Breaking NewsD5 specialNewsPunjab

ਲੁਧਿਆਣਾ ‘ਚ 2 ਕਿੱਲੋ ਸੋਨਾ ਲੁੱਟਣ ਵਾਲਾ ਸਰਗਣਾ ਪੰਜਾਬ ਪੁਲਿਸ ਦੀ ਵਰਦੀ, ਨਕਲੀ ਆਈਡੀ, ਚੀਨੀ ਪਿਸਤੌਲ ਸਮੇਤ ਕਾਬੂ

ਚੰਡੀਗੜ੍ਹ : ਪੰਜਾਬ ਪੁਲਿਸ ਨੇ ਲੁਧਿਆਣਾ ਵਿੱਚ ਹਾਲ ਹੀ ਵਿੱਚ ਵਾਪਰੀ 2 ਕਿੱਲੋ ਸੋਨੇ ਦੀ ਡਕੈਤੀ ਦੇ ਦੋਸ਼ੀ ਸਰਗਣੇ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਨੇ ਰਾਜ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਲਾਂਬੂ ਲਾਉਣ ਲਈ ਖਾਲਿਸਤਾਨ ਪੱਖੀ ਏਜੰਡੇ ਦੇ ਹਿੱਸੇ ਵਜੋਂ ਮਿਥਕੇ ਕਤਲਾਂ ਨੂੰ ਅੰਜ਼ਾਮ ਦੇਣ ਲਈ ਫੰਡ ਇਕੱਤਰ ਕਰਨ ਦੀ ਯੋਜਨਾ ਤਿਆਰ ਕੀਤੀ ਸੀ। ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਦੀ ਇੱਕ ਵਿਸ਼ੇਸ ਟੀਮ ਨੇ ਐਸ.ਏ.ਐਸ.ਨਗਰ ਤੋਂ ਅਤਿ ਲੋੜੀਂਦੇ ਗੈਂਗਸਟਰ-ਅੱਤਵਾਦੀ ਨੂੰ ਗਿ੍ਰਫਤਾਰ ਕੀਤਾ, ਜਿਸ ਦੀ ਪਛਾਣ ਤੇਜਿੰਦਰ ਸਿੰਘ ਉਰਫ ਤੇਜਾ ਉਰਫ਼ ਜੁਝਾਰ ਸਿੰਘ ਵਾਸੀ ਮਹਿਦਪੁਰ, ਥਾਣਾ ਬਲਾਚੌਰ (ਜ਼ਿਲਾ ਐਸ.ਬੀ.ਐੱਸ. ਨਗਰ) ਵਜੋਂ ਹੋਈ ਹੈ।

ਕਾਂਗਰਸੀ MLA ਦੀਆਂ ਵਧੀਆਂ ਮੁਸ਼ਕਿਲਾਂ!, ਮਾਮਲਾ ਨਕਲੀ ਸ਼ਰਾਬ ਦੀ ਫੈਕਟਰੀ ਦਾ, ਲੋਕ ਉਤਰੇ ਸੜਕਾਂ ‘ਤੇ, ਕਰਤਾ ਵੱਡਾ ਐਲਾਨ

ਡੀਜੀਪੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਦੋਸ਼ੀ ਤੇਜਿੰਦਰ ਕੋਲੋਂ ਪੰਜਾਬ ਪੁਲਿਸ ਦੀ ਵਰਦੀ ਦਾ ਇੱਕ ਸੈੱਟ, ਸੀਮਾ ਸੁਰੱਖਿਆ ਬੱਲ (ਐਸਐਸਬੀ) ਜੋ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੀ ਅਰਧ ਸੈਨਿਕ ਬਲ ਹੈ, ਦਾ ਇੱਕ ਆਈਡੀ ਕਾਰਡ ਬਰਾਮਦ ਕੀਤਾ ਗਿਆ ਸੀ, ਜੋ ਜਨਵਰੀ 2020 ਵਿੱਚ ਖਰੜ (ਨੇੜੇ ਐਸ.ਏ.ਐੱਸ. ਨਗਰ) ਤੋਂ ਟੋਯੋਟਾ ਫਾਰਚੂਨਰ ਖੋਹਣ ਦੀ ਇੱਕ ਘਟਨਾ ਵਿੱਚ ਮੁੱਖ ਮੁਲਜ਼ਮ ਵੀ ਸੀ।
ਗੁਪਤਾ ਨੇ ਕਿਹਾ ਕਿ ਮੁਲਜ਼ਮ ਨੇ ਕਥਿਤ ਤੌਰ ‘ਤੇ ਅੱਤਵਾਦੀ ਕਾਰਵਾਈਆਂ ਸਮੇਤ ਕਈ ਤਰਾਂ ਦੇ ਅਪਰਾਧਾਂ ਦੇ ਪ੍ਰਤਿਬੰਧਤ ਖੇਤਰਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ ਵਰਦੀ ਅਤੇ ਕਾਰਡ ਆਦਿ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਸੀ। ਉਨਾਂ ਕਿਹਾ ਕਿ ਦੋਸ਼ੀ ਸਪੱਸ਼ਟ ਤੌਰ ’ਤੇ ਰਾਜ ਨੂੰ ਉੱਚ ਸੁਰੱਖਿਆ ਦਾ ਜ਼ੋਖਮ ਪਾਇਆ ਹੈ।

ਬਹੁਤ ਵੱਡੀ ਖ਼ਬਰ | 1984 ਸਿੱਖ ਕਤਲੇਆਮ | ਉਮਰ ਕੈਦ ਦੀ ਸਜ਼ਾ ਕੱਟ ਰਹੇ ਸਿੱਖਾਂ ਦੇ ਕਾਤਲ ਨੂੰ ਰਾਹਤ

ਪੁਲਿਸ ਨੇ ਤੇਜਿੰਦਰ ਦੇ ਕਬਜੇ ਵਿਚੋਂ ਇੱਕ 30 ਬੋਰ ਦਾ ਚੀਨੀ ਪਿਸਤੌਲ, 10 ਕਾਰਤੂਸ ਅਤੇ ਇੱਕ ਸ਼ੈਵਰਲੇਟ ਆਪਟਰਾ ਕਾਰ ਵੀ ਬਰਾਮਦ ਕੀਤੀ ਹੈ। ਜਾਂਚ ਤੋਂ ਪਤਾ ਲੱਗਿਆ ਹੈ ਕਿ ਉਸਨੇ ਗਿ੍ਰਫਤਾਰੀ ਤੋਂ ਬਚਣ ਲਈ ਹੋਰ ਨਕਲੀ ਆਈਡੀ ਕਾਰਡ ਜਿਵੇਂ ਕਿ ਆਧਾਰ ਕਾਰਡ, ਨੋਇਡਾ (ਯੂ ਪੀ) ਤੋਂ ਡਰਾਈਵਿੰਗ ਲਾਇਸੈਂਸ ਵੀ ਤਿਆਰ ਕੀਤੇ ਸਨ। ਡੀਜੀਪੀ ਨੇ ਕਿਹਾ ਕਿ ਭਗੌੜਾ ਹੋਣ ਪਿੱਛੋਂ ਉਹ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵੱਖ-ਵੱਖ ਥਾਵਾਂ ‘ਤੇ ਲੁਕਿਆ ਰਿਹਾ। ਤੇਜਾ ਪਹਿਲਾਂ ਵੀ ਕਤਲ, ਕਤਲ ਦੀ ਕੋਸ਼ਿਸ਼, ਕਾਰ ਖੋਹਣ, ਡਕੈਤੀ ਆਦਿ 25 ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹੋਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਸਾਬਕਾ DGP ਸੁਮੇਧ ਸੈਣੀ ਲਈ ਨਵੀਂ ਮੁਸੀਬਤ | ਪਿੰਕੀ ਕੈਟ ਨੇ ਫੇਰ ਖੋਲ੍ਹਤੇ ਵੱਡੇ ਰਾਜ਼ | Sumedh Saini

