Breaking NewsD5 specialEntertainmentIndiaNewsTop News

ਲਾਲ ਕਿਲ੍ਹਾ ਹਿੰਸਾ ਮਾਮਲਾ  :  Deep Sidhu ਤਿਹਾੜ ਜੇਲ੍ਹ ਤੋਂ ਹੋਏ ਰਿਹਾਅ

ਨਵੀਂ ਦਿੱਲੀ : ਦਿੱਲੀ ‘ਚ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।  ਜਿਸ ਤੋਂ  ਬਾਅਦ ਸਿੱਧੂ ਨੂੰ ਤਿਹਾੜ ਜੇਲ੍ਹ ‘ਚ ਰੱਖਿਆ ਗਿਆ ਸੀ। ਦੀਪ ਸਿੱਧੂ ਨੂੰ ਬੀਤੇ ਦਿਨ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਅ ਹੋਣ ਤੋਂ ਬਾਅਦ ਦੀਪ ਸਿੱਧੂ ਸਿੱਧਾ ਰਕਾਬਗੰਜ ਗੁਰਦਵਾਰਾ ਸਾਹਿਬ ‘ਚ ਮੱਥਾ ਟੇਕਣ ਪਹੁੰਚੇ ਅਤੇ ਵਾਹਿਗੁਰੂ ਦਾ ਧੰਨਵਾਦ ਕੀਤਾ।

ਚਿੱਟੇ ਕੱਪੜੇ ਵਾਲਿਆਂ ਨੇ ਘੇਰਿਆ ਕੈਪਟਨ ਦਾ ਮਾਹੌਲ,ਫੇਰ ਪੁਲਿਸ ਨਾਲ ਹੋਏ ਸਿੱਧੇ ਟਾਕਰੇ!

ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਕਿਹਾ ਕਿ ਜੇਲ੍ਹ ‘ਚ ਕਿਸੇ ਵੀ ਪੁਲਿਸ ਮੁਲਾਜ਼ਮ ਨੇ ਉਸ ਨਾਲ ਮਾੜਾ ਸਲੂਕ ਨਹੀਂ ਕੀਤਾ। ਸ਼ੁਰੂ ‘ਚ ਪੁਲਿਸ ਦਾ ਰਵਈਆ ਜਿਵੇਂ ਹੁੰਦਾ ਹੈ ਕਿ ਖਾਣਾ ਨਾ ਦੇਣਾ, ਅਜਿਹੀ ਥੋੜ੍ਹੀ ਤਕਲੀਫ ਦੇਣਾ, ਇਹ ਸਭ ਨਾਲ ਹੁੰਦਾ ਹੈ। ਕੁਝ ਦਿਨ ਪਹਿਲਾਂ ਦੀਪ ਸਿੱਧੂ ਨੂੰ ਜ਼ਮਾਨਤ ਮਗਰੋਂ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਕੋਰਟ ਤੋਂ 4 ਦਿਨਾਂ ਦਾ ਰਿਮਾਂਡ ਮੰਗਿਆ ਸੀ। ਦੀਪ ਸਿੱਧੂ ਦੀ ਵਕੀਲਾਂ ਨੇ ਰਿਮਾਂਡ ਦਾ ਵਿਰੋਧ ਕੀਤਾ।

ਰਾਜਪਾਲ ਦੀ ਕਿਸਾਨਾਂ ਨੂੰ ਸਪੋਟ,ਸਰਕਾਰ ਨੇ ਮੰਨੀ ਆਪਣੀ ਗਲਤੀ,ਬਣ ਸਕਦੀ ਹੈ ਗੱਲ!

ਦੱਸ ਦੇਈਏ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲ੍ਹਾ ‘ਤੇ ਹੋਈ ਹਿੰਸਾ ਦੇ ਦੋਸ਼ੀ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਕੋਰਟ ਵਲੋਂ ਇੱਕ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਗਈ ਸੀ। ਪਰ ਜਿਵੇਂ ਹੀ ਦੀਪ ਸਿੱਧੂ ਨੇ ਰਿਹਾਅ ਹੋਣਾ ਸੀ ਉਸ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਦੀ ਟੀਮ ਤਿਹਾੜ ਜੇਲ੍ਹ ਪਹੁੰਚ ਗਈ ਤੇ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਲਾਲ ਕਿਲੇ ਘਟਨਾ ਤੋਂ ਬਾਅਦ ਪੁਰਾਤੱਤਵ ਵਿਭਾਗ ਵਲੋਂ ਦਰਜ ਕਰਵਾਈ ਇੱਕ ਐਫ਼ਆਈਆਰ ਦੇ ਤਹਿਤ ਗ੍ਰਿਫ਼ਤਾਰੀ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button