PunjabTop News

ਲਿਫ਼ਾਫ਼ੇ ਕਲਚਰ ਨੂੰ ਲੈ ਕੇ ਬੀਬੀ ਜਾਗੀਰ ਕੌਰ ਦੀ ਦੋ-ਟੁੱਕ

ਪਟਿਆਲਾ : SGPC ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਮਾਮਲਾ ਗਰਮਾਉਂਦਾ ਜਾ ਰਿਹਾ ਹੈ। : ਦੁਆਬੇ ਦੀ ਸਿਰ ਕੱਢ ਆਗੂ ਅਤੇ ਸਾਬਕਾ ਮੰਤਰੀ,  ਵਿਧਾਨ ਸਭਾ ਹਲਕਾ ਭੁੱਲਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਜਗੀਰ ਕੌਰ ਲਿਫ਼ਾਫ਼ੇ ਕਲਚਰ ਦੇ ਬਿਲਕੁੱਲ ਵਿਰੁੱਧ ਹਨ। ਉਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਬੀਬੀ ਜਗੀਰ ਕੌਰ ਨਾਲ ਲਗਾਤਾਰ ਮੁਲਾਕਤਾਂ ਕੀਤੀਆਂ ਜਾ ਰਹੀਆ ਹਨ।  ਅੱਜ ਜਦੋ ਡੀ5 ਚੈਨਲ ਨੇ ਬੀਬੀ ਜਗੀਰ ਕੌਰ ਨਾਲ ਕੀਤੀ ਤਾਂ ਉਹ ਲਿਫ਼ਾਫ਼ੇ ਕਲਚਰ ਦਾ ਵਿਰੋਧ ਕਰਦੇ ਨਜ਼ਰ ਆਏ।

Bibi Jagir Kaur ਦਾ ਐਲਾਨ, ਬਾਦਲਾਂ ਦੇ ਹੱਥੋਂ ਜਾਊ SGPC? ਲਿਫ਼ਾਫ਼ਾ ਕਲਚਰ ਦਾ ਪਿਆ ਭੋਗ! | D5 Channel Punjabi

ਉਨ੍ਹਾਂ ਕਿਹਾ ਕਿ ਚੋਣ ਤਾਂ ਹਰ ਸਾਲ ਹੁੰਦੀ ਹੈ। ਲੋਕਾਂ ਦੇ ਦਿਲ ‘ਚ ਚੋਣਾਂ ‘ਤੇ ਲਿਫ਼ਾਫ਼ੇ ਕਲਚਰ ਨੂੰ ਲੈ ਕੇ ਬਹੁਤ ਚਰਚਾਂਵਾਂ ਹਨ। SGPC ਨੂੰ ਚੋਣ ਖੁਲ੍ਹੇਆਮ ਲੜਨੀ ਚਾਹੀਦੀ ਹੈ। ।  ਜਦੋਂ ਬੀਬੀ ਜਗੀਰ ਕੌਰ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਵੱਲੋਂ ਲਗਾਤਾਰ ਉਨ੍ਹਾਂ ਨੂੰ ਮਨਾਉਣ ਦਾ ਸਿਲਸਿਲਾ ਜਾਰੀ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਪਾਰਟੀ ਤੋਂ ਬਾਹਰ ਨਹੀਂ ਹਾਂ। ਹਰ ਕਿਸੇ ਨੂੰ ਚੋਣ ਲੜਣ ਦਾ ਹੱਕ ਹੈ। ਬੀਬੀ ਜਗੀਰ ਕੌਰ ਦਾ ਕਹਿਣਾ ਸੀ ਕਿ ਪਹਿਲਾ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਐਲਾਨ ਕਰੋ ਉਸ ਤੋਂ ਬਾਅਦ ਮੈਂ ਫ਼ੈਸਲਾਂ ਕਰਾਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button