹਿਣਾ ਹੈ ਕਿ ਸਾਲ 2018 ਵਿਚ ਸਲੇਮ ਟਾਬਰੀ ਇਲਾਕੇ ’ਚ ਲੱਗੇ ਰਾਜੀਵ ਗਾਂਧੀ ਦੇ ਬੁੱਤ ’ਤੇ ਕਾਲਖ਼ ਮਲੀ ਗਈ ਸੀ। ਇਸ ਤੋਂ ਬਾਅਦ ਹੁਣ ਕੁੱਝ ਦਿਨ ਪਹਿਲਾਂ ਨਿਹੰਗਾਂ ਨੇ ਬੁੱਤ ਨੂੰ ਅੱਗ ਲਗਾ ਦਿੱਤੀ ਸੀ। ਦੋਵੇਂ ਹੀ ਕੇਸਾਂ ’ਚ ਉਨ੍ਹਾਂ ਨੇ ਆਪਣੀ ਪੱਗ ਨਾਲ ਰਾਜੀਵ ਗਾਂਧੀ ਦੇ ਬੁੱਤ ਨੂੰ ਸਾਫ ਕੀਤਾ ਸੀ। ਇਸ ਲਈ ਉਨ੍ਹਾਂ ਨੂੰ ਪਿਛਲੇ ਢਾਈ ਸਾਲਾਂ ਤੋਂ ਲਗਾਤਾਰ ਵੱਖ-ਵੱਖ ਨੰਬਰਾਂ ਤੋਂ ਖ਼ਾਲਿਸਤਾਨੀਆਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਉਹ ਪੁਲਿਸ ਨੂੰ ਸ਼ਿਕਾਇਤ ਦੇ ਚੁੱਕੇ ਹਨ ਪਰ ਹੁਣ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਹੋਈ ਹੈ। ਉਧਰ, ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੇ ਨੰਬਰਾਂ ਦੀ ਜਾਂਚ ਕਰਵਾਈ ਜਾਵੇਗੀ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button