IndiaTop News

ਲਾਲ ਕਿਲ੍ਹਾ ਕਾਰ ਧਮਾਕਾ-ਉਮਰ ਉਨ ਨਬੀ ਨੇ ਵਿਸਫੋਟਕ ਖ਼ਰੀਦਣ ਲਈ ਵਰਤੀ ਸੀ ਨਕਲੀ ਪਛਾਣ

-ਐਨ.ਆਈ.ਏ. ਦੀ ਜਾਂਚ ‘ਚ ਪਤਾ ਲੱਗਾ ਹੈ ਕਿ ਦਿੱਲੀ ਲਾਲ ਕਿਲ੍ਹਾ ਕਾਰ ਬੰਬ ਧਮਾਕਾ ਮਾਮਲੇ ‘ਚ ਮੁੱਖ ਦੋਸ਼ੀ ਨੇ ਵਿਸਫੋਟਕ ਬਣਾਉਣ ਲਈ ਅਸਾਨੀ ਨਾਲ ਮਿਲਣ ਵਾਲੇ ਕੈਮੀਕਲ ਖ਼ਰੀਦਣ ਲਈ ਨਕਲੀ ਪਛਾਣ ਦੀ ਵਰਤੋਂ ਕੀਤੀ | ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਮੁੱਖ ਦੋਸ਼ੀ ਡਾ. ਉਮਰ-ਬਿਨ-ਨਬੀ, ਜੋ ਵਿਸਫੋਟਕ ਨਾਲ ਭਰੀ ਕਾਰ ਚਲਾ ਰਿਹਾ ਸੀ ਅਤੇ ਧਮਾਕੇ ‘ਚ ਮਾਰਿਆ ਗਿਆ, ਨੇ ਵੱਖ-ਵੱਖ ਕੈਮੀਕਲ ਨਾਲ ਜੁੜੇ ਆਫਲਾਈਨ ਅਤੇ ਆਨਲਾਈਨ ਸਰੋਤਾਂ ‘ਤੇ ਖੋਜ ਕੀਤੀ ਸੀ | ਸੂਤਰਾਂ ਨੇ ਦੱਸਿਆ ਕਿ ਉਸ ਨੇ ਫਰੀਦਾਬਾਦ ‘ਚ ਅਲ ਫਲਾਹ ਯੂਨੀਵਰਸਿਟੀ ਸਥਿਤ ਆਪਣੇ ਫਲੈਟ ‘ਚ ਅਸਥਾਈ ਲੈਬ ਬਣਾਈ ਸੀ, ਤਾਂਕਿ ਉਹ ਇਕ ਪ੍ਰੋਟੋਟਾਈਪ ਵਿਸਫੋਟਕ ਸਮਗਰੀ ਬਣਾਉਣ ਲਈ ਵਰਤੋਂ ਕਰ ਸਕੇ | ਜਾਂਚ ਦੌਰਾਨ ਐਨ. ਆਈ. ਏ. ਦੇ ਅਧਿਕਾਰੀਆਂ ਨੂੰ ਮੁੰਬਈ ਦੇ ਇਕ ਛੋਟੇ ਵਪਾਰੀ ਤੋਂ 25 ਸਤੰਬਰ 2024 ਦੀ ਤਰੀਕ ਵਾਲਾ ਇਕ ਡਿਲਿਵਰੀ ਚਲਾਨ ਮਿਲਿਆ | ਇਸ ਚਲਾਨ ਨਾਲ ਵਿਸਫੋਟਕ ਬਣਾਉਣ ਲਈ ਜ਼ਰੂਰੀ ਸਮਗਰੀ ਖ਼ਰੀਦਣ ਦੀ ਸਪਲਾਈ ਚੇਨ ਦਾ ਪਤਾ ਲੱਗ ਗਿਆ | ਸੂਤਰਾਂ ਨੇ ਐਨ. ਆਈ. ਏ. ਵਲੋਂ ਹਾਲ ਹੀ ‘ਚ ਦਾਇਰ ਦੋਸ਼ ਪੱਤਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਹ ਚਲਾਨ ਵਪਾਰੀ ਨੇ ਇਕ ਖਾਸ ਤਰਾਂ ਦੇ ਮਿਕਸਡ ਮੈਟਲ ਆਕਸਾਈਡ ਦੀ ਕੋਟਿੰਗ ਵਾਲੇ ਟਾਈਟੇਨਿਯਮ ਏਨੋਡ ਦੇ ਬਦਲੇ ਜਾਰੀ ਕੀਤਾ ਸੀ | ਦੋਸ਼ੀਆਂ ਨੂੰ ਆਪਣੇ ਕੈਮਿਸਟ੍ਰੀ ਦੇ ਪ੍ਰਯੋਗਾਂ ਲਈ ਇਸੇ ਇਲੈਕਟ੍ਰੋਡ ਦੀ ਜ਼ਰੂਰਤ ਸੀ | ਐਨ. ਆਈ. ਏ. ਵਲੋਂ ਪੁੱਛਗਿਛ ਦੌਰਾਨ ਦੋਸ਼ੀਆਂ ਨੇ ਜੋ ਖੁਲਾਸੇ ਕੀਤੇ ਉਨ੍ਹਾਂ ਮੁਤਾਬਿਕ ਇਲੈਕਟ੍ਰੋਲਾਇਸਿਸ ਪ੍ਰਕਿਰਿਆ ਉਮਰ ਦੇ ਫਲੈਟ ‘ਤੇ ਹੀ ਕੀਤੀ ਗਈ ਸੀ | ਇਸ ਪ੍ਰਕਿਰਿਆ ਜ਼ਰੀਏ ਸਾਧਾਰਨ ਨਮਕ ਦੇ ਘੋਲ ਨਾਲ ਕਲੋਰੇਟ ਅਤੇ ਪਰਕਲੋਰੇਟ ਬਣਾਏ ਜਾ ਰਹੇ ਸਨ | ਇਹ ਤਕਨੀਕ ਉਸਨੇ ਆਪਣੀ ਖੋਜ ਦੌਰਾਨ ਸਿੱਖੀ ਸੀ | ਐਨ. ਆਈ. ਏ. ਦੀ ਜਾਂਚ ‘ਚ ਪਤਾ ਲੱਗਾ ਹੈ ਕਿ ਏਨੋਡ ਖਰੀਦਿਆ ਤਾਂ ਉਮਰ ਨੇ ਹੀ ਸੀ ਪਰ ਚਲਾਨ ‘ਤੇ ਖਰੀਦਦਾਰ ਦੇ ਤੌਰ ‘ਤੇ ਕਿਸੇ ਹੋਰ ਦਾ ਨਾਂਅ ਅਤੇ ਮੋਬਾਈਲ ਨੰਬਰ ਲਿਖਿਆ ਹੋਇਆ ਸੀ | ਉਮਰ ਨੇ ਇੰਡੀਆ ਮਾਰਟ ਕਮਰਸ਼ੀਅਲ ਪਲੇਟਫਾਰਮ ‘ਤੇ ਮਿਸਟਰ ਰਾਹੁਲ ਭੱਟ ਦੇ ਨਾਂਅ ਨਾਲ ਨਕਲੀ ਪਛਾਣ ਬਣਾਈ ਸੀ | ਉਸ ਨੇ ਇਸ ਪਛਾਣ ਦੀ ਵਰਤੋਂ ਕਰਕੇ ਆਪਣੀ ਪਸੰਦ ਦਾ ਸਾਮਾਨ, ਜਿਵੇਂ ਕਿ ਖਾਦ ਦੀ ਬੋਰੀ, ਏਸੀਟੋਨ ਸਾਲਵੇਂਟ, ਏਨੋਡ, ਕੈਮੀਕਲ ਆਦਿ ਬਾਰੇ ਜਾਣਕਾਰੀ ਪੋਸਟ ਕੀਤੀ ਸੀ | ਦੋਸ਼ ਪੱਤਰ ਅਨੁਸਾਰ ਉਸਨੇ ਅਗਸਤ 2024 ‘ਚ ਮੁੰਬਈ ਦੇ ਉਸ ਦੁਕਾਨਦਾਰ ਨਾਲ ਸੰਪਰਕ ਕੀਤਾ ਅਤੇ ਫੋਨਪੇਅ ਜ਼ਰੀਏ 25000 ਰੁਪਏ ਦਾ ਭੁਗਤਾਨ ਕੀਤਾ | ਦੁਕਾਨਦਾਰ ਨੇ ਇਕ ਕੋਰੀਅਰ ਕੰਪਨੀ ਜ਼ਰੀਏ ਏਨੋਡ ਨੂੰ ਇਕ ਡਿਲਿਵਰੀ ਪਤੇ ‘ਤੇ ਭੇਜਿਆ, ਜੋ ਅਲ ਫਲਾਹ ਯੂਨੀਵਰਸਿਟੀ ਦੇ ਬਾਹਰ ਸੀ, ਉਥੋਂ ਉਮਰ ਨੇ ਏਨੋਡ ਲੈ ਲਿਆ | ਉਸੇ ਨਕਲੀ ਪਛਾਣ ਦੀ ਵਰਤੋਂ ਕਰਕੇ ਬਾਅਦ ‘ਚ 10 ਹੋਰ ਏਨੋਡ ਲਈ ਗੱਲਬਾਤ ਕੀਤੀ ਪਰ ਇਹ ਸੌਦਾ ਨਹੀਂ ਹੋ ਸਕਿਆ ਕਿਉਂਕਿ ਅੰਸਾਰ ਗਜ਼ਵਤ-ਉਲ-ਹਿੰਦ ਦਾ ਅੰਤਰਿਮ ਅੱਤਵਾਦੀ ਮਾਡਿਊਲ ਫੜਿਆ ਗਿਆ ਸੀ, ਇਹ ਮਾਡਿਊਲ ਅੱਤਵਾਦੀ ਸੰਗਠਨ ਅਲ-ਕਾਇਦਾ ਇਨ ਦ ਇੰਡੀਅਨ ਸਬਕਾਂਟੀਨੈਂਟ ਨਾਲ ਜੁੜਿਆ ਸੀ | ਜਾਂਚ ਅਧਿਕਾਰੀਆਂ ਨੂੰ ਪਤਾ ਲੱਗਾ ਹੈ ਕਿ ਉਮਰ, ਆਪਣੇ ਨਾਲ ਦੋਸ਼ ਪੱਤਰ ‘ਚ ਨਾਮਜ਼ਦ ਇਕ ਹੋਰ ਦੋਸ਼ੀ ਡਾ. ਮੁਜ਼ੱਮਿਲ ਸ਼ਕੀਲ ਦੇ ਨਾਲ ਪਿਛਲੇ ਸਾਲ 12 ਅਪ੍ਰੈਲ ਨੂੰ ਅਹਿਮਦਾਬਾਦ ਵੀ ਗਿਆ ਸੀ, ਤਾਂਕਿ ਉਹ ਵਿਸਫੋਟਕ ਬਣਾਉਣ ਲਈ ਜ਼ਰੂਰੀ ਕੈਮੀਕਲ ਖ਼ਰੀਦ ਸਕੇ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button