EntertainmentIndiaTop News

ਲਾਰੈਂਸ ਬਿਸ਼ਨੋਈ ਗੈਂਗ ਦੀਆਂ ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਸਲਮਾਨ ਖਾਨ ਨੇ ਵਿਦੇਸ਼ ਤੋਂ ਖਰੀਦੀ ਨਵੀਂ ਬੁਲੇਟਪਰੂਫ SUV

ਲਾਰੈਂਸ ਬਿਸ਼ਨੋਈ ਗੈਂਗ ਦੀਆਂ ਲਗਾਤਾਰ ਧਮਕੀਆਂ ਦੇ ਵਿਚਕਾਰ ਅਦਾਕਾਰ ਸਲਮਾਨ ਖਾਨ ਨੇ ਨਵੀਂ ਬੁਲੇਟਪਰੂਫ SUV ਕਾਰ ਖਰੀਦੀ ਹੈ। ਉਸ ਨੇ ‘ਨਿਸਾਨ’ ਕੰਪਨੀ ਦੀ ਸਭ ਤੋਂ ਮਹਿੰਗੀ ਗੱਡੀ ‘ਨਿਸਾਨ ਪੈਟਰੋਲ’ ਨੂੰ ਆਪਣੇ ਕਾਫਲੇ ‘ਚ ਸ਼ਾਮਲ ਕਰ ਲਿਆ ਹੈ। ਫਿਲਹਾਲ ਇਸ ਗੱਡੀ ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ ਸਲਮਾਨ ਖਾਨ ਨੇ ਸਾਰੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਹੈ। ਕੁਝ ਦਿਨ ਪਹਿਲਾਂ ਸਲਮਾਨ ਖਾਨ ਨੂੰ ਧਮਕੀ ਭਰਿਆ ਈ-ਮੇਲ ਆਇਆ ਸੀ। ਇਸ ਮਾਮਲੇ ‘ਚ ਗੈਂਗਸਟਾਰ ਲਾਰੇਂਸ ਬਿਸ਼ਨੋਈ ਦਾ ਨਾਂ ਸਾਹਮਣੇ ਆਇਆ ਸੀ। ਉਦੋਂ ਤੋਂ, ਸਲਮਾਨ ਸਫੇਦ ਰੰਗ ਦੀ ਬੁਲੇਟਪਰੂਫ ਲੈਂਡ ਕਰੂਜ਼ਰ SUV ਦੀ ਸਵਾਰੀ ਕਰਦੇ ਹਨ।

 SUVs ਨੂੰ ਦੱਖਣੀ ਏਸ਼ੀਆਈ ਬਾਜ਼ਾਰ ਵਿੱਚ ਸਭ ਤੋਂ ਪ੍ਰਸਿੱਧ ਅਤੇ ਮਹਿੰਗੇ ਵਾਹਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਬੁਲੇਟਪਰੂਫ ਵਾਹਨ ਦੀ ਖਾਸੀਅਤ ਇਹ ਹੈ ਕਿ ਇਹ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਖਾਸ ਹੈ। ਨਵੀਂ ਗੱਡੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਹ ਹਾਲ ਹੀ ਵਿੱਚ ਇੱਕ ਸਮਾਗਮ ਵਿੱਚ ਇਸ ਚਮਕਦਾਰ ਵਾਹਨ ਵਿੱਚ ਪਹੁੰਚੇ ਸਨ।ਸਲਮਾਨ ਖਾਨ ਨੇ ਜਿਸ ਲਗਜ਼ਰੀ ਗੱਡੀ ਨੂੰ ਆਪਣੇ ਕਾਫਲੇ ਵਿੱਚ ਸ਼ਾਮਲ ਕੀਤਾ ਹੈ, ਉਹ ਭਾਰਤ ਵਿੱਚ ਵੀ ਲਾਂਚ ਨਹੀਂ ਹੋਈ ਹੈ। ਫਿਲਹਾਲ ਇਸ ਗੱਡੀ ਦੀ ਕੀਮਤ ਕੀ ਹੈ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ। ਕਾਰਨ ਇਹ ਹੈ ਕਿ ਇਹ ਦੇਸ਼ ਵਿੱਚ ਉਪਲਬਧ ਨਹੀਂ ਹੈ। ਉਂਝ ਸਮਝਿਆ ਜਾ ਰਿਹਾ ਹੈ ਕਿ ਭਾਰਤੀ ਬਾਜ਼ਾਰ ‘ਚ ਇਸ ਦੀ ਕੀਮਤ 80 ਲੱਖ ਤੋਂ 1 ਕਰੋੜ ਰੁਪਏ ਦੇ ਕਰੀਬ ਹੋਵੇਗੀ। ਹਾਲਾਂਕਿ, ਸਲਮਾਨ ਦੀ ਕਾਰ ਬੁਲੇਟਪਰੂਫ ਹੈ, ਇਸ ਲਈ ਇਸਦੀ ਕੀਮਤ ਜ਼ਿਆਦਾ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button