Breaking NewsD5 specialNewsPunjab

ਲਾਕਡਾਊਨ ਦੀ ਅਸਲੀ ਸੱਚਾਈ, ਕੋਰੋਨਾ ਨਾਲ ਘੱਟ ਭੁੱਖ ਨਾਲ ਜ਼ਿਆਦਾ ਲੱਗਦਾ ਹੈ ਮੌਤ ਦਾ ਡਰ

ਜਲੰਧਰ : ਕੋਰੋਨਾ ਨੂੰ ਲੈ ਕੇ ਜਿੱਥੇ ਦੁਨੀਆ ਭਰ ਵਿੱਚ ਡਰ ਦਾ ਮਾਹੌਲ ਹੈ ਉਥੇ ਹੀ ਸੋਸ਼ਲ ਮੀਡੀਆ ‘ਤੇ ਪਰਵਾਸੀ ਲੋਕਾਂ ਦੀਆਂ ਦਰਦਨਾਕ ਤਸਵੀਰਾਂ ਅਤੇ ਵੀਡੀਓਜ਼ ਕਾਫ਼ੀ ਵਾਇਰਲ ਹੋ ਰਹੀ ਹਨ, ਜਿਸਨੂੰ ਲੈ ਕੇ ਤੁਸੀ ਵੀ ਭਾਵੁਕ ਹੋ ਜਾਉਗੇ। ਲੋਕਾਂ ਦਾ ਕਹਿਣਾ ਹੈ ਕਿ ਸਾਹਿਬ ਸਾਨੂੰ ਕੋਰੋਨਾ ਦਾ ਡਰ ਨਹੀਂ ਸਗੋਂ ਭੁੱਖ ਨਾਲ ਮਰਨ ਦਾ ਡਰ ਹੈ।  ਇਹ ਤਸਵੀਰਾਂ ਪੰਜਾਬ ਦੇ ਜਲੰਧਰ ਸ਼ਹਿਰ ਦੀਆਂ ਹਨ ਜਿੱਥੇ ਸੜਕ ਕਿਨਾਰੇ ਚੁੱਲ੍ਹਾ ਬਾਲ ਕੇ ਬੈਠੇ ਇਸ ਸ਼ਖਸ ਜਿਸਦਾ ਦਾ ਨਾਮ ਉਮਾਸ਼ੰਕਰ ਹੈ। ਵਰ੍ਹਿਆਂ ਪਹਿਲਾਂ ਗੋਰਖਪੁਰ ਤੋਂ ਇੱਥੇ ਆਏ ਸਨ ਅਤੇ ਇੱਥੇ ਆ ਕੇ ਅਗਰਬੱਤੀ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਲਾਕਡਾਊਨ ‘ਚ ਸਭ ਕੁਝ ਬੰਦ ਹੈ ਤਾਂ ਅਗਰਬੱਤੀ ਕਿਵੇਂ ਵਿਕੇਗੀ ?

Exclusive Interview-ਆਖ਼ਿਰ ਬੋਲ ਹੀ ਪਏ Navjot Sidhu, ਪਹਿਲੀ ਵਾਰ ਸੁਣੋ ਕਿਉਂ ਛੱਡਿਆ ਮੰਤਰੀ ਦਾ ਅਹੁਦਾ

ਤਸਵੀਰਾਂ ‘ਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਉਮਾ 2 ਇੱਟਾਂ ਲਗਾ ਕੇ ਸੜਕ ਕਿਨਾਰੇ ਚੁੱਲ੍ਹਾ ਬਾਲ ਕੇ ਬੈਠਾ ਹੈ ਅਤੇ ਪਲੇਟ ਦੇ ‘ਤੇ ਸਬਜ਼ੀ ਕੱਟ ਕੇ ਉਸ ਅੱਗ ‘ਤੇ ਰੱਖੀ ਹੈ ਤਾਂ ਕਿ ਪੱਕ ਜਾਵੇ ਤਾਂ ਉਸ ਨਾਲ ਢਿੱਡ ਦੀ ਭੁੱਖ ਸ਼ਾਂਤ ਕਰ ਸਕਣ। ਉਮਾਸ਼ੰਕਰ ਦਾ ਇੱਕ ਹੱਥ ਨਹੀਂ ਹੈ ਪਰ ਫਿਰ ਵੀ ‍ਆਤਮਵਿਸ਼ਵਾਸ ਅਜਿਹਾ ਕਦੇ ਹਾਰ ਨਹੀਂ ਮੰਨੀ। ਉਸਦਾ ਕਹਿਣਾ ਹੈ ਕਿ ਢਿੱਡ ਦੀ ਭੁੱਖ ਹੈ ਸਾਹਿਬ, ਹੱਥ ‘ਤੇ ਹੱਥ ਧਰੇ ਬੈਠੋਗੇ ਤਾਂ ਭੁੱਖੇ ਮਰ ਜਾਓਗੇ। ਅਜਿਹੇ ‘ਚ ਜੋ ਕੁੱਝ ਮਿਲ ਰਿਹਾ ਹੈ ਉਸਨੂੰ ਪਕਾ ਕੇ ਖਾ ਰਹੇ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button