EntertainmentTop News

ਲਾਰੈੈਂਸ ਆਫ ਪੰਜਾਬ’ ਨਹੀਂ ਹੋਵੇਗੀ ਰਿਲੀਜ਼, ਭਾਰਤ ਸਰਕਾਰ ਨੇ ਲਾਈ ਰੋਕ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ‘ਤੇ ਬਣ ਰਹੀ ਟੈਲੀਵਿਜ਼ਨ ਸੀਰੀਜ਼ ‘ਲਾਰੈਂਸ ਆਫ ਪੰਜਾਬ’ ‘ਤੇ ਸਖਤ ਇਤਰਾਜ ਜਾਹਿਰ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਇਹ ਨਾ ਸਿਰਫ਼ ਗੈਂਗਸਟਰ ਕਲਚਰ ਨੂੰ ਵਧਾਏਗੀ ਅਤੇ ਉਸਦੀ ਵਡਿਆਈ ਕਰੇਗੀ, ਸਗੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤੌਹੀਨ ਵੀ ਹੋਵੇਗੀ, ਕਿਉਂਕਿ ਗੁਰੂਆਂ, ਰਿਸ਼ੀਆਂ ਅਤੇ ਪੀਰਾਂ ਦੀ ਇਸ ਪਵਿੱਤਰ ਧਰਤੀ ਨੂੰ ਇੱਕ ਖ਼ਤਰਨਾਕ ਗੈਂਗਸਟਰ ਨਾਲ ਜੋੜਿਆ ਜਾ ਰਿਹਾ ਹੈ।ਉਕਤ ਸੀਰੀਜ਼ ਦੇ ਪ੍ਰਸਾਰਣ ‘ਤੇ ਪੂਰੀ ਤਰ੍ਹਾਂ ਰੋਕ ਲਗਾਏ ਜਾਣ ਦੀ ਮੰਗ ਕਰਦਿਆਂ, ਉਨ੍ਹਾਂ ਨੇ ਇਸਦੇ ਨਿਰਮਾਤਾਵਾਂ ਦੀ ਸੋਚ ‘ਤੇ ਸਵਾਲ ਉਠਾਏ ਹਨ ਕਿ ਉਹ ਅਪਰਾਧ ਅਤੇ ਹਿੰਸਾ ਦੇ ਕਲਚਰ ਨੂੰ ਕਿਉਂ ਵਧਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ, ਕਿਹਾ ਕਿ ਇਹ ਕਲਾ ਜਾਂ ਮਨੋਰੰਜਨ ਦਾ ਕੰਮ ਨਹੀਂ ਹੈ, ਸਗੋਂ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆ ਵੱਲ ਉਕਸਾਉਣ ਵਾਲੀ ਇੱਕ ਅਪਰਾਧਿਕ ਗਤੀਵਿਧੀ ਹੈ।


ਵੜਿੰਗ ਨੇ ਇਸ ਮਾਮਲੇ ‘ਤੇ ਸੂਬੇ ਅਤੇ ਕੇਂਦਰ ਦੀਆਂ ਸਰਕਾਰਾਂ ਦੀ ਚੁੱਪੀ ਉੱਪਰ ਵੀ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਕਿਉਂਕਿ ਉਹ ਮੁੱਢ ਤੋਂ ਰਾਜਸਥਾਨ ਦਾ ਵਸਨੀਕ ਹੈ ਅਤੇ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button