Breaking NewsD5 specialNewsPoliticsPunjab

ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕਰਨ ਵਾਲੀ ਲੜਕੀ ਨੂੰ ਐਵਾਰਡ ਨਾਲ ਸਨਮਾਨੇ ਸਰਕਾਰ : ਹਰਪਾਲ ਚੀਮਾ

ਪਟਿਆਲਾ : ਆਮ ਆਦਮੀ ਪਾਰਟੀ (ਆਪ) ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਜਲੰਧਰ ਵਿਖੇ ਮੋਬਾਈਲ ਅਤੇ ਪਰਸ ਖੋਹ ਕੇ ਭੱਜ ਰਹੇ ਲੁਟੇਰਿਆਂ ਨਾਲ ਟੱਕਰ ਲੈ ਕੇ ਉਨ੍ਹਾਂ ਨੂੰ ਪੁਲਿਸ ਹਵਾਲੇ ਕਰਨ ਵਾਲੀ ਲੜਕੀ ਦਾ ਬਹਾਦਰੀ ਐਵਾਰਡ ਨਾਲ ਸਨਮਾਨ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਲਈ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕਰਕੇ ਇਸ ਬਹਾਦਰ ਲੜਕੀ ਨੂੰ ਸਨਮਾਨ ਦਿਵਾਏ ਤਾਂ ਜੋ ਲੜਕੀਆਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਦੌਰਾਨ ਟੱਕਰ ਲੈਣ ਦੇ ਹੌਸਲਾ ਮਿਲ ਸਕੇ।

🔴 LIVE 🔴 ਬਾਦਲਾਂ ਦੀ ਕੋਠੀ ਬਾਹਰ ਇਕੱਠੇ ਹੋਏ ਸਿੱਖ,ਪਾਇਆ ਘੇਰਾ! ਨੁਕਸਾਨੇ ਗਏ 80 ਪਾਵਨ ਸਰੂਪ!

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੀਤੇ ਦਿਨੀਂ ਜਲੰਧਰ ਵਿਖੇ ਇੱਕ ਲੜਕੀ ਕੁਸੁਮ ਪੁੱਤਰੀ ਸਾਧੂ ਰਾਮ ਵਾਸੀ ਜਲੰਧਰ ਦਾ ਮੋਟਰਸਾਈਕਲ ਸਵਾਰ ਕੁੱਝ ਲੁਟੇਰਿਆਂ ਨੇ ਪਰਸ ਅਤੇ ਮੋਬਾਈਲ ਫ਼ੋਨ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦਾ ਉਸ ਬਹਾਦਰ ਲੜਕੀ ਨੇ ਪਿੱਛਾ ਕਰਕੇ ਲੁਟੇਰਿਆਂ ਵਿਚੋਂ ਇੱਕ ਲੁਟੇਰੇ ਨੂੰ ਦਬੋਚ ਲਿਆ, ਉਸ ਨੂੰ ਦਲੇਰੀ ਨਾਲ ਲੁਟੇਰਿਆਂ ਨਾਲ ਲੜਾਈ ਲੜੀ ਅਤੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ। ਇਸ ਘਟਨਾ ਦੌਰਾਨ ਇੱਕ ਲੁਟੇਰੇ ਨੇ ਦਾਤ ਮਾਰ ਕੇ ਕੁਸੁਮ ਦਾ ਗੁੱਟ ਵੱਢ ਸੁੱਟਿਆ। ਉਨ੍ਹਾਂ ਦੱਸਿਆ ਕਿ ਇਸ ਵੇਲੇ ਇਹ ਲੜਕੀ ਜਲੰਧਰ ਦੇ ਹਸਪਤਾਲ ਵਿਖੇ ਜੇਰੇ ਇਲਾਜ ਹੈ।

ਲਓ ਜੀ! ਖੁੱਲ੍ਹਗੀ ਹਸਪਤਾਲਾਂ ਦੀ ਪੋਲ, ਆਹ ਸੁਣਲੋ ਦਿੱਲੀ ਤੋਂ ਆਏ ਬੰਦੇ ਦੇ ਖੁਲਾਸੇ

ਚੀਮਾ ਨੇ ਕਿਹਾ ਕਿ ਪੰਜਾਬ ਵਿਚ ਇਹੋ ਜਿਹੀਆਂ ਘਟਨਾਵਾਂ ਵਧ ਰਹੀਆਂ ਹਨ, ਜਿਨ੍ਹਾਂ ‘ਤੇ ਚਿੰਤਾ ਕਰਨੀ ਬਣਦੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਰਾਹੀਂ ਮੰਗ ਕੀਤੀ ਕਿ ਬਹਾਦਰ ਲੜਕੀ ਕੁਸੁਮ ਨੂੰ ਦਲੇਰੀ ਪੁਰਸਕਾਰ ਨਾਲ ਸਨਮਾਨਿਤ ਕਰਵਾਉਣ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕਰੇ, ਜਿਸ ਨਾਲ ਇਹ ਪਤਾ ਲੱਗੇ ਕਿ ਸਾਡੇ ਪੰਜਾਬ ਦੀ ਦਲੇਰ ਧੀਆਂ ਅੰਦਰ ਲੁਟੇਰਿਆਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖ਼ਿਲਾਫ਼ ਅੱਜ ਵੀ ਬਿਨਾਂ ਕਿਸੇ ਡਰ ਭੈਅ ਅਤੇ ਖ਼ੁਦ ਇਕੱਲੇ ਹੀ ਲੜਨ ਦਾ ਹੌਸਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button