ਉਸ ਨੇ ਹੋਰ ਖੁਲਾਸਾ ਕੀਤਾ ਕਿ ਉਹ ਕੱਟੜਪੰਥੀ ਸੀ ਅਤੇ ਕੁਝ ਕੱਟੜ ਅੱਤਵਾਦੀਆਂ ਦੁਆਰਾ ਮਿਥਕੇ ਕਤਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਉਨਾਂ ਦੇ ਸੰਪਰਕ ਵਿੱਚ ਉਹ ਵੱਖ ਵੱਖ ਜੇਲਾਂ ਵਿੱਚ ਬੰਦੀ ਦੇ ਦੌਰਾਨ ਆਇਆ ਸੀ। ਮੁੱਢਲੀ ਪੁੱਛਗਿੱਛ ਦੌਰਾਨ ਤੇਜਿੰਦਰ ਸਿੰਘ ਉਰਫ ਤੇਜਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਅਤੇ ਉਸ ਦਾ ਨਜਦੀਕੀ ਸਾਥੀ ਰਛਪਾਲ ਸਿੰਘ ਉਰਫ ਦੌਲਾ ਵਾਸੀ ਪਿੰਡ ਭੁੱਚਰ ਕਲਾਂ (ਜ਼ਿਲਾ ਤਰਨ ਤਾਰਨ) ਮੌੜ ਅਤੇ ਤਲਵੰਡੀ ਸਾਬੋ ਵਿਚ ਐਸਬੀਆਈ ਦੀਆਂ ਮੁੱਖ ਸ਼ਾਖਾਵਾਂ ਤੋਂ ਕਰੰਸੀ ਲੈਣ ਲਈ ਵਰਤੀ ਜਾਂਦੀ ਇੱਕ ਬੈਂਕ ਕੈਸ਼ ਵੈਨ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਉਨਾਂ ਇਸ ਬਾਰੇ ਰਸਤਾ ਵੀ ਚੈੱਕ ਕਰ ਲਿਆ ਸੀ ਅਤੇ ਹੋਰ ਜਾਂਚ ਵੀ ਕੀਤੀ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ‘ਤੇ ਅਸ਼ਲੀਲ ਟਿੱਪਣੀ ਕਰਨ ਵਾਲੇ ਅੰਮ੍ਰਿਤਧਾਰੀ ਦਾ ਸਿੰਘਾਂ ਨੇ ਕੀਤਾ ਆਹ ਹਸ਼ਰ

ਦਸੰਬਰ 2019 ਵਿਚ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਅਤੇ ਰਛਪਾਲ ਸਿੰਘ ਉਰਫ ਦੌਲਾ, ਜੋ ਪਹਿਲਾਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿਚ ਸ਼ਾਮਲ ਹੋਣ ਕਰਕੇ ਜੇਲ ਵਿਚ ਸਨ, ਨੇ ਸਰਹੱਦ ਪਾਰੋਂ ਅਤਿ ਆਧੁਨਿਕ ਹਥਿਆਰ ਪ੍ਰਾਪਤ ਕੀਤੇ। ਇਹ ਹੁਣ ਜ਼ਿਲਾ ਤਰਨ ਤਾਰਨ ਵਿਚ ਕਤਲ ਦੇ ਇਕ ਤਾਜ਼ਾ ਮਾਮਲੇ ਵਿਚ ਫਰਾਰ ਸੀ। ਡੀਜੀਪੀ ਨੇ ਕਿਹਾ ਕਿ ਉਹ ਆਟੋਮੈਟਿਕ ਹਥਿਆਰਾਂ/ਨਸ਼ਿਆਂ ਦੀ ਨਵੀਂ ਖੇਪ ਦੀ ਵੀ ਉਮੀਦ ਕਰ ਰਹੇ ਸਨ। ਤੇਜਿੰਦਰ ਸਿੰਘ ਉਰਫ ਤੇਜਾ ਅਤੇ ਉਸਦੇ ਸਾਥੀਆਂ ਖਿਲਾਫ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਐਸਏਐਸ ਨਗਰ ਵਿਖੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ ਦੀਆਂ ਹੋਰ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਇਸ ਬਾਰੇ ਹੋਰ ਅਗਲੇਰੀ ਪੜਤਾਲ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